ਜ਼ਿਲ੍ਹਾ ਪੁਲਿਸ ਮਾਲੇਰਕੋਟਲਾ ਨੇ ਵੱਖ-ਵੱਖ ਥਾਂਵਾਂ ਤੋਂ ਭੁੱਕੀ, ਚਿੱਟਾ ਅਤੇ ਡਰੱਗ ਮਨੀ ਬਰਾਮਦ ਕੀਤੀ
ਹਰਮਿੰਦਰ ਸਿੰਘ ਭੱਟ, ਬਾਬੂਸ਼ਾਹੀ ਨੈੱਟਵਰਕ
ਮਲੇਰਕੋਟਲਾ, 21 ਜਨਵਰੀ 2022-ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਮਲੇਰਕੋਟਲਾ ਰਵਨੋਤ ਗਰੇਵਾਲ ਦੇ ਨਿਰਦੇਸ਼ਾਂ ਹੇਠ ਰਮਨੀਸ਼ ਕੁਮਾਰ ਪੀ.ਪੀ. ਐਸ ਕਪਤਾਨ ਪੁਲਿਸ ਮਲੇਰਕੋਟਲਾ ਦੀ ਅਗਵਾਈ ਹੇਠ ਜ਼ਿਲ੍ਹਾ ਮਲੇਰਕੋਟਲਾ ਵੱਲੋਂ ਵੱਖ-ਵੱਖ ਥਾਂਵਾਂ ਤੋਂ ਭੁੱਕੀ, ਚਿੱਟਾ ਅਤੇ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋੋਏ ਸੌਰਵ ਜਿੰਦਲ ਪੀ. ਪੀ. ਐਸ ਉਪ-ਕਪਤਾਨ ਪੁਲਿਸ ਮਲੇਰਕੋਟਲਾ ਨੇ ਦੱਸਿਆਂ ਕਿ ਇੰਸਪੈਕਟਰ ਗੁਰਪ੍ਰੀਤ ਸਿੰਘ ਇੰਚਾਰਜ ਸੀ. ਆਈ. ਏ ਮਾਹੋਰਾਣਾ ਵੱਲੋਂ ਸਮੇਤ ਪੁਲਿਸ ਪਾਰਟੀ ਵਲੋਂ ਗਸ਼ਤ ਦੌਰਾਨ ਪਿੰਡ ਕੰਗਣਵਾਲ ਨਹਿਰ ਨੇੜੇ ਪੁਲ ਸੂਆ ਤੇ ਇਕ ਕਾਰ ਸਵਿਫਟ ਨੂੰ ਰੋਕ ਕੇ ਚੈਕ ਕੀਤਾ। ਜਿਸ ਨੂੰ ਗੁਰਿੰਦਰ ਸਿੰਘ ਪੁੱਤਰ ਭੋਲਾ ਸਿੰੰਘ ਚਲਾ ਰਿਹਾ ਸੀ। ਜਿਸ ਦੇ ਨਾਲ ਇਸ ਦਾ ਪਿਤਾ ਭੋਲਾ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀਆਨ ਕੰਗਣਵਾਲ ਬੈਠਾ ਸੀ, ਜਿਨ੍ਹਾਂ ਦੇ ਕਬਜ਼ੇ ਵਾਲੀ ਕਾਰ ਵਿੱਚੋ 75 ਕਿਲੋ ਭੁੱਕੀ ਚੂਰਾ ਪੋਸਤ ਸਮੇਤ 20000/-ਰੁਪਏ ਡਰੱਗ ਮਨੀ ਬਰਾਮਦ ਕਰਵਾ ਕੇ ਮੁਕੱਦਮਾ ਨੰਬਰ 07 ਅ/ਧ 15-61-85 ਐੱਨ. ਡੀ. ਪੀ. ਐੱਸ ਐਕਟ ਥਾਣਾ ਸਦਰ ਅਹਿਮਦਗੜ੍ਹ ਵਿਖੇ ਦਰਜ ਕਰ ਲਿਆ ਹੈ।
ਉਨ੍ਹਾਂ ਦੱਸਿਆ ਕਿ ਇਸੇ ਲੜੀ ਤਹਿਤ ਜ਼ਿਲ੍ਹਾ ਦੇ ਨਾਰਕੋਟਿਕ ਸੈੱਲ ਦੇ ਕਰਮਚਾਰੀ ਐੱਸ. ਆਈ ਬਲਜੀਤ ਸਿੰਘ ਸਮੇਤ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਕੂਕਿਆਂ ਵਾਲੇ ਕੱਲਰ ਮੋੜ ਤੋਂ ਯਾਕੂਬ ਉਰਫ ਢੀਡਸਾ ਪੁੱਤਰ ਹਾਜੀ ਸਰੀਫ ਵਾਸੀ ਮੁਹੱਲਾ ਆਬਿਆ ਵਾਲਾ ਜਮਾਲਪੁਰਾ ਮਲੇਰਕੋਟਲਾ ਹਾਲ ਗੋਬਿੰਦ ਇੰਨਕਲੇਵ ਕਲੋਨੀ ਖੰਨਾ ਰੋਡ ਮਲੇਰਕੋਟਲਾ ਨੂੰ ਰੋਕ ਕੇ ਰੱਖਿਆ ਅਤੇ ਸ :ਥ: ਹਰਨੇਕ ਸਿੰਘ ਥਾਣਾ ਸਿਟੀ -1 ਮਲੇਰਕੋਟਲਾ ਵੱਲੋਂ ਚੈੱਕ ਕਰਨ ਪਰ ਪਹਿਨੀ ਹੋਈ ਜੈਕਟ ਵਿੱਚੋ 70 ਗ੍ਰਾਮ ਚਿੱਟਾ/ ਹੈਰੋਇੰਨ ਸਮੇਤ ਬੁਲਟ ਮੋਟਰਸਾਈਕਲ ਬਰਾਮਦ ਕਰਵਾ ਕੇ ਮੁਕੱਦਮਾ ਨੰਬਰ 14 ਅ/ਧ 21-61-85 ਐੱਨ. ਡੀ. ਪੀ. ਐੱਸ ਐਕਟ ਥਾਣਾ ਸਿਟੀ-1 ਮਲੇਰਕੋਟਲਾ ਵਿਖੇ ਦਰਜ ਕਰ ਲਿਆ ਹੈ।
ਉਨ੍ਹਾਂ ਦੱਸਿਆ ਕਿ ਇਸੇ ਲੜੀ ਤਹਿਤ ਮਲੇਰਕੋਟਲਾ ਦੇ ਇੰਸ:ਗੁਰਪ੍ਰੀਤ ਸਿੰਘ ਇੰਚਾਰਜ ਸੀ. ਆਈ. ਏ ਮਾਹੋਰਾਣਾ ਵੱਲੋਂ ਲਛਮਣ ਸਿੰਘ ਉਰਫ ਲਾਸਾ ਪੁੱਤਰ ਜਾਗਰ ਸਿੰਘ ਵਾਸੀ ਬਾਹਰਲਾ ਵਿਹੜਾ ਬਾਗੜੀਆ ਦੀ ਕਾਰ ਮਾਰਕਾ ਵਰਨਾ ਨੂੰ ਚੈੱਕ ਕਰਨ ਤੇ ਕਾਰ ਵਿੱਚੋ 80 ਕ੍ਰਿਲੋ ਭੁੱਕੀ ਚੂਰਾ ਪੋਸਤ ਸਮੇਤ 25000/ ਰੁਪਏ ਡਰੱਗ ਮਨੀ ਬਰਾਮਦ ਕਰਵਾ ਕੇ ਦੋਸ਼ੀਆਂ ਦੇ ਖਿਲਾਫ ਮੁੱਕਦਮਾ ਨੰਬਰ 10 ਅ/ਧ 15-61-85 ਐੱਨ. ਡੀ. ਪੀ. ਐੱਸ ਐਕਟ ਥਾਣਾ ਸਦਰ ਅਮਰਗੜ੍ਹ ਵਿਖੇ ਦਰਜ ਕਰ ਲਿਆ ਹੈ।
ਸੌਰਵ ਜਿੰਦਲ ਪੀ.ਪੀ.ਐਸ ਉਪ-ਕਪਤਾਨ ਪੁਲਿਸ ਮਲੇਰਕੋਟਲਾ ਨੇ ਇਸ ਮੌਕੇ ਕਿਹਾ ਕਿ ਜ਼ਿਲ੍ਹਾ ਪੁਲਿਸ ਮਲੇਰਕੋਟਲਾ ਵੱਲੋਂ ਅਗਾਮੀ ਵਿਧਾਨ ਸਭਾ ਚੋਣਾਂ 2022 ਨੂੰ ਮੱਦੇਨਜ਼ਰ ਰੱਖਦੇ ਹੋਏ ਇੱਕ ਸਪੈਸਲ ਮੁਹਿੰਮ ਚਲਾ ਕੇ ਨਸ਼ਾ ਤਸ਼ਕਰਾਂ ਪਾਸੋਂ ਵੱਧ ਤੋਂ ਵੱਧ ਨਸ਼ੇ ਦੀ ਬਰਾਮਦਗੀ ਕਰਵਾ ਕੇ ਸਖਤ ਕਾਰਵਾਈ ਅਮਲ ਵਿੱਚ ਲਿਆਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।