ਅਮਲੋਹ ਤੋਂ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ, ਸੁਖਵਿੰਦਰ ਸਿੰਘ ਭਾਬਰੀ ਤੇ ਹੋਰ ਆਗੂ
ਦੀਦਾਰ ਗੁਰਨਾ
ਮੰਡੀ ਗੌਬਿੰਦਗੜ 20 ਜਨਵਰੀ : ਹਲਕਾ ਅਮਲੋਹ ਤੋਂ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੇ ਹੱਕ ਵਿੱਚ ਅੱਜ਼ ਸ਼੍ਰੋਮਣੀ ਅਕਾਲੀ ਦਲ ਦੇ ਪੀ ਏ ਸੀ ਕਮੇਟੀ ਮੈਂਬਰ ਤੇ ਨਗਰ ਕੌਂਸਲ ਮੰਡੀ ਗੌਬਿੰਦਗੜ ਦੇ ਸਾਬਕਾ ਪ੍ਰਧਾਨ ਸੁਖਵਿੰਦਰ ਸਿੰਘ ਭਾਬਰੀ ਦੇ ਗ੍ਰਹਿ ਵਿਖੇ ਭਰਵੀਂ ਮੀਟਿੰਗ ਹੋਈ , ਜਿਸ ਵਿੱਚ ਸ਼ਹਿਰ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਕਾਲੀ ਬਸਪਾ ਗੱਠਜੋੜ ਦੇ ਵਰਕਰ ਤੇ ਆਗੂ ਵੀ ਮੌਜੂਦ ਰਹੇ ,ਇਸ ਮੀਟਿੰਗ ਨੂੰ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ,ਸੀਨੀਅਰ ਆਗੂ ਸੁਖਵਿੰਦਰ ਸਿੰਘ ਭਾਬਰੀ, ਬਸਪਾ ਦੇ ਸੂਬਾ ਸਕੱਤਰ ਕੁਲਵੰਤ ਸਿੰਘ ਮਹਿਤੋ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਕ੍ਰਿਸ਼ਨ ਵਰਮਾ ਬੌਬੀ, ਉਦਯੋਗਪਤੀ ਜਤਿੰਦਰ ਸਿੰਘ ਧਾਲੀਵਾਲ,ਮੈਬਰ ਪੀ ਏ ਸੀ ਰਾਜਿੰਦਰ ਕੁਮਾਰ ਟੀਟੂ, ਸੀਨੀਅਰ ਆਗੂ ਹਰਮੀਤ ਸਿੰਘ ਖਾਲਸਾ, ਉਦਯੋਗਪਤੀ ਕੇ ਕੇ ਜਿੰਦਲ, ਜ਼ਿਲ੍ਹਾ ਪ੍ਰਧਾਨ ਭਿੰਦਰ ਸਿੰਘ ਮੰਡੀ, ਜਥੇਦਾਰ ਜਰਨੈਲ ਸਿੰਘ ਮਾਜਰੀ, ਬਸਪਾ ਆਗੂ ਪਰਮਜੀਤ ਸਿੰਘ,ਡਾ ਅਰਜੁਨ ਸਿੰਘ ਪ੍ਰਧਾਨ,ਡਾ ਰਾਮ ਚੰਦ , ਸਾਬਕਾ ਕੌਂਸਲਰ ਬਲਦੇਵ ਸਿੰਘ ਭੰਗੂ, ਨੇ ਸੰਬੋਧਨ ਕੀਤਾ , ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜੂ ਖੰਨਾ ਨੇ ਕਿਹਾ ਕਿ ਜੇਕਰ ਹਲਕਾ ਅਮਲੋਹ ਨੂੰ ਭ੍ਰਿਸ਼ਟਾਚਾਰ ਮੁਕਤ ਤੇ ਸਾਫ਼ ਸੁਥਰਾ ਪ੍ਰਸ਼ਾਸਨ ਮੁਹੱਇਆ ਕਰਵਾਉਂਣਾ ਹੈ ਤਾ ਕਾਂਗਰਸ ਦੇ ਆਪ ਪਾਰਟੀ ਨੂੰ ਇਸ ਹਲਕੇ ਤੋਂ ਚੱਲਦਾ ਕਰਨਾ ਜ਼ਰੂਰੀ ਹੈ , ਉਹਨਾਂ ਕਿਹਾ ਕਿ ਕਾਕਾ ਰਣਦੀਪ ਸਿੰਘ ਨਾਭਾ ਵੱਲੋਂ ਕੀਤਾਂ ਗਿਆ ਭ੍ਰਿਸ਼ਟਾਚਾਰ ਅੱਜ ਲੋਕਾਂ ਦੇ ਸਿਰ ਚੜ੍ਹ ਬੋਲ ਰਿਹਾ ਹੈ , ਕਿਉਂਕਿ ਜਿਥੇ ਕਾਕਾ ਰਣਦੀਪ ਸਿੰਘ ਨਾਭਾ ਵੱਲੋਂ ਸਰਪੰਚੀ ਚੋਣਾ, ਵਿੱਚ ਵੱਡੀ ਪੱਧਰ ਤੇ ਪ੍ਰਸ਼ਾਸਨ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਪੈਸੇ ਲੈ ਕੇ ਸਰਪੰਚਾਂ ਪੰਚਾ ਦੇ ਕਾਗਜ਼ ਰੱਦ ਕੀਤੇ ਗਏ ਉਥੇ ਜ਼ਿਲ੍ਹਾ ਪ੍ਰੀਸ਼ਦ,ਬਲਾਕ ਸੰਮਤੀ,ਤੇ ਨਗਰ ਕੌਂਸਲ ਚੋਣਾਂ ਵਿੱਚ ਵੀ ਮੋਟੇ ਪੈਸੇ ਲੈ ਕੇ ਚੋਣ ਲੜਨ ਵਾਲੇ ਉਮੀਦਵਾਰਾਂ ਦੇ ਕਾਗਜ਼ ਰੱਦ ਕੀਤੇ ਗਏ , ਇਸ ਤੋਂ ਇਲਾਵਾ ਨਗਰ ਕੌਂਸਲ ਮੰਡੀਗੌਬਿੰਦਗੜ,ਤੇ ਅਮਲੋਹ ਵਿੱਚ ਜੋ ਭ੍ਰਿਸ਼ਟਾਚਾਰ ਹੋ ਰਿਹਾ ਉਸ ਤੋ ਵੀ ਹਲਕੇ ਦਾ ਬੱਚਾ ਬੱਚਾ ਜਾਣੂ ਹੈ , ਨਗਰ ਕੌਂਸਲ ਮੰਡੀਗੌਬਿੰਦਗੜ ਨੂੰ ਕਾਕਾ ਰਣਦੀਪ ਸਿੰਘ ਵੱਲੋਂ ਵਿਕਾਸ ਕਾਰਜਾਂ ਦੇ ਨਾਮ ਤੇ ਦੋਵੇ ਹੱਥੀ ਲੁੱਟਿਆਂ ਜਾ ਰਿਹਾ ਹੈ , ਜੋ ਕਰੋਨਾ ਕਾਲ ਸਮੇਂ ਵੱਖ-ਵੱਖ ਸੰਸਥਾਵਾਂ ਵੱਲੋਂ ਲੰਗਰ ਲਗਾਏ ਗਏ,ਤੇ ਰਾਸ਼ਨ ਦਿੱਤਾ ਗਿਆ , ਉਸ ਦੇ ਬਿੱਲ ਨਗਰ ਕੌਂਸਲ ਮੰਡੀ ਗੌਬਿੰਦਗੜ ਵਿੱਚ ਪਾਏਂ ਗਏ ਹਨ , ਰਾਜੂ ਖੰਨਾ ਨੇ ਕਿਹਾ ਕਿ ਜਿਥੇ ਸਾਫ਼ ਸੁਥਰਾ ਪ੍ਰਸ਼ਾਸਨ ਤੇ ਹਲਕੇ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਲਈ ਮੰਡੀ ਗੌਬਿੰਦਗੜ ਦੇ ਵਾਸੀ ਉਤਾਵਲੇ ਹਨ , ਉਂਥੇ ਆਮ ਆਦਮੀ ਪਾਰਟੀ ਜੋ ਕਿ ਭਗੌੜਿਆਂ ਦੀ ਪਾਰਟੀ ਹੈ ਉਸ ਨੂੰ ਵੀ ਹਲਕੇ ਦੇ ਵਾਸੀ ਮੂੰਹ ਨਹੀ ਲਗਾਉਣਗੇ। ਕਿਉਂਕਿ ਜਿਥੇ ਆਪ ਦਾ ਐਮ ਪੀ ਹਰਿੰਦਰ ਸਿੰਘ ਖਾਲਸਾ,ਜਿੱਤਣ ਤੋਂ ਬਾਅਦ ਹਲਕੇ ਵਿੱਚ ਨਹੀ ਬੜਿਆ ਉਥੇ ਚੋਣਾਂ ਤੋਂ ਬਾਅਦ ਗੁਰਪ੍ਰੀਤ ਸਿੰਘ ਭੱਟੀ ਵੀ ਦਿਖਾਈ ਨਹੀ ਦਿੱਤਾ। ਤੇ ਜੋ ਅੱਜ ਆਪ ਦਾ ਉਮੀਦਵਾਰ ਹਲਕੇ ਅੰਦਰ ਵੋਟਾਂ ਮੰਗ ਰਿਹਾ ਹੈ ਉਸ ਨੇ ਵੀ ਹਲਕੇ ਅੰਦਰ ਕਦੇ ਵੀ ਦਿਖਾਈ ਨਹੀ ਦੇਣਾਂ , ਰਾਜੂ ਖੰਨਾ ਨੇ ਸਪੱਸ਼ਟ ਕੀਤਾ ਕਿ ਜਿਸ ਵੀ ਕਾਂਗਰਸੀ ਆਗੂ ਤੇ ਪ੍ਰਸ਼ਾਸਨਿਕ ਅਧਿਕਾਰੀ ਵੱਲੋਂ ਹਲਕੇ ਅੰਦਰ ਭ੍ਰਿਸ਼ਟਾਚਾਰ ਕੀਤਾ ਹੈ ਉਸ ਖਿਲਾਫ ਸਰਕਾਰ ਬਣਦੇ ਹੀ ਸਖ਼ਤ ਕਾਰਵਾਈ ਕਰਕੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੀਤਾ ਜਾਵੇਗਾ , ਹਲਕੇ ਅੰਦਰ ਭ੍ਰਿਸ਼ਟਾਚਾਰ ਕਦੇ ਵੀ ਸਹਿਣ ਨਹੀਂ ਕੀਤਾ ਜਾਵੇਗਾ , ਰਾਜੂ ਖੰਨਾ ਨੇ ਕਿਹਾ ਕਿ ਕਿ ਅੱਜ ਰੱਜ ਕੇ ਕੀਤੇ ਭ੍ਰਿਸ਼ਟਾਚਾਰ ਕਾਰਨ ਈ ਡੀ ਦੀਆ ਟੀਮਾਂ ਉਹਨਾਂ ਦੇ ਸਾਥੀਆਂ ਦੇ ਘਰਾਂ ਤੱਕ ਪਹੁੰਚ ਚੁੱਕੀਆਂ ਹਨ , ਜਿਸ ਦਾ ਜਵਾਬ ਹਰ ਹਲਕਾ ਵਾਸੀ ਮੰਗ ਰਿਹਾ ਹੈ ਕਾਕਾ ਰਣਦੀਪ ਸਿੰਘ ਨਾਭਾ ਮਾਈਨਿੰਗ ਦੇ ਮਾਮਲੇ ਤੇ ਕੀਤੇ ਭ੍ਰਿਸ਼ਟਾਚਾਰ ਸਬੰਧੀ ਲੋਕਾਂ ਨੂੰ ਜਵਾਬ ਦੇਣ , ਰਾਜੂ ਖੰਨਾ ਨੇ ਮੰਡੀ ਗੌਬਿੰਦਗੜ ਸ਼ਹਿਰ ਤੇ ਹਲਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਹਲਕੇ ਦੀ ਤਰੱਕੀ ਤੇ ਖੁਸ਼ਹਾਲੀ ਲਈ ਇੱਕ ਇੱਕ ਵੋਟ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਨੂੰ ਦੇ ਕੇ ਵੱਡੀ ਜਿੱਤ ਦਰਜ਼ ਕਰਵਾਉਣ , ਇਸ ਮੌਕੇ ਤੇ ਸਮੁੱਚੇ ਸ਼ਹਿਰ ਵਾਸੀਆਂ ਵੱਲੋਂ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦਾ ਵਿਸ਼ੇਸ਼ ਸਨਮਾਨ ਕਰਦੇ ਹੋਏ ਵੱਡੀ ਜਿੱਤ ਦਰਜ਼ ਕਰਵਾਉਣ ਦਾ ਭਰੋਸਾ ਵੀ ਦਿੱਤਾ , ਇਸ ਮੌਕੇ ਤੇ ਜ਼ਿਲ੍ਹਾ ਯੂਥ ਪ੍ਰਧਾਨ ਸਹਿਰੀ ਵਿੱਕੀ ਮਿੱਤਲ, ਟਰਾਂਸਪੋਰਟ ਵਿੰਗ ਦੇ ਪ੍ਰਿਸ ਛਤਵਾਲ, ਜ਼ਿਲ੍ਹਾ ਪ੍ਰਧਾਨ ਬਹਾਦਰ ਸਿੰਘ ਹੈਬਤਪੁਰ, ਜਥੇਦਾਰ ਕਰਮਜੀਤ ਸਿੰਘ ਭਗੜਾਣਾ, ਯੂਥ ਆਗੂ ਗੁਰ ਅਸ਼ੀਸ਼ ਸਿੰਘ ਰੰਧਾਵਾ,ਜਥੇਦਾਰ ਕੁਲਵਿੰਦਰ ਸਿੰਘ ਭੰਗੂ, ਰਾਮਪ੍ਰਕਾਸ਼ ਚੋਪੜਾ, ਸੁਭਾਸ਼ ਵਰਮਾ,ਡਾ ਮਨਜੀਤ ਸਿੰਘ ਲੁਹਾਰਮਾਜਰਾ, ਗੁਰਪ੍ਰੀਤ ਸਿੰਘ ਨੋਨੀ,ਬਾਬਾ ਨਿਸ਼ਾਨ ਸਿੰਘ, ਜਥੇਦਾਰ ਨਾਜ਼ਰ ਸਿੰਘ, ਭੁਪਿੰਦਰ ਸਿੰਘ ਡਡਹੇੜੀ, ਰਣਧੀਰ ਸਿੰਘ ਪੱਪੀ, ਯੂਥ ਆਗੂ ਇਕਬਾਲ ਸਿੰਘ ਰਾਏ,ਬੇਅੰਤ ਸਿੰਘ ਪਨਾਗ, ਚੈਰੀ ਭਾਂਬਰੀ, ਨਵਦੀਪ ਸਿੰਘ ਟਿਵਾਣਾ,ਭੁਪਿੰਦਰ ਸਿੰਘ ਮਿੱਟੂ, ਬਿਕਰਮ ਸਿੰਘ ਬੀਕਾ,ਫੋਰਮੈਨ ਬਲਵੀਰ ਸਿੰਘ ਸਿੱਧੂ,ਚਰਨਜੀਤ ਸਿੰਘ ਰਾਜੂ, ਰਣਧੀਰ ਸਿੰਘ ਧੀਰਾ,ਬੀਬੀ ਪੂਨਮ ਗੋਸਾਈ, ਬੀਬੀ ਰੁਪਿੰਦਰ ਕੌਰ, ਬੀਬੀ ਅੰਗਰੇਜ਼ ਕੌਰ, ਬੀਬੀ ਦਿਆਵੰਤੀ,ਬੀਬੀ ਪਿੰਕੀ ਰਾਣੀ,ਬੀਬੀ ਤੁਲਸੀ ਰਾਣੀ, ਯੂਥ ਪ੍ਰਧਾਨ ਕਮਲ ਵੜੈਚ, ਪ੍ਰਧਾਨ ਦਰਸ਼ਨ ਸਿੰਘ ਨਸਰਾਲੀ, ਜਸਪ੍ਰੀਤ ਸਿੰਘ ਜੱਸੀ, ਜਥੇਦਾਰ ਹਰਬੰਸ ਸਿੰਘ ਬਡਾਲੀ, ਚਰਨਜੀਤ ਸਿੰਘ ਚੰਨੀ,ਅਮਨ ਸਿੰਘ ਲਾਡਪੁਰ, ਪ੍ਰਧਾਨ ਰਣਜੀਤ ਸਿੰਘ ਕੋਟਲੀ, ਕੌਂਸਲਰ ਸੋਮਨਾਥ ਅਜਨਾਲੀ, ਵਿਨੋਦ ਕੁਮਾਰ ਗੁੱਜਰ, ਮਾਸਟਰ ਚਰਨ ਸਿੰਘ ਸੌਟੀ, ਹਰਪਾਲ ਸਿੰਘ ਮੰਡੀ,ਅਜੀਤ ਸਿੰਘ ਬੰਟੀ, ਜਗਜੀਵਨ ਸਿੰਘ ਊੱਭੀ,ਹਰਜੀਤ ਸਿੰਘ ਸੋਨੂੰ,ਰੌਕੀ ਮੰਡੀ, ਜਥੇਦਾਰ ਬਲਵੰਤ ਸਿੰਘ ਘੁੱਲੂਮਾਜਰਾ, ਜਸਵਿੰਦਰ ਸਿੰਘ ਗਰੇਵਾਲ, ਹਰਪਿੰਦਰ ਸਿੰਘ ਭੂਰਾ, ਹਰਵਿੰਦਰ ਸਿੰਘ ਬਿੰਦਾ, ਪੰਕਜ਼ ਅਰੌੜਾ, ਗੁਰਜੀਤ ਸਿੰਘ ਮੰਗਾ, ਹਰਪਾਲ ਸਿੰਘ ਮੰਗੋ,ਐਡਵੋਕੇਟ ਸ਼ੀਤਲ ਸ਼ਰਮਾ,ਸਿਵਕਾਤ ਤਿਵਾੜੀ,ਯਸ ਵਰਮਾ, ਹਰਮੀਤ ਸਿੰਘ ਮੰਡੀ, ਬਲਜੀਤ ਸਿੰਘ ਅੰਬੇਮਾਜਰਾ,ਗੁਰਮਨ ਢੀਂਡਸਾ,ਮਨੋਹਰ ਸਿੰਘ ਖਾਲਸਾ,ਕੇਵਲ ਖਾ ਧਰਮਗੜ, ਕਰਮਜੀਤ ਸਿੰਘ ਮੰਡੀ, ਗੁਰਬਖਸ਼ ਸਿੰਘ, ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਕਾਲੀ ਬਸਪਾ ਗੱਠਜੋੜ ਦੇ ਵਰਕਰ ਤੇ ਆਗੂ ਹਾਜ਼ਰ ਸਨ