ਵੈਕਸੀਨੇਸ਼ਨ ਲਗਾਏ ਜਾਣ ਦਾ ਦ੍ਰਿਸ਼
ਦੀਦਾਰ ਗੁਰਨਾ
ਫਤਹਿਗੜ੍ਹ ਸਾਹਿਬ 20 ਜਨਵਰੀ : “ਆਈ ਐਮ ਵੈਕਸੀ ਨੇਟਿਡ ,ਦੇਸ਼ ਨੂੰ ਬਚਾਉਣ ਵੱਲ ਇੱਕ ਕਦਮ ”ਪ੍ਰੋਜੈਕਟ ਦੇ ਅਧੀਨ ਰਾਣਾ ਹਸਪਤਾਲ ਸਰਹਿੰਦ ਨੇ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਦੁਆਰਾ ਦਿੱਤੀਆਂ ਗਈਆਂ ਵੈਕਸੀਨੇਸ਼ਨ ਦੀ ਡੌਜ਼ ਅਸ਼ੋਕਾ ਸੀਨੀਅਰ ਸਕੈਂਡਰੀ ਸਕੂਲ ਸਰਹਿੰਦ ਵਿਖੇ 15 ਤੋਂ 18 ਸਾਲ ਦੇ ਬੱਚਿਆਂ ਨੂੰ ਲਗਾਈ ਗਈ ,ਜਿਸ ਵਿੱਚ ਤਕਰੀਬਨ 280 ਬੱਚਿਆਂ ਨੂੰ ਕੋਵਿਡ ਦੀ ਵੈਕਸੀਨੇਸ਼ਨ ਲਗਵਾਈ ਗਈ ,ਵੈਕਸੀਨੇਸ਼ਨ ਲਗਵਾਉਣ ਲਈ ਬੱਚਿਆਂ ਵਿੱਚ ਭਾਰੀ ਉਤਸ਼ਾਹ ਪਾਇਆ ਗਿਆ, ਅਸ਼ੋਕਾ ਸਕੂਲ ਦੇ ਸਟਾਫ ਅਤੇ ਮੈਨੇਜਮੈਂਟ ਨੇ ਇਸ ਪ੍ਰੋਜੈਕਟ ਵਿਚ ਪੂਰਾ ਯੋਗਦਾਨ ਦਿੱਤਾ ਅਤੇ ਇਸ ਮੌਕੇ ਰਾਣਾ ਹਸਪਤਾਲ ਤੋਂ ਸੌਵਿਕਸੂਰੀ, ਕਰਨ ਗੁਪਤਾ ,ਜਗਜੀਤ ਸਿੰਘ ,ਗੁਰਪ੍ਰੀਤ ਸਿੰਘ ,ਅਤੇ ਤਨੂ ਮੌਜੂਦ ਸਨ