ਆਮ ਆਦਮੀ ਪਾਰਟੀ ਵੱਲੋਂ ਰੈਲੀ ਕਰਨ 'ਤੇ ਨੋਟਿਸ ਜਾਰੀ
ਦੀਪਕ ਜੈਨ
ਜਗਰਾਉਂ, 19 ਜਨਵਰੀ 2022 - ਆਮ ਆਦਮੀ ਪਾਰਟੀ ਵੱਲੋਂ ਜਗਰਾਉਂ ਵਿੱਚ ਅਠਾਰਾਂ ਤਰੀਕ ਨੂੰ ਰੈਲੀ ਕਰਨ ਤੋਂ ਬਾਅਦ ਇਲੈਕਸ਼ਨ ਕਮਿਸ਼ਨ ਵਲੋਂ ਨੋਟਿਸ ਜਾਰੀ ਕੀਤਾ ਗਿਆ ਹੈ । ਇਹ ਨੋਟਿਸ ਆਮ ਆਦਮੀ ਪਾਰਟੀ ਦੇ ਆਗੂ ਸੁਖਵਿੰਦਰ ਸਿੰਘ ਸੁੱਖੀ ਜਾਰੀ ਕੀਤਾ ਗਿਆ ਹੈ ਅਤੇ ਇਸ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਆਪ ਵੱਲੋਂ ਬਿਨਾਂ ਪਰਮਿਸ਼ਨ ਤੋਂ ਮਿਤੀ 18-1-2022 ਨੂੰ ਵਿਧਾਨ ਸਭਾ ਹਲਕਾ 70 ਜਗਰਾਉਂ ਵਿਖੇ ਰੈਲੀ ਕੀਤੀ ਗਈ ਹੈ ਜਿਸ ਸਬੰਧੀ ਚੋਣ ਕਮਿਸ਼ਨ ਵੱਲੋਂ ਵਿਧਾਨ ਸਭਾ ਚੋਣਾਂ 2022 ਲਈ ਚਲਾਈ ਜਾ ਰਹੀਂ ਐਪ ਸ਼ਿਕਾਇਤ ਆਨਲਾਈ ਪ੍ਰਾਪਤ ਹੋਈ ਹੈ।
ਸ਼ਿਕਾਇਤ ਵਿੱਚ ਆਮ ਆਦਮੀ ਪਾਰਟੀ ਵੱਲੋਂ ਜਗਰਾਉਂ ਸ਼ਹਿਰ ਵਿੱਚ ਝਾਂਸੀ ਚੌਕ ਤੋਂ ਕਮਲ ਚੌਕ ਜਗਰਾਉਂ ਤੇ ਪਾਰਟੀ ਦਾ ਬੈਨਰ ਲੈ ਕੇ ਹਜੂਮ ਦੇ ਨਾਲ ਰੈਲੀ ਕਰਦੇ ਹੋਇਆਂ ਦੀ ਵੀਡੀਓ ਪ੍ਰਾਪਤ ਹੋਈ ਹੈ । ਇਲੈਕਸ਼ਨ ਕਮਿਸ਼ਨ ਵਲੋ ਇਸਨੂੰ ਹਦਾਇਤਾਂ ਅਤੇ ਕੋਵਿਡ 19 ਦੀਆਂ ਹਦਾਇਤਾਂ ਦੀ ਉਲੰਘਣਾ ਕੀਤੀ ਮਨਿਆ ਗਿਆ ਹੈ। ਇਹ ਨੋਟਿਸ ਜਾਰੀ ਕਰਦਿਆਂ 24 ਘੰਟੇ ਅੰਦਰ ਆਪਣਾ ਜਵਾਬ ਪੇਸ਼ ਕਰਨ ਲਈ ਕਿਹਾ ਗਿਆ ਹੈ ।