ਰਾਜ ਸਭਾ ਮੈਂਬਰ ਦੂਲੋਂ ਨੇ ਈਡੀ ਦੀ ਛਾਪੇਮਾਰੀ ਬਾਰੇ ਕੀ ਕਿਹਾ, ਪੜ੍ਹੋ
ਬਾਬੂਸ਼ਾਹੀ ਨੈੱਟਵਰਕ
ਚੰਡੀਗੜ੍ਹ, 21 ਜਨਵਰੀ 2022- ਕਾਂਗਰਸ ਦੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋਂ ਨੇ ਦਾਅਵਾ ਕੀਤਾ ਹੈ ਕਿ 2020 ਵਿੱਚ ਪੰਜਾਬ 13 ਗੈਰ ਕਾਨੂੰਨੀ ਸ਼ਰਾਬ ਦੀ ਡਿਸਟਲਰੀਸ ਚੱਲ ਰਹੀ ਸੀ।
ਦੂਲੋਂ ਨੇ ਕਿਹਾ ਕਿ ਉਸ ਸਮੇਂ ਕਾਰਵਾਈ ਕਿਉਂ ਨਹੀਂ ਕੀਤੀ ਗਈ। ਦੂਲੋਂ ਨੇ ਕਿਹਾ ਕਿ ਪੰਜਾਬ ਵਿੱਚ ਡਰੱਗਸ, ਮਾਇਨਿੰਗ ਮਾਫੀਆ ਪਿਛਲੇ 15 ਸਾਲ ਤੋਂ ਚੱਲ ਰਿਹਾ ਹੈ । ਉਨ੍ਹਾਂ ਈਡੀ ਵਲੋਂ ਮੁੱਖ ਮੰਤਰੀ ਚੰਨੀ ਦੇ ਭਾਣਜੇ ਤੇ ਕੀਤੀ ਕਾਰਵਾਈ ਦੇ ਬਾਰੇ ਕਿਹਾ ਕਿ ਇਹ ਕਾਰਵਾਈ ਟਾਰਗੇਟ ਬਣਾਕੇ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਰਹਿੰਦੇ ਹੋਏ ਕੇਂਦਰੀ ਜਾਂਚ ਏਜੰਸੀਆਂ ਤੋਂ ਉਸ ਸਮੇਂ ਕਿਉਂ ਕਾਰਵਾਈ ਨਹੀਂ ਕੀਤੀ।
ਉਨ੍ਹਾਂ ਕਿਹਾ ਕਿ ਕੋਈ ਵੀ ਸਰਕਾਰ ਹੋਵੇ, ਮਾਫੀਆ ਦੇ ਕੰਮ ਵਿਚ ਹਰ ਪਾਰਟੀ ਦੇ ਨੇਤਾ ਸ਼ਾਮਿਲ ਰਹਿੰਦੇ ਹਨ।
ਦੂਲੋਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਾਫੀਆ ਉਤੇ ਕਾਰਵਾਈ ਕਰਨੀ ਚਾਹੀਦੀ ਹੈ।