ਸਵ: ਜਗਦੀਸ਼ ਸਿੰਘ ਮੱਕੜ ਦੀ ਯਾਦ ’ਚ ਖੂਨਦਾਨ ਕੈਂਪ ਭਲਕੇ 20 ਜਨਵਰੀ ਨੂੰ
ਦੀਪਕ ਗਰਗ
ਕੋਟਕਪੂਰਾ, 19 ਜਨਵਰੀ 2022 :- ਸਥਾਨਕ ਅਰੋੜਬੰਸ ਸਭਾ ਦੇ ਦਫ਼ਤਰ ਵਿੱਚ ਸੰਸਥਾ ਦੇ ਪ੍ਰਧਾਨ ਮਨਿੰਦਰ ਸਿੰਘ ਮਿੰਕੂ ਮੱਕੜ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਸਮੁੱਚੀ ਕਾਰਜਕਾਰਨੀ ਵਲੋਂ ਸਵ: ਸ੍ਰ. ਜਗਦੀਸ਼ ਸਿੰਘ ਮੱਕੜ ਜੀ ਦੀ ਪਹਿਲੀ ਬਰਸੀ ਮੌਕੇ ਸਥਾਨਕ ਨਵੀਂ ਦਾਣਾ ਮੰਡੀ ਵਿਖੇ ਦੁਕਾਨ ਨੰਬਰ 65 ’ਤੇ 21 ਜਨਵਰੀ ਦਿਨ ਸ਼ੁੱਕਰਵਾਰ ਨੂੰ ਸਵੇਰੇ 10:00 ਵਜੇ ਵਿਸ਼ਾਲ ਖੂਨਦਾਨ ਕੈਂਪ ਲਾਉਣ ਦਾ ਫੈਸਲਾ ਕੀਤਾ ਗਿਆ।
ਅਰੋੜਬੰਸ ਸਭਾ ਦੇ ਸਰਪ੍ਰਸਤ ਹਰਿੰਦਰ ਸਿੰਘ ਚੋਟਮੁਰਾਦਾ ਅਤੇ ਜਨਰਲ ਸਕੱਤਰ ਸੁਰਜੀਤ ਸਿੰਘ ਘੁਲਿਆਣੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੀਬੀਜੀ ਵੈੱਲਫੇਅਰ ਕਲੱਬ ਦੇ ਸਹਿਯੋਗ ਨਾਲ ਲਾਏ ਜਾਣ ਵਾਲੇ ਖੂਨਦਾਨ ਕੈਂਪ ਦੌਰਾਨ ਇਕੱਤਰ ਹੋਣ ਵਾਲੇ ਖੂਨ ਨਾਲ ਜਿੱਥੇ ਕਿਸੇ ਦੀ ਜਾਨ ਬਚਾਈ ਜਾ ਸਕੇਗੀ, ਉੱਥੇ ਇਸ ਤੋਂ ਹੋਰਨਾ ਨੂੰ ਵੀ ਪੇ੍ਰਰਨਾ ਮਿਲਣੀ ਸੁਭਾਵਿਕ ਹੈ।
ਉਹਨਾਂ ਦੱਸਿਆ ਕਿ ਅਰੋੜਬੰਸ ਸਭਾ ਵਲੋਂ ਚਲਾਏ ਜਾ ਰਹੇ ਕੰਨਿਆ ਕੰਪਿਊਟਰ ਸੈਂਟਰ ਤੋਂ ਵੀ ਹੁਣ ਤੱਕ ਬਹੁਤ ਸਾਰੀਆਂ ਵਿਆਹੁਤਾ ਔਰਤਾਂ ਅਤੇ ਲੜਕੀਆਂ ਕੰਪਿਊਟਰ ਦੇ ਵੱਖ ਵੱਖ ਕੋਰਸ ਕਰਕੇ ਸਰਕਾਰੀ ਅਤੇ ਗੈਰ ਸਰਕਾਰੀ ਨੋਕਰੀਆਂ ਪ੍ਰਾਪਤ ਕਰ ਚੁੱਕੀਆਂ ਹਨ। ਉਨਾ ਦੁਹਰਾਇਆ ਕਿ ਅਰੋੜਬੰਸ ਸਭਾ ਦੇ ਸੇਵਾ ਕਾਰਜ ਭਵਿੱਖ ਵਿੱਚ ਵੀ ਜਾਰੀ ਰਹਿਣਗੇ।