ਰਾਜਪੂਤ ਭਾਈਚਾਰੇ ਦੀ ਹਨ੍ਹੇਰੀ ਭ੍ਰਿਸ਼ਟਾਚਾਰੀ ਦਰੱਖਤਾਂ ਨੂੰ ਉਖਾੜ ਸੁੱਟੇਗੀ - ਬੱਬੂ ਖਰਾਜਪੁਰ
ਕੁਲਵੰਤ ਸਿੰਘ ਬੱਬੂ, ਬਾਬੂਸ਼ਾਹੀ ਨੈੱਟਵਰਕ
ਰਾਜਪੁਰਾ 19 ਜਨਵਰੀ 2022- ਵਿਧਾਨ ਸਭਾ ਚੋਣਾਂ 2022 ਦਾ ਬਿਗੁਲ ਵੱਜ ਚੁੱਕਿਆ ਹੈ । ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਆਪਣੇ ਆਪਣੇ ਉਮੀਦਵਾਰ ਐਲਾਨ ਦਿੱਤੇ ਗਏ ਹਨ ਪਰ ਕਾਂਗਰਸ ਪਾਰਟੀ ਵੱਲੋਂ ਅਜੇ ਤੱਕ ਹਲਕਾ ਸਾਹਨੇਵਾਲ ਵਿਚ ਕਿਸੇ ਵੀ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ। ਕਾਂਗਰਸ ਪਾਰਟੀ ਵੱਲੋਂ 19 ਕਾਂਗਰਸੀ ਆਗੂਆਂ ਨੇ ਆਪਣੀ ਟਿਕਟ ਦੀ ਦਾਅਵੇਦਾਰੀ ਪੇਸ਼ ਕੀਤੀ ਹੈ ਪਰ ਹਲਕਾ ਸਾਹਨੇਵਾਲ ਵਿਚ ਰਾਜਪੂਤ ਭਾਈਚਾਰੇ ਦੀ ਵੋਟਾਂ ਦੀ ਗਿਣਤੀ ਸਭ ਤੋਂ ਵੱਧ ਹੈ । ਕਿਸੇ ਵੀ ਸਿਆਸੀ ਪਾਰਟੀ ਵੱਲੋਂ ਰਾਜਪੂਤ ਭਾਈਚਾਰੇ ਨੂੰ ਕੋਈ ਵੀ ਟਿਕਟ ਨਹੀਂ ਦਿੱਤੀ ਗਈ । ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਗੁਰਵਿੰਦਰ ਸਿੰਘ ਬੱਬੂ ਖਰਾਜਪੁਰ ਨੇ ਪ੍ਰੈੱਸ ਕਾਨਫਰੰਸ ਰਾਹੀਂ ਦੱਸਿਆ ਕਿ ਆਉਣ ਵਾਲੀ ਵਿਧਾਨ ਸਭਾ ਚੋਣਾਂ ਵਿੱਚ ਸਾਰੀਆਂ ਪਾਰਟੀਆਂ ਨੇ ਸਾਡੇ ਰਾਜਪੂਤ ਭਾਈਚਾਰੇ ਨੂੰ ਅਣਗੋਲਿਆਂ ਕੀਤਾ ਹੈ ।
ਉੱਥੇ ਸਾਡੀ ਰਾਜਪੂਤ ਭਾਈਚਾਰੇ ਦੀ ਸਭ ਤੋਂ ਵੱਧ ਵੋਟਲਕਾ ਸਾਹਨੇਵਾਲ ਵਿਚ ਹੈ ਸਾਡੀ ਰਾਜਪੂਤ ਭਾਈਚਾਰੇ ਦੀ ਇਕ ਅਹਿਮ ਮੀਟਿੰਗ ਹੋਈ ਜਿਸ ਤੋਂ ਬਾਅਦ ਸਾਡੀ ਮੀਟਿੰਗ ਵਿੱਚ ਇਹ ਫ਼ੈਸਲਾ ਹੋਇਆ ਕਿ ਹਲਕਾ ਸਾਹਨੇਵਾਲ ਤੋਂ ਰਾਜਪੂਤ ਭਾਈਚਾਰੇ ਤੂੰ ਯੂਥ ਪ੍ਰਧਾਨ ਅਜੀਤ ਸਿੰਘ ਜੀਤਾ ਪਵਾਰ ਨੂੰ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਮੈਦਾਨ ਵਿੱਚ ਉਤਾਰਾਂਗੇ ਉਥੇ ਰਾਜਪੂਤ ਭਾਈਚਾਰੇ ਦੀ ਵੱਧ ਵੋਟ ਹੋਣ ਕਾਰਨ ਹਲਕਾ ਸਾਹਨੇਵਾਲ ਤੂ ਅਜੀਤ ਸਿੰਘ ਜੀਤਾ ਪਵਾਰ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਨਗੇ ।ਤੇ ਸਾਡੇ ਵਿਸ਼ਵ ਸਿੱਖ ਰਾਜਪੂਤ ਭਾਈਚਾਰੇ ਵੱਲੋਂ ਅਜੀਤ ਸਿੰਘ ਜੀਤਾ ਪਵਾਰ ਨੂੰ ਪੂਰਾ ਸਮਰਥਨ ਦਿੱਤਾ ਜਾਵੇਗਾ ਅਤੇ ਸਾਡੀ ਭਾਈਚਾਰੇ ਵੱਲੋਂ ਘਰ ਘਰ ਵਿਚ ਜਾ ਕੇ ਅਜੀਤ ਸਿੰਘ ਪਵਾਰ ਲਈ ਚੋਣ ਪ੍ਰਚਾਰ ਕੀਤਾ ਜਾਵੇਗਾ ਅਤੇ ਸਾਨੂੰ ਮਾਣ ਹੈ । ਆਪਣੇ ਯੂਥ ਆਗੂ ਤੇ ਜਿਨ੍ਹਾਂ ਨੇ ਇਹ ਸ਼ਲਾਘਾਯੋਗ ਕਦਮ ਸਾਡੇ ਵਿਸ਼ਵ ਸਿੱਖ ਰਾਜਪੂਤ ਭਾਈਚਾਰੇ ਨੂੰ ਉੱਚੀਆਂ ਬੁਲੰਦੀਆਂ ਤੇ ਪਹੁੰਚਾਉਣ ਲਈ ਚੁੱਕਿਆ । ਅੱਜ ਤੂੰ ਹੀ ਸਾਡਾ ਰਾਜਪੂਤ ਭਾਈਚਾਰਾ ਅਜੀਤ ਸਿੰਘ ਜੀਤਾ ਪਵਾਰ ਜੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹਾ ਹੈ ਅਤੇ ਹਲਕਾ ਸਾਹਨੇਵਾਲ ਤੂ ਰਾਜਪੂਤ ਭਾਈਚਾਰੇ ਤੋਂ ਆਜ਼ਾਦ ਉਮੀਦਵਾਰ ਲੜ ਰਹੇ ਅਜੀਤ ਸਿੰਘ ਜੀਤਾ ਪਵਾਰ ਨੂੰ ਅਸੀਂ 2022 ਡੀਈਓ ਚੋਣ ਜਿਤਾ ਕੇ ਵਿਧਾਨ ਸਭਾ ਵਿਚ ਭੇਜਾਂਗੇ !ਇਸ ਮੌਕੇ ਉਨ੍ਹਾਂ ਨਾਲ ਵਿਸ਼ਵ ਸਿੱਖ ਰਾਜਪੂਤ ਭਾਈਚਾਰੇ ਦੇ ਸਮੂਹ ਮੈਂਬਰ ਹਾਜ਼ਰ ਸਨ।