ਧੂਰੀ ਦੇ ਕਾਂਗਰਸੀ ਵਰਕਰਾਂ ਵੱਲੋਂ ਸਿਆਸੀ ਗਰਮੀ ਵਧਾਈ
ਗੋਲਡੀ ਦੇ ਹੱਕ ਵਿੱਚ ਮੀਟਿੰਗਾਂ ਕੀਤੀਆਂ ਸ਼ੁਰੂ
ਹਰਮਿੰਦਰ ਸਿੰਘ ਭੱਟ, ਬਾਬੂਸ਼ਾਹੀ ਨੈੱਟਵਰਕ
ਧੂਰੀ, 21 ਜਨਵਰੀ 2022- ਧੂਰੀ ਵਿਧਾਨ ਸਭਾ ਸੀਟ ਉੱਪਰ ਕਾਂਗਰਸ ਪਾਰਟੀ ਦੇ ਉਮੀਦਵਾਰ ਦਲਵੀਰ ਸਿੰਘ ਗੋਲਡੀ ਦੇ ਕਾਂਗਰਸੀ ਸਮੱਰਥਕਾਂ ਵੱਲੋਂ ਸਿਆਸੀ ਗਰਮੀ ਨੂੰ ਵਧਾਉਦੇ ਹੋਏ ਹਨੀ ਤੂਰ ਦੀ ਅਗਵਾਈ ਵਿੱਚ ਸ਼ਹਿਰ ਦੇ ਵੱਖ-ਵੱਖ ਵਾਰਡਾਂ ਅੰਦਰ ਲੋਕਾਂ ਨਾਲ ਮੀਟਿੰਗਾਂ ਕੀਤੀਆਂ ਤੇ ਗੋਲਡੀ ਦੀ ਜਿੱਤ ਯਕੀਨੀ ਬਣਾਉਣ ਦੇ ਯਤਨ ਕੀਤੇ।
ਇਸ ਮੌਕੇ ਹਨੀ ਤੂਰ, ਮੁਨੀਸ਼ ਕੁਮਾਰ ਗਰਗ, ਇੰਦਰਜੀਤ ਸਿੰਘ ਮਰਾਹੜ, ਕੁਨਾਲ ਗਰਗ, ਗੁਰਪਿਆਰ ਸਿੰਘ ਧੂਰਾ, ਤਾਰੀ ਬੇਨੜਾ, ਕੁਮਾਰ ਬਾਂਸਲ ਨੇ ਕਿਹਾ ਵਿਧਾਇਕ ਦਲਵੀਰ ਸਿੰਘ ਗੋਲਡੀ ਵੱਲੋਂ ਸ਼ਹਿਰ ਅੰਦਰ ਕਰਵਾਏ ਕੰਮਾਂ ਨੂੰ ਅਧਾਰ ਬਣਾ ਕੇ ਲੋਕਾਂ ਦੀ ਕਚਹਿਰੀ ਵਿੱਚ ਜਾਇਆ ਜਾ ਰਿਹਾ ਤੇ ਲੋਕਾਂ ਵੱਲੋਂ ਉਨ੍ਹਾਂ ਨੂੰ ਇਹੀ ਵਿਸ਼ਵਾਸ ਦਵਾਇਆ ਜਾ ਰਿਹਾ ਹੈ ਕਿ ਕਾਂਗਰਸ ਪਾਰਟੀ ਦੀ ਕਾਰਗੁਜ਼ਾਰੀ ਤੋ ਸਤੁੰਸ਼ਟ ਹਨ। ਉਨ੍ਹਾਂ ਕਿਹਾ ਵਿਰੋਧੀ ਪਾਰਟੀਆਂ ਕੋਲ ਗੋਲਡੀ ਨੂੰ ਸਿਆਸੀ ਤੌਰ ਤੇ ਕਮਜ਼ੋਰ ਕਰਨ ਲਈ ਕੋਈ ਮੁੱਦਾ ਨਹੀਂ ਹੈ, ਜਿਸ ਕਾਰਨ ਉਹ ਧੂਰੀ ਦੀ ਸੀਟ ਵੱਡੇ ਫਰਕ ਨਾਲ ਜਿੱਤਣਗੇ।