ANI Photo
ਅਮਰੀਕਾ: ਹਰਿਆਣਵੀ ਨੌਜਵਾਨ ਰੇਪ ਕੇਸ ਵਿੱਚ ਅੰਦਰ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜਨੋ (ਕੈਲੇਫੋਰਨੀਆ),20 ਜਨਵਰੀ, 2022:
ਪਿਛਲੇ ਦਿਨੀਂ ਇੰਡੀਅਨ ਕਮਿਊਨਿਟੀ ਨਾਲ ਸਬੰਧਿਤ ਇੱਕ ਹੈਰਾਨੀਜਨਕ ਖ਼ਬਰ ਵੇਖਣ ਨੂੰ ਮਿਲੀ ।ਪੁਲਿਸ ਰਿਪੋਰਟ ਵੇਖਣ ਤੋ ਬਾਅਦ ਖ਼ੁਲਾਸਾ ਹੋਇਆ ਕਿ ਫਰਿਜਨੋ ਨਿਵਾਸੀ ਅੰਕੁਰ ਕੁਮਾਰ (24) ਨੂੰ ਸਥਾਨਿਕ ਪੁਲਿਸ ਨੇ ਧੱਕੇ ਨਾਲ ਰੇਪ ਕਰਨ ਦੇ ਕੇਸ ਵਿੱਚ ਅੰਦਰ ਕੀਤਾ ਹੈ। ਇਹ ਨੌਜਵਾਨ ਹਰਿਆਣੇ ਦੇ ਕਰਨਾਲ ਏਰੀਏ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਇਸ ਰੇਪ ਕੇਸ ਵਿੱਚ ਪੁਲਿਸ ਨੇ ਕਥਿਤ ਦੋਸ਼ੀ ਅੰਕੁਰ ਕੁਮਾਰ ਨੂੰ $385,000 ਦੀ ਜ਼ਮਾਨਤ ਤੇ ਅੰਦਰ ਡੱਕਿਆ ਹੋਇਆ ਹੈ। ਇਹ ਕੇਸ ਇਮੀਗ੍ਰੇਸ਼ਨ ਸਟੇਟਸ ਦੇ ਤੌਰ ਤੇ ਵੀ ਵਾਚਿਆ ਜਾ ਰਿਹਾ ਹੈ। ਅਗਰ ਅੰਕੁਰ ਕੁਮਾਰ ਦੋਸ਼ੀ ਪਾਇਆ ਗਿਆ, ਉਹ ਲੰਮੇ ਸਮੇਂ ਵਾਸਤੇ ਅੰਦਰ ਤਾਂ ਜਾਵੇਗਾ ਹੀ, ਓਥੇ ਸਜ਼ਾ ਖ਼ਤਮ ਹੋਣ ਮਗਰੋਂ ਡਿਪੋਰਟ ਕਰਕੇ ਇੰਡੀਆ ਵੀ ਭੇਜਿਆ ਜਾਵੇਗਾ। ਇਸ ਖ਼ਬਰ ਤੇ ਟਿੱਪਣੀ ਕਰਦਿਆਂ ਇਹੀ ਕਿਹਾ ਜਾ ਸਕਦਾ ਹੈ ਕਿ ਆਪਣੀ ਜਨਮ ਭੂਮੀ ਤੋਂ ਦੂਰ ਇਹਨਾਂ ਮੁਲਕਾਂ ਵਿੱਚ ਅਸੀਂ ਰੋਜ਼ੀ ਰੋਟੀ ਦੀ ਤਲਾਸ਼ ਵਿੱਚ ਆਪਣੇ ਅਤੇ ਪਰਿਵਾਰ ਦੇ ਸੁਪਨਿਆਂ ਨੂੰ ਸੱਚ ਕਰਨ ਲਈ, ਆਪਣੇ ਸੁਨਹਿਰੀ ਭਵਿੱਖ ਲਈ ਆਉਂਦੇ ਹਾਂ। ਇਹੋ ਜਿਹੇ ਗੰਦੇ ਕੰਮ ਕਰਕੇ ਜਿੱਥੇ ਅਸੀਂ ਆਪਣਾ ਭਵਿੱਖ ਦਾਅ ਤੇ ਲਾਉਂਦੇ ਹਾਂ, ਓਥੇ ਕਿਸੇ ਹੱਦ ਤੱਕ ਇੰਡੀਅਨ ਕਮਿਊਨਿਟੀ ਦੇ ਦਾਮਨ ਤੇ ਵੀ ਦਾਗ਼ ਲਾਉਂਦੇ ਹਾਂ। ਅਮਰੀਕਾ ਮੌਕਿਆਂ (opportunities) ਨਾਲ ਭਰਪੂਰ ਦੇਸ਼ ਹੈ। ਇੱਥੇ ਆਕੇ ਹਰ ਕੋਈ ਆਪਣੇ ਟੇਲੈਂਟ ਮੁਤਾਬਕ ਤਰੱਕੀ ਕਰ ਸਕਦਾ ਹੈ। ਇਹਨਾਂ ਮੌਕਿਆਂ ਨੂੰ ਪੁੱਠੇ ਸਿੱਧੇ ਕੰਮ ਕਰਕੇ ਜੇਲ੍ਹਾਂ ਵਿੱਚ ਨਾਲ ਗਵਾਓ।