ਨਵੀਂ ਦਿੱਲੀ, 21 ਜਨਵਰੀ 2022 - ਵੀਕੈਂਡ ਕਰਫਿਊ ਨੂੰ ਖਤਮ ਕਰਨ ਦੇ ਦਿੱਲੀ ਸਰਕਾਰ ਦੇ ਪ੍ਰਸਤਾਵ 'ਤੇ, ਐਲ ਜੀ ਦਾ ਕਹਿਣਾ ਹੈ ਕਿ ਕੋਵਿਡ ਦੀ ਸਥਿਤੀ ਵਿੱਚ ਹੋਰ ਸੁਧਾਰ ਹੋਣ ਤੱਕ ਸਥਿਤੀ ਜਿਉਂ ਦੀ ਤਿਉਂ ਬਣੀ ਰਹੇਗੀ। 50% ਲੋਕਾਂ ਨੂੰ ਪ੍ਰਾਈਵੇਟ ਦਫਤਰਾਂ ਵਿੱਚ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਇਹ ਖ਼ਬਰ ਸੂਤਰਾਂ ਦੇ ਹਵਾਲੇ ਤੋਂ ਸਾਹਮਣੇ ਆ ਰਹੀ ਹੈ।
ਇਸ ਤੋਂ ਪਹਿਲਾਂ ਦਿੱਲੀ ਦੇ ਡਿਪਟੀ ਸੀ ਐਮ ਮਨੀਸ਼ ਸਿਸੋਦੀਆ ਨੇ ਕਿਹਾ ਸੀ ਕਿ ਦਿੱਲੀ ਵਿਚ ਕੋਵਿਡ ਦੇ ਮਾਮਲੇ ਘਟੇ ਹਨ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੁਝ ਫ਼ੈਸਲੇ ਲਏ ਹਨ। ਹੁਣ ਵੀਕੈਂਡ ਕਰਫ਼ਿਊ ਹਟਾ ਦਿੱਤਾ ਜਾਵੇਗਾ। ਪ੍ਰਾਈਵੇਟ ਸੈਕਟਰ 50% ਸਮਰੱਥਾ ਨਾਲ ਕੰਮ ਕਰੇਗਾ। ਬਜ਼ਾਰਾਂ ਵਿਚ ਦੁਕਾਨਾਂ ਲਈ ਬਣਾਏ ਗਏ 'ਓਡ-ਈਵਨ' ਨਿਯਮ ਨੂੰ ਵੀ ਖ਼ਤਮ ਕਰ ਦਿੱਤਾ ਜਾਵੇਗਾ। ਸਿਸੋਦੀਆ ਨੇ ਕਿਹਾ ਕਿ, 'ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੀ ਇਜਾਜ਼ਤ ਲਈ ਉਪ ਰਾਜਪਾਲ ਨੂੰ ਪੱਤਰ ਭੇਜਿਆ ਹੈ। ਜਿਵੇਂ ਹੀ ਉਪ ਰਾਜਪਾਲ ਤੋਂ ਮਨਜ਼ੂਰੀ ਮਿਲੇਗੀ, ਇਸ ਨੂੰ ਦਿੱਲੀ ਵਿਚ ਲਾਗੂ ਕਰ ਦਿੱਤਾ ਜਾਵੇਗਾ।