ਰਿਪਬਲਿਕ ਟੀ ਵੀ ਵੱਲੋਂ ਨਕਦੀ ਦੀ ਦਿਖਾਈ ਫੋਟੋ
ਵੱਡੀ ਖਬਰ : ਈ ਡੀ ਨੂੰ ਚੰਨੀ ਦੇ ਰਿਸ਼ਤੇਦਾਰ ਤੇ ਨਜ਼ਦੀਕੀਆਂ ਕੋਲੋਂ 6 ਕਰੋੜ ਨਗਦ ਮਿਲਣ ਦੀਆਂ ਖਬਰਾਂ
ਚੰਡੀਗੜ੍ਹ, 18 ਜਨਵਰੀ, 2022 : ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਵੱਲੋਂ ਅੱਜ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਤੇ ਦੋ ਹੋਰ ਕਰੀਬੀਆਂ ਦੇ ਠਿਕਾਣਿਆਂ 'ਤੇ ਮਾਰੇ ਗਏ ਛਾਪਿਆਂ ਦੌਰਾਨ 6 ਕਰੋੜ ਰੁਪਏ ਨਗਦ ਬਰਾਮਦ ਹੋਣ ਦਾ ਦਾਅਵਾ ਕੀਤਾ ਗਿਆ ਹੈ। ਇਹ ਪ੍ਰਗਟਾਵਾ ਨਿਊਜ਼ 18 ਨੇ ਆਪਣੀ ਇਕ ਰਿਪੋਰਟ ਵਿਚ ਕੀਤਾ ਹੈ।
ਰਿਪੋਰਟ ਮੁਤਾਬਕ ਜਦੋਂ ਈ ਡੀ ਨੇ ਇਹਨਾਂ ਵਿਅਕਤੀਆਂ ਦੇ ਠਿਕਾਣਿਆਂ 'ਤੇ ਛਾਪੇਮਾਰੀ ਕੀਤੀ ਤਾਂ ਇਹ ਬਰਾਮਦਗੀ ਕੀਤੀ ਗਈ।
ਇਸ ਦੌਰਾਨ ਹੀ ਰਿਪਬਲਿਕ ਟੀ ਵੀ ਨੇ ਚੰਨੀ ਦੇ ਰਿਸ਼ਤੇਦਾਰ ਤੇ ਕਰੀਬੀਆਂ ਦੇ ਠਿਕਾਣਿਆਂ ਤੋਂ ਮਿਲੀ ਨਗਦੀ ਦੇ ਵੀਜ਼ੁਅਲ ਵੀ ਚੈਨਲ ਦੀ ਰਿਪੋਰਟ ਵੀ ਨਸ਼ਰ ਕੀਤੇ ਹਨ ਤੇ ਦਾਅਵਾ ਕੀਤਾ ਹੈ ਕਿ ਇਹ ਨਗਦੀ ਇਹਨਾਂ ਛਾਪਿਆਂ ਦੌਰਾਨ ਹੀ ਬਰਾਮਦ ਹੋਈ ਹੈ। ਦੂਜੇ ਪਾਸੇ ਇਸ ਬਾਰੇ ਨਾ ਤਾਂ ਸਰਕਾਰੀ ਤੌਰ ਤੇ ਕੋਈ ਪੁਸ਼ਟੀ ਹੋਇਆ ਹੈ ਅਤੇ ਨਾ ਹੀ ਮੁੱਖ ਮੰਤਰੀ ਜਾਂ ਉਸਦੇ ਪਰਿਵਾਰ ਜਾਂ ਪੰਜਾਬ ਸਰਕਾਰ ਵੱਲੋਂ ਕੋਈ ਸਪਸ਼ਟੀਕਰਨ ਦਿੱਤਾ ਗਿਆ .