← ਪਿਛੇ ਪਰਤੋ
ਪੰਜਾਬ ਅਤੇ ਜੰਮੂ ਕਸ਼ਮੀਰ ਦੇ ਰੇਤਾ ਕਾਰੋਬਾਰ ਦੇ ਸੰਬੰਧ ਵਿਚ ਈ ਡੀ ਵੱਲੋਂ ਪਠਾਨਕੋਟ ਵਿਚ ਛਾਪੇਮਾਰੀ ਨਵੀਂ ਦਿੱਲੀ, 19 ਜਨਵਰੀ, 2022: ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਪੰਜਾਬ ਅਤੇ ਜੰਮੂ ਕਸ਼ਮੀਰ ਦੇ ਰੇਤਾ ਕਾਰੋਬਾਰ ਦੇ ਸੰਬੰਧ ਵਿਚ ਪਠਾਨਕੋਟ ਵਿਚ ਕਾਂਗਰਸੀ ਆਗੁ ਸੁਨੀਲ ਜੋਸ਼ੀ ਦੇ ਘਰ ਛਾਪੇਮਾਰੀ ਕੀਤੀ। ਈ ਡੀ ਨੇਇਸ ਸਬੰਧੀ ਰਿਕਾਰਡ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਦੱਸਣਯੋਗ ਹੈ ਕਿ ਈ ਡੀ ਨੇ ਲੰਘੇ ਕੱਲ੍ਹ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਜ਼ਦੀਕੀ ਰਿਸ਼ਤੇਦਾਰ ਦੇ ਕਈ ਠਿਕਾਣਿਆਂ ’ਤੇ ਛਾਪੇਮਾਰੀ ਕੀਤੀ ਸੀ। ਇਹ ਛਾਪੇਮਾਰੀ ਵੀ ਰੇਤਾ ਕਾਰੋਬਾਰ ਨੂੰ ਲੈ ਕੇ ਕੀਤੀ ਗਈ ਸੀ। ਕਾਂਗਰਸ ਪਾਰਟੀ ਨੇ ਇਹਨਾਂ ਛਾਪਿਆਂ ਦੀ ਨਿਖੇਧੀ ਕੀਤੀ ਹੈ।
Total Responses : 108