ਪਟਿਆਲਾ: ਆਪ ਵਲੰਟੀਅਰਾਂ ਅਤੇ ਆਗੂਆਂ ਦੇ ਭਾਰੀ ਸਮਰਥਨ ਨੇ ਪਾਰਟੀ ਨਾਲ ਦਿਲੋਂ ਚੱਲਣ ਦਾ ਕੀਤਾ ਵਾਅਦਾ
ਜੀ ਐਸ ਪੰਨੂ
ਪਟਿਆਲਾ, 19 ਜਨਵਰੀ,2022 : ਆਮ ਆਦਮੀ ਪਾਰਟੀ ਪਟਿਆਲਾ ਸ਼ਹਿਰੀ ਦੇ ਉਮੀਦਵਾਰ ਅਜੀਤਪਾਲ ਸਿੰਘ
ਕੋਹਲੀ ਨੂੰ ਉਸ ਸਮੇਂ ਭਾਰੀ ਬਲ ਮਿਲਿਆ ਜਦੋਂ ਆਪ ਦੇ ਪੁਰਾਣੇ ਕੇਡਰ ਅਤੇ ਜ਼ਿਲਾ ਪ੍ਰਧਾਨ
ਮੇਘ ਚੰਦ ਸ਼ੇਰਮਾਜਰਾ ਅਤੇ ਮਹਿਲਾ ਵਿੰਗ ਜ਼ਿਲ੍ਹਾ ਪ੍ਰਧਾਨ ਵੀਰਪਾਲ ਕੌਰ ਦੀ ਅਗਵਾਈ ਹੇਠ
ਵੱਡੀ ਗਿਣਤੀ ਵਿਚ ਵਲੰਟੀਅਰਾਂ ਨੇ ਚੋਣ ਮੁਹਿੰਮ ਦੌਰਾਨ ਨਾਲ ਚੱਲਣ ਦਾ ਵਾਅਦਾ ਕੀਤਾ।
ਅੱਜ ਪਟਿਆਲਾ ਵਿਖੇ ਉਮੀਦਵਾਰ ਅਜੀਤਪਾਲ ਸਿੰਘ ਕੋਹਲੀ ਕੋਲ ਪੁੱਜੇ ਆਗੂਆਂ ਅਤੇ
ਵਲੰਟੀਅਰਾਂ ਨੇ ਕਿਹਾ ਕਿ ਉਹ ਪਾਰਟੀ ਦੇ ਹੁਕਮਾਂ ’ਤੇ ਫੁੱਲ ਚੜਾਉਣਗੇ। ਉਨ੍ਹਾਂ ਕਿਹਾ
ਕਿ ਜੋ ਵੀ ਪਾਰਟੀ ਦਾ ਹੁਕਮ ਹੋਵੇਗਾ ਉਨ੍ਹਾਂ ਨੂੰ ਮਨਜ਼ੂਰ ਹੋਵੇਗਾ। ਇਸ ਦੌਰਾਨ ਸੰਦੀਪ
ਬੰਧੂ, ਗੋਲੂ ਰਾਜਪੂਤ, ਸੰਨੀ ਡਾਬੀ, ਸੁਮਿੱਤ ਟਕੇਜਾ, ਰੂਬੀ ਭਾਟੀਆ, ਮੀਨਾਕਸ਼ੀ, ਧੀਰਜ
ਨੋਨੀ,ਪੁਨੀਤ ਬੁੱਧੀਰਾਜਾ, ਭੀਮ ਸੈਨ ਮੁਲਤਾਨੀ, ਕਰਮਜੀਤ ਤਲਵਾੜ, ਵਰਿੰਦਰ ਸਿੰਘ,
ਸੁਰਜਨ ਸਿੰਘ, ਰੈਂਪੀ ਚੱਢਾ ਅਤੇ ਯੁਗੇਸ਼ ਟੰਡਨ ਨੇ ਵੀ ਸਮਰਥਨ ਕਰਨ ਦਾ ਅੇੈਲਾਨ ਕੀਤਾ ।
ਇਨ੍ਹਾਂ ਆਗੂਆਂ ਅਤੇ ਵਲੰਟੀਅਰਾਂ ਨੇ ਕਿਹਾ ਕਿ ਸਾਨੂੰ ਪਾਰਟੀ ਹੀ ਸੁਪਰੀਮ ਹੈ। ਇਸ ਲਈ
ਅਸੀਂ ਪਾਰਟੀ ਦੇ ਹੁਕਮਾਂ ਨੂੰ ਹੀ ਮੰਨਣਾ ਹੈ ਅਤੇ ਜੋ ਵੀ ਉਮੀਦਵਾਰ ਪਾਰਟੀ ਨੇ ਮੈਦਾਨ
ਵਿਚ ਉਤਾਰਿਆ ਹੈ ਉਸ ਉਮੀਦਵਾਰ ਦਾ ਸਮਰਥਨ ਕਰਨਾ ਸਾਡਾ ਫਰਜ਼ ਹੈ। ਆਗੂਆਂ ਨੇ ਕਿਹਾ ਕਿ
ਜਦੋਂ ਜਦੋਂ ਵੀ ਪਾਰਟੀ ਨੇ ਜਿਥੇ ਜਿਥੇ ਡਿਊਟੀ ਲਗਾਈ ਹੈ ਉਸ ਨੂੰ ਦਿਲ ਤੋਂ ਨਿਭਾਇਆ
ਹੈ। ਇਨਾਂ ਵਲੰਟੀਅਰਾਂ ਅਤੇ ਆਗੂਆਂ ਦਾ ਅਜੀਤਪਾਲ ਸਿੰਘ ਕੋਹਲੀ ਪਟਿਆਲਾ ਸ਼ਹਿਰੀ ਆਪ ਦੇ ਉਮੀਦਵਾਰ ਨੇ
ਸਵਾਗਤ ਕੀਤਾ ਹੈ ਅਤੇ ਚੋਣਾਂ ਸਬੰਧੀ ਚਰਚਾ ਵੀ ਕੀਤੀ।