ਭਗਵੰਤ ਮਾਨ ਨੂੰ ਮੁੱਖ ਮੰਤਰੀ ਚਿਹਰਾ ਐਲਾਨੇ ਜਾਣ ਤੇ ਥਾਂ-ਥਾਂ ਚਲਾਏ ਪਟਾਕੇ
ਜੀ ਐਸ ਪੰਨੂ
ਪਟਿਆਲਾ, 18 ਜਨਵਰੀ,2022 - ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦਰ ਕੇਜਰੀਵਾਲ ਵੱਲੋਂ ਅੱਜ ਚੰਡੀਗੜ ਵਿਖੇ ਹੋਈ ਪ੍ਰੈਸ ਵਾਰਤਾ ਦੌਰਾਨ ਪੰਜਾਬ ਪ੍ਰਧਾਨ ਭਗਵੰਤ ਮਾਨ ਨੂੰ ਮੁੱਖ ਮੰਤਰੀ ਚਿਹਰਾ ਐਲਾਨੇ ਜਾਣ ਦੀ ਖੁਸੀ ਵਿਚ ਅੱਜ ਇਥੇ ਵਿਧਾਨ ਸਭਾ ਹਲਕਾ ਪਟਿਆਲਾ ਸਹਿਰੀ ਦੇ ਉਮੀਦਵਾਰ ਅਜੀਤਪਾਲ ਸਿੰਘ ਕੋਹਲੀ ਦੀ ਸਮੁੱਚੀ ਅਗਵਾਈ ਹੇਠ ਪਟਿਆਲਾ ਸਹਿਰ ਦੇ ਵੱਖ-ਵੱਖ ਮੁੱਖ ਬਜਾਰਾਂ ‘ਚ ਆਮ ਆਦਮੀ ਪਾਰਟੀ ਦੇ ਸਮੁੱਚੇ ਆਗੂਆਂ ਅਤੇ ਵਲੰਟੀਅਰਾਂ ਨੇ ਪਟਾਕੇ ਚਲਾਏ ਗਏ, ਪਟਾਕੇ ਚਲਾਉਣ ਸਮੇਂ ਅਨਾਰਦਾਨਾ ਚੋਂਕ ਵਿਖੇ ਅਜੀਤਪਾਲ ਸਿੰਘ ਕੋਹਲੀ ਵੀ ਆਪਣੀ ਟੀਮ ਸਮੇਤ ਵਿਸੇਸ ਤੌਰ ਤੇ ਪੁੱਜੇ। ਇਸੇ ਦੋਰਾਨ ਸਨੌਰੀ ਅੱਡਾ ਚੋਂਕ, ਕਿਲਾ ਚੌਕ, ਬੰਡੂਗਰ ਸਮੇਤ ਅਲੱਗ ਅਲੱਗ ਦਰਜਨ ਦੇ ਕਰੀਬ ਥਾਵਾਂ ਤੇ ਪਟਾਕੇ ਚਲਾਏ ਗਏ।
ਇਸ ਦੋਰਾਨ ਹਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਸੀਨੀਅਰ ਆਪ ਆਗੂ ਸੁਮੇਰ ਸੀਰਾ, ਮਹਿਲਾ ਆਪ ਆਗੂ ਵੀਰਪਾਲ ਕੌਰ, ਅਮਨ ਬਾਂਸਲ, ਵਿਨੋਦ ਸਿੰਗਲਾ, ਰੂਬੀ ਭਾਟੀਆ, ਸਾਬਕਾ ਕੌਂਸਲਰ ਜੋਗਿੰਦਰ ਸਿੰਘ ਛਾਂਗਾ, ਭੋਲਾ ਸੇਠੀ, ਅਮਰਜੀਤ ਸਿੰਘ ਦਾਰਾ,ਦਵਿੰਦਰ ਸਿੰਘ ਮਿੱਕੀ, ਜਗਮੋਹਨ ਸਿੰਘ, ਹਰਵਿੰਦਰ ਸਿੰਘ ਵਿੰਟੀ, ਗੁਰਿੰਦਰਪਾਲ ਸਿੰਘ, ਸੰਦੀਪ ਬੰਧੂ, ਬੰਟੀ ਸੰਗਰ, ਰਾਜਿੰਦਰ ਗਿੱਲ, ਬੀਬੀ ਭੂਰੀ ਸਮੇਤ ਵੱਡੀ ਗਿਣਤੀ ਵਿਚ ਆਪ ਦੇ ਵਲੰਟੀਅਰ ਸਾਮਿਲ ਸਨ। ਇਸ ਦੋਰਾਨ ਇਨ੍ਹਾਂ ਵਲੰਟੀਅਰਾਂ ਨੇ ਕਿਹਾ ਕਿ ਪਾਰਟੀ ਨੇ ਬਹੁਤ ਹੀ ਕਾਬਲ ਉਮੀਦਵਾਰ ਮੈਦਾਨ ਵਿਚ ਉਤਾਰਿਆਂ ਹੈ। ਉਨ੍ਹਾਂ ਕਿਹਾ ਕਿ ਅਸੀਂ ਪਹਿਲਾਂ ਵੀ ਅਜੀਤਪਾਲ ਨੂੰ ਬਤੌਰ ਮੇਅਰ ਦੇ ਤੌਰ ਤੇ ਬਹੁਤ ਨੇੜਿਓਂ ਤੱਕਿਆ ਹੈ। ਇਸ ਲਈ ਹੁਣ ਫਿਰ ਜਦੋਂ ਇਹ ਵਿਧਾਇਕ ਵਜੋਂ ਸਾਡੇ ਵਿਚ ਵਿਚਰਨਗੇ ਤਾਂ ਸਾਨੂੰ ਹੋਰ ਵੀ ਖੁਸ਼ੀ ਮਿਲੇਗੀ।