ਅਕਾਲੀ ਬਸਪਾ ਸਰਕਾਰ ਆਉਣ ਤੇ ਪੰਜਾਬ ਮੁੜ ਬਣੇਗਾ 'ਸੋਨੇ ਦੀ ਚਿੜੀ' : ਦਿਲਰਾਜ ਭੂੰਦੜ
ਸੰਜੀਵ ਜਿੰਦਲ
ਮਾਨਸਾ, 19 ਜਨਵਰੀ 2022 : ਵਿਧਾਨ ਸਭਾ ਚੋਣਾਂ ਨੇੜੇ ਆਉਣ ਨਾਲ ਜਿੱਥੇ ਵੱਡੇ-ਵੱਡੇ ਲੀਡਰ ਅਤੇ ਅਹੁਦੇਦਾਰ ਆਪਣੀਆਂ ਬਦਲ ਰਹੇ ਹਨ , ਦੂਸਰੇ ਪਾਸੇ ਲੋਕ ਵੀ ਆਪਣੀਆਂ ਪੁਰਾਣੀਆਂ ਪਾਰਟੀਆਂ ਤੋਂ ਅੱਕ ਕੇ ਦੂਜੀਆਂ ਪਾਰਟੀਆਂ ਦੇ ਲੜ ਲੱਗ ਰਹੇ ਹਨ । ਪਾਰਟੀਆਂ ਦੇ ਲੀਡਰ ਅਤੇ ਉਮੀਦਵਾਰ ਵੀ ਇਸ ਵਿੱਚ ਲੱਗੇ ਹੋਏ ਹਨ ਕਿ ਦੂਸਰੀਆਂ ਪਾਰਟੀਆਂ ਦੇ ਵਰਕਰਾਂ ਨੂੰ ਕਿਸੇ ਤਰ੍ਹਾਂ ਆਪਣੇ ਨਾਲ ਜੋਡ਼ਿਆ ਜਾਵੇ ਉਹ ਕਹਿੰਦੇ ਹਨ ਕਿ 'ਅੱਗਾ ਦੌੜ ਪਿੱਛਾ ਚੌੜ' ਵਾਲੀ ਗੱਲ ਹੋਈ ਪਈ ਹੈ ਹਰੇਕ ਪਾਰਟੀ ਦੇ ਪੁਰਾਣੇ ਵਰਕਰ ਦੂਸਰੀਆਂ ਪਾਰਟੀਆਂ ਵਿੱਚ ਜਾ ਰਹੇ ਨੇ ਤੇ ਨਵੇਂ ਵਰਕਰ ਆ ਰਹੇ ਨੇ । ਇਹ ਰੀਤ ਆਮ ਹੀ ਪ੍ਰਚੱਲਤ ਹੋ ਗਈ ।
ਸੰਧੂ ਹਲਕਾ ਸਰਦੂਲਗਡ਼੍ਹ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦਿਲਰਾਜ ਸਿੰਘ ਭੂੰਦੜ ਨੇ ਅੱਜ ਮਾਨਸਾ ਦੇ ਪਿੰਡ ਬਾਜੇਵਾਲਾ ਵਿੱਚ ਲੋਕਾਂ ਨਾਲ ਮੁਲਾਕਾਤ ਕੀਤੀ ਤੇ ਆਪਣੀਆਂ ਤਕਰੀਰਾਂ ਰਾਹੀਂ ਲੋਕਾਂ ਨੂੰ ਸਮਝਾਇਆ ਜਿਸ ਤੋਂ ਪ੍ਰੇਰਿਤ ਹੋ ਕੇ ਬਹੁਤ ਸਾਰੇ ਕਾਂਗਰਸੀ ਪਰਿਵਾਰਾਂ ਨੇ ਕਾਂਗਰਸ ਨੂੰ ਅਲਵਿਦਾ ਕਹਿਕੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜ ਲਿਆ ।
ਭੂੰਦੜ ਨੇ ਕਿਹਾ ਕਿ ਕਾਂਗਰਸ ਆਪਣੇ ਪੰਜ ਸਾਲਾਂ ਦੇ ਰਾਜ ਵਿਚ ਕੋਈ ਵਿਕਾਸ ਨਹੀਂ ਕਰ ਸਕੀ , ਜਿਸ ਕਾਰਨ ਪੰਜਾਬ ਦੇ ਲੋਕਾਂ ਦਾ ਕਾਂਗਰਸ ਤੋਂ ਮੋਹ ਭੰਗ ਹੋ ਗਿਆ ਤੇ ਉਨ੍ਹਾਂ ਨੇ ਮੁੜ ਅਕਾਲੀ ਦਲ ਵਿੱਚ ਸ਼ਮੂਲੀਅਤ ਕਰਨੀ ਸ਼ੁਰੂ ਕਰ ਦਿੱਤੀ । ਜਿਸ ਦੀ ਮਿਸਾਲ ਪਿੰਡ ਬਾਜੇਵਾਲਾ ਵਿਖੇ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਪਰਿਵਾਰਾਂ ਵੱਲੋਂ ਅੱਜ ਸ਼੍ਰੋਮਣੀ ਅਕਾਲੀ ਦਲ ਚ ਸ਼ਮੂਲੀਅਤ ਕਰਨ ਤੋਂ ਮਿਲੀ ਹੈ।
ਪਿੰਡ ਵਾਸੀਆਂ ਸ਼੍ਰੋਮਣੀ ਅਕਾਲੀ ਦਲ ਬਸਪਾ ਦੇ ਸਾਂਝੇ ਉਮੀਦਵਾਰ ਦਿਲਰਾਜ ਸਿੰਘ ਭੂੰਦੜ ਨੂੰ ਜਿੱਥੇ ਕੇਲਿਆਂ ਨਾਲ ਤੋਲ ਕੇ ਉਨ੍ਹਾਂ ਦਾ ਸਵਾਗਤ ਕੀਤਾ ਹੈ।ਉੱਥੇ ਮਾਰਕੀਟ ਕਮੇਟੀ ਮਾਨਸਾ ਦੇ ਸਾਬਕਾ ਚੇਅਰਮੈਨ ਸੁਰਜੀਤ ਸਿੰਘ ,ਯੂਥ ਅਕਾਲੀ ਦਲ ਪਿੰਡ ਇਕਾਈ ਦੇ ਪ੍ਰਧਾਨ ਮੱਖਣ ਸਿੰਘ ,ਹਰਮੰਦਰ ਸਿੰਘ , ਵਿੱਕੀ ਸਿੰਘ, ਸਾਬਕਾ ਸਰਪੰਚ ਦਰਸ਼ਨ ਸਿੰਘ ਦੀ ਅਗਵਾਈ ਚ ਪਿੰਡ ਦੇ ਕਪਾਹ ਵੇਲਣਿਆਂ ਦੇ ਲਾਣੇ ਚੋਂ ਜੀਤ ਸਿੰਘ ,ਅਜੈਬ ਸਿੰਘ, ਮਲਕੀਤ ਸਿੰਘ, ਲੀਲਾ ਸਿੰਘ,ਬਿੰਦਰ ਸਿੰਘ, ਗੁਰਪ੍ਰੀਤ ਸਿੰਘ ਕੁਲਵਿੰਦਰ ਸਿੰਘ ,ਜੱਸ ਸਿੰਘ' ਭਿੰਦਰ ਸਿੰਘ ,ਮਨਪ੍ਰੀਤ ਸਿੰਘ, ਪਵਨਦੀਪ ਸਿੰਘ ,ਮਨਦੀਪ ਸਿੰਘ, ਹਰਪ੍ਰੀਤ ਸਿੰਘ, ਮਨੋਹਰ ਲਾਲ ਸ਼ਰਮਾ, ਨਰੈਣ ਦੱਤ ਸ਼ਰਮਾ ,ਕੁਲਜੀਤ ਸ਼ਰਮਾ ਆਦਿ ਨੇ ਪਰਿਵਾਰ ਸਮੇਤ ਮੋਫਰ ਪਰਿਵਾਰ ਤੋਂ ਨਾਖੁਸ਼ ਹੁੰਦਿਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਚ ਜੁਆਇਨਿੰਗ ਕੀਤੀ ਹੈ।