ਬੀਬੀ ਮਨਦੀਪ ਕੌਰ ਨਾਗਰਾ ਵਾਰਡ ਨੰਬਰ 10 ਹਮਾਯੂੰਪੁਰ, ਸਰਹਿੰਦ ਵਿਖੇ ਘਰ-ਘਰ ਜਾ ਕੇ ਚੋਣ ਪ੍ਰਚਾਰ ਕਰਦੇ ਹੋਏ
ਦੀਦਾਰ ਗੁਰਨਾ
ਫ਼ਤਹਿਗੜ੍ਹ ਸਾਹਿਬ, 18 ਜਨਵਰੀ : ਕਾਂਗਰਸ ਦੇ ਹਲਕੇ ਤੋਂ ਉਮੀਦਵਾਰ ਕੁਲਜੀਤ ਸਿੰਘ ਨਾਗਰਾ ਦੀ ਚੋਣ ਮੁਹਿੰਮ ਨੂੰ ਤੇਜ਼ ਕਰਦਿਆਂ ਅੱਜ ਵਾਰਡ ਨੰਬਰ 10 ਹਮਾਯੂੰਪੁਰ, ਸਰਹਿੰਦ ਵਿਖੇ ਕੁਲਜੀਤ ਸਿੰਘ ਨਾਗਰਾ ਦੀ ਧਰਮ-ਪਤਨੀ ਬੀਬੀ ਮਨਦੀਪ ਕੌਰ ਨਾਗਰਾ ਨੇ ਘਰ ਘਰ ਜਾ ਕੇ ਲੋਕਾਂ ਨੂੰ ਕਾਂਗਰਸ ਪਾਰਟੀ ਦੀ ਸੋਚ ਤੋਂ ਜਾਣੂ ਕਰਵਾਉਂਦੇ ਹੋਏ ਆਗਾਮੀ ਚੋਣਾਂ ਵਿੱਚ ਕਾਂਗਰਸ ਨੂੰ ਵੋਟ ਦੇਣ ਦੀ ਅਪੀਲ ਕੀਤੀ , ਇਸ ਦੌਰਾਨ ਮਾਰਕਿਟ ਕਮੇਟੀ ਦੇ ਚੇਅਰਮੈਨ ਤੇ ਵਾਰਡ ਕੌਂਸਲਰ ਗੁਲਸ਼ਨ ਰਾਏ ਬੌਬੀ, ਕੌਂਸਲਰ ਪ੍ਰਵੀਨ ਕੁਮਾਰੀ ਤੇ ਹੋਰ ਹਾਜ਼ਰ ਸਨ
ਸ਼੍ਰੀਮਤੀ ਨਾਗਰਾ ਨੇ ਕਿਹਾ ਕਿ ਹਲਕਾ ਫ਼ਤਹਿਗੜ੍ਹ ਸਾਹਿਬ ਦਾ ਵਿਕਾਸ ਜਦੋਂ ਵੀ ਕਰਵਾਇਆ, ਉਹ ਸਦਾ ਕਾਂਗਰਸ ਨੇ ਹੀ ਕਰਵਾਇਆ , ਫੇਰ ਚਾਹੇ ਉਹ ਸ਼ਹਿਰ ਦੁਆਲੇ ਬਣੇ ਚਾਰ ਗੇਟ ਹੋਣ ਜਾਂ 2017 ਤੋਂ 2022 ਤੱਕ ਹਲਕੇ ਵਿਚ ਹੋਏ ਵੱਡੀ ਗਿਣਤੀ ਵਿਕਾਸ ਕਾਰਜ ਹੋਣ , ਕਾਂਗਰਸ ਪਾਰਟੀ ਦੀ ਸਰਕਾਰ ਨੇ ਹਲਕੇ ਦੀ ਨੁਹਾਰ ਬਦਲ ਦਿੱਤੀ ਹੈ ,ਉਹਨਾਂ ਦੇ ਪਰਿਵਾਰ ਨੇ ਹਲਕੇ ਦੀ ਸੇਵਾ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਹੈ , ਵਿਧਾਇਕ ਕੁਲਜੀਤ ਸਿੰਘ ਨਾਗਰਾ ਪਿਛਲੇ ਪੰਜ ਸਾਲ ਸਰਹਿੰਦ ਸ਼ਹਿਰ ਦਾ ਦਿਨ ਰਾਤ ਇਕ ਕਰ ਕੇ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਵਿਕਾਸ ਕਰਵਾਇਆ ਹੈ , ਉਹਨਾਂ ਨੂੰ ਇਹ ਯਕੀਨ ਹੈ ਕਿ ਲੋਕ ਸ. ਕੁਲਜੀਤ ਸਿੰਘ ਨਾਗਰਾ ਨੂੰ ਵੱਡੀ ਲੀਡ ਨਾਲ ਵਿਧਾਨ ਸਭਾ ਭੇਜਣਗੇ , ਉਨ੍ਹਾਂ ਕਿਹਾ ਕਿ ਕਾਂਗਰਸ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਤਿਹਾਸਕ ਜਿੱਤ ਦਰਜ ਕਰ ਕੇ ਸਰਕਾਰ ਬਣਾਏਗੀ ਤੇ ਪੰਜਾਬ ਨੂੰ ਬੁਲੰਦੀਆਂ ਉਤੇ ਪਹੁੰਚਾਏਗੀ ਇਸ ਮੌਕੇ ਮੀਡੀਆ ਇੰਚਾਰਜ ਪਰਮਵੀਰ ਸਿੰਘ ਟਿਵਾਣਾ,ਸੂਮਨ ਪਾਠਕ,ਸ਼ੂਸ਼ਮਾ ਪਾਠਕ,ਮੀਨਾ ਕੁਮਾਰੀ,ਸੋਨੀਆ ਪਾਠਕ,ਰਮੇਸ਼ ਕੁਮਾਰ,ਸੰਦੀਪ ਕੁਮਾਰ ਆਦਿ ਹਾਜ਼ਰ ਸਨ।