ਬਲਾਕ ਫ਼ਰੀਦਕੋਟ-3 ਦੇ ਸਕੂਲਾਂ 'ਚ ਅਧਿਆਪਕਾਂ ਨੇ ਕੀਤਾ ਵੋਟਰ ਪ੍ਰਣ
ਪਰਵਿੰਦਰ ਸਿੰਘ ਕੰਧਾਰੀ, ਬਾਬੂਸ਼ਾਹੀ ਨੈੱਟਵਰਕ
ਫਰੀਦਕੋਟ, 18 ਜਨਵਰੀ 2022 -ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਮ ਲੋਕਾਂ ਨੂੰ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਕਰਨ ਵਾਸਤੇ ਡਿਪਟੀ ਕਮਿਸ਼ਨਰ ਫ਼ਰੀਦਕੋਟ ਸ਼੍ਰੀ ਹਰਬੀਰ ਸਿੰਘ ਦੀ ਯੋਗ ਸਰਪ੍ਰਸਤੀ ਅਤੇ ਤਿੰਨੇ ਵਿਧਾਨ ਸਭਾ ਹਲਕੇ ਫ਼ਰੀਦਕੋਟ, ਕੋਟਕਪੂਰਾ ਅਤੇ ਜੈਤੋ ਅੰਦਰ, ਉਪ ਮੈਜਿਸਟ੍ਰੇਟ-ਕਮ-ਰਿਟਰਨਿੰਗ ਅਫ਼ਸਰ ਸ਼੍ਰੀਮਤੀ ਬਲਜੀਤ ਕੌਰ, ਵਰਿੰਦਰ ਕੁਮਾਰ, ਡਾ.ਨਿਰਮਲ ਉਸੇਪਚਨ ਦੀ ਅਗਵਾਈ ਹੇਠ ਨਿਰੰਤਰ ਵੱਖ-ਵੱਖ ਗਤੀਵਿਧੀਆਂ ਸਵੀਪ ਟੀਮ ਵੱਲੋਂ ਕਰਵਾਈਆਂ ਜਾ ਰਹੀਆਂ ਹਨ | ਅੱਜ ਫ਼ਰੀਦਕੋਟ ਦੇ ਬਲਾਕ ਤਿੰਨ ਅੰਦਰ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੇ ਵੋਟ ਦੇ ਅਧਿਕਾਰ ਦੀ ਵਰਤੋਂ ਲਈ ਵੋਟਰ ਪ੍ਰਣ ਕੀਤਾ |
ਇਸ ਮੌਕੇ ਸਵੀਪ ਟੀਮ ਦੇ ਜ਼ਿਲਾ ਨੋਡਲ ਅਫ਼ਸਰ ਪ੍ਰਦੀਪ ਦਿਓੜਾ ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਨੇ ਦੱਸਿਆ ਕਿ ਕੋਵਿਡ ਮਹਾਂਮਾਰੀ ਕਾਰਨ ਜ਼ਿਲੇ ਦੇ ਸਕੂਲਾਂ ਅੰਦਰ ਵਿਦਿਆਰਥੀਆਂ ਨੂੰ ਆਉਣ ਦੀ ਆਗਿਆ ਨਾ ਹੋਣ ਦੇ ਬਾਵਜੂਦ ਬੱਚਿਆਂ ਵੱਲੋਂ ਘਰ ਬੈਠੇ, ਆਨਲਾਈਨ ਪੇਂਟਿੰਗਜ਼, ਸਲੋਗਨ, ਗਰੀਟਿੰਗ ਕਾਰਡ, ਰੰਗੋਲੀ, ਭਾਸ਼ਣ, ਮਹਿੰਦੀ ਲਗਾਉਣ ਅਤੇ ਹੋਰ ਗਤੀਵਿਧੀਆਂ ਰਾਹੀਂ ਵੋਟਰ ਜਾਗਰੂਕਤਾ ਪੈੱਦਾ ਕੀਤੀ ਜਾ ਰਹੀ ਹੈ| ਉਨ੍ਹਾਂ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਆਨਲਾਈਨ ਕਲਾਸਾਂ ਲਗਾਉਣ ਮੌਕੇ ਵੀ ਵਿਦਿਆਰਥੀਆਂ ਨੂੰ ਸਵੀਪ ਪ੍ਰੋਜੈੱਕਟ ਤਹਿਤ ਵੱਧ ਤੋਂ ਵੱਧ ਜਾਗੂਕਤ ਕੀਤਾ ਜਾਵੇ | ਉਨ੍ਹਾਂ ਦੱਸਿਆ ਅੱਜ ਬਲਾਕ ਫ਼ਰੀਦਕੋਟ-3 ਤੇ ਸਮੂਹ ਸਕੂਲਾਂ ਅੰਦਰ ਸਕੂਲ ਮੁਖੀਆਂ ਵੱਲੋਂ ਹਾਜ਼ਰ ਅਧਿਆਪਕਾਂ ਨੂੰ ਵੋਟਰ ਪ੍ਰਣ ਕਰਵਾਇਆ ਗਿਆ ਤੇ ਆਨਲਾਈਨ ਬੱਚਿਆਂ ਨੂੰ ਨਿਰੰਤਰ ਜਾਗਰੂਕ ਕਰਦੇ ਰਹਿਣ ਵਾਸਤੇ ਪ੍ਰੇਰਿਤ ਕੀਤਾ ਗਿਆ |