ਭਗਵੰਤ ਮਾਨ ਨੁੰ ਹਰਾ ਕੇ ਧੂਰੀ ਦੇ ਲੋਕ ਜਲਾਲਾਬਾਦ ਵਾਲਾ ਇਤਿਹਾਸ ਦੁਹਰਾਉਣਗੇ : ਦਲਵੀਰ ਗੋਲਡੀ
ਹਿਮਾਂਸ਼ੂ ਗੋਇਲ/ਹਰਮਿੰਦਰ ਸਿੰਘ ਭੱਟ
ਧੂਰੀ, 21 ਜਨਵਰੀ,2022
ਆਪ ਪਾਰਟੀ ਵੱਲੋ ਭਗਵੰਤ ਮਾਨ ਨੂੰ ਧੂਰੀ ਤੋਂ 2022 ਦੀਆਂ ਚੋਣ ਲੜਾਉਣ ਦੇ ਫੈਸਲੇ ਉੱਪਰ ਸਿਆਸੀ ਟਿੱਪਣੀ ਕਰਦਿਆਂ ਧੂਰੀ ਦੇ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਕਿਹਾ ਮਾਨ ਦੇ ਧੂਰੀ ਤੋਂ ਚੋਣ ਲੜਨ ਨਾਲ ਉਨ੍ਹਾਂ ਨੂੰ ਕੋਈ ਫਰਕ ਨਹੀ ਪੈਦਾ। ਉਨ੍ਹਾਂ ਕਿਹਾ ਹੁਣ ਚੋਣ ਵਿੱਚ ਸਿਆਸੀ ਲੜਾਈ ਘਰਦਿਆਂ ਤੇ ਬਾਹਰਲੇ ਉਮੀਦਵਾਰ ਵਿੱਚ ਹੋਵੇਗੀ ਤੇ ਜਲਾਲਾਬਾਦ ਵਾਲੀ ਕਹਾਣੀ ਜਿੱਥੇ ਮਾਨ ਵਿਧਾਨ ਸਭਾ ਚੋਣ ਹਾਰ ਗਏ ਸਨ, ਧੂਰੀ ਦੇ ਵੋਟਰ ਉਹ ਇਤਿਹਾਸ ਫਿਰ ਦੁਹਰਾਉਣਗੇ।
ਉਨ੍ਹਾਂ ਕਿਹਾ ਭਗਵੰਤ ਮਾਨ ਦਾ ਧੂਰੀ ਅੰਦਰ ਸਵਾਗਤ ਕਰਨਗੇ ਤੇ ਧੂਰੀ ਦੇ ਲੋਕ ਕਾਂਗਰਸ ਪਾਰਟੀ ਦੇ ਵਿਕਾਸ ਕੰਮਾਂ ਉੱਪਰ ਆਪਣੀ ਮੋਹਰ ਲਾਉਣਗੇ। ਉਨ੍ਹਾਂ ਕਿਹਾ ਮਾਨ ਦੀ ਮੈਂਬਰ ਪਾਰਲੀਮੈਂਟ ਵਜੋਂ ਕਾਰਗੁਜ਼ਾਰੀ ਲੋਕਾਂ ਸਾਹਮਣੇ ਹੈ। ਮਾਨ ਹੁਣ ਤੱਕ ਸਿਰਫ ਦੋ ਵਾਰ ਧੂਰੀ ਅੰਦਰ ਆਏ ਹਨ ਤੇ ਅਪਣੇ ਗੋਦ ਲਏ ਬੇਨੜਾ ਪਿੰਡ ਦਾ ਬੁਰਾ ਹਾਲ ਹੈ। ਉਨ੍ਹਾਂ ਕਿਹਾ ਆਪ ਪਾਰਟੀ ਕੋਲ ਚੋਣਾਂ ਲੜਨ ਲਈ ਕੋਈ ਮੁੱਦਾ ਨਹੀਂ ਹੈ, ਸਿਰਫ ਵੱਡੇ ਵੱਡੇ ਦਾਅਵੇ ਹਨ। ਪਰ ਸ਼ਹਿਰ ਦੇ ਲੋਕ ਇਸ ਝੂਠ ਦੇ ਸੱਚ ਦੀ ਲੜਾਈ ਵਿੱਚ ਉਨ੍ਹਾਂ ਦਾ ਸਾਥ ਦੇ ਕੇ ਮਾਨ ਨੂੰ ਸਬਕ ਸਿਖਾਉਣਗੇ। ਉਨ੍ਹਾਂ ਕਿਹਾ ਆਪ ਪਾਰਟੀ ਕੋਲ ਸ਼ਹਿਰ ਅੰਦਰ ਕੋਈ ਉਮੀਦਵਾਰ ਨਾ ਹੋਣ ਕਾਰਨ ਬਾਹਰਲੇ ਉਮੀਦਵਾਰ ਭਗਵੰਤ ਮਾਨ ਨੂੰ ਉਨ੍ਹਾਂ ਦੇ ਮੁਕਾਬਲੇ ਧੂਰੀ ਤੋਂ ਚੋਣ ਲੜਾਈ ਜਾ ਰਹੀ ਹੈ।