ਨਜਾਇਜ਼ ਮਾਈਨਿੰਗ ’ਚ ਆਗੂਆਂ ਦੀ ਸ਼ਮੂਲੀਅਤ ਨਾਲ ਕਾਂਗਰਸ ਦਾ ਅਸਲ ਲੁੱਟੂ ਚਿਹਰਾ ਨੰਗਾ ਹੋਇਆ : ਹਰਿੰਦਰਪਾਲ ਚੰਦੂਮਾਜਰਾ
ਜੀ ਐਸ ਪੰਨੂ
ਬਹਾਦਰਗੜ੍ਹ, 21 ਜਨਵਰੀ,2022 : ਕਾਂਗਰਸ ਪਾਰਟੀ ਨੇ ਪਿਛਲੇ ਸਾਲਾਂ ਦੌਰਾਨ ਪੰਜਾਬ ਨੂੰ ਦੋਵੇਂ ਹੱਥੀਂ ਲੁੱਟਿਆ ਅਤੇ ਕੁੱਟਿਆ। ਕਾਂਗਰਸ ਦੀ ਵਾਅਦਾ ਖਿਲਾਫ਼ੀ ਅਤੇ ਲੋਕਾਂ ਨਾਲ ਕੀਤੇ ਵਿਸ਼ਵਾਸ਼ਘਾਤ ਦੀ ਕੀਮਤ ਕਾਂਗਰਸ ਨੂੰ ਵੱਡੀ ਹਾਰ ਨਾਲ ਚੁਕਾਉਣੀ ਪਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਪਿੰਡ ਨੂਰਖੇੜੀਆਂ ਵਿਖੇ ਟਕਸਾਲੀ ਕਾਂਗਰਸੀ ਬੀਬੀ ਰਜਨੀ ਦੇਵੀ ਪੰਚ ਵਲੋਂ ਸਾਥੀਆਂ ਸਮੇਤ ਕਾਂਗਰਸ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋਣ ਮੌਕੇ ਕੀਤਾ।
ਵਿਧਾਇਕ ਚੰਦੂਮਾਜਰਾ ਨੇ ਆਖਿਆ ਕਿ ਲੋਕ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਚਾਲਾਂ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਹਨ ਕਿ ਇਨ੍ਹਾਂ ਦੋਵਾਂ ਪਾਰਟੀਆਂ ਦਾ ਮਕਸਦ ਪੰਜਾਬ ਦੀ ਭਲਾਈ ਨਹੀਂ ਬਲਕਿ ਆਪਣੀਆਂ ਜੇਭਾਂ ਭਰਨਾ ਹੈ। ਪੰਜਾਬ ਕਾਂਗਰਸ ਦੇ ਆਗੂਆਂ ਦੀ ਮਾਈਨਿੰਗ ਦੇ ਨਜਾਇਜ਼ ਕਾਰੋਬਾਰ ਵਿਚ ਸ਼ਮੂਲੀਅਤ ਤੋਂ ਇਹ ਸਾਫ਼ ਹੋ ਗਿਆ ਹੈ ਕਿ ਇਨ੍ਹਾਂ ਨੇ ਪੰਜਾਬ ਦੇ ਭਲੇ ਬਾਰੇ ਤਾਂ ਕਦੇ ਸੋਚਿਆ ਵੀ ਨਹੀਂ, ਸਿਰਫ਼ ਆਪਣਾ ਅਤੇ ਆਪਣੇ ਪਿਠੂਆਂ ਦਾ ਹੀ ਵਿਕਾਸ ਕੀਤਾ ਤੇ ਕਰਵਾਇਆ ਹੈ।
ਆਮ ਆਦਮੀ ਪਾਰਟੀ ’ਤੇ ਨਿਸ਼ਾਨਾ ਲਗਾਉਂਦਿਆਂ ਉਨ੍ਹਾਂ ਆਖਿਆ ਕਿ ਪੈਸੇ ਲੈ ਕੇ ਟਿਕਟਾਂ ਵੇਚਣ ਵਾਲੀ ਪਾਰਟੀ ਤੋਂ ਪੰਜਾਬ ਦੇ ਲੋਕ ਕਦੇ ਵਿਕਾਸ ਦੀ ਆਸ ਨਹੀਂ ਰਕ ਸਕਦੇ। ਉਨ੍ਹਾਂ ਆਖਿਆ ਕਿ ਕੇਜਰੀਵਾਲ ਨੂੰ ਸਿਰਫ਼ ਵੋਟਾਂ ਸਮੇਂ ਹੀ ਪੰਜਾਬ ਦੀ ਯਾਦ ਕਿਉਂ ਆਉਂਦੀ ਹੈ ਜਦੋਂਕਿ ਬਾਕੀ ਸਾਢੇ ਚਾਰ ਸਾਲ ਦਿੱਲੀ ਬੈਠ ਕੇ ਕੇਜਰੀਵਾਲ ਸਿਰਫ਼ ਪੰਜਾਬ ਦੇ ਹੱਕਾਂ ’ਤੇ ਡਾਕਾ ਮਾਰਨ ਦੀਆਂ ਵਿਊਂਤਾਂ ਹੀ ਘੜਦੇ ਰਹਿੰਦੇ ਹਨ।
ਇਸ ਮੌਕੇ ਗੁਰਜੰਟ ਸਿੰਘ ਨੂਰਖੇੜੀਆਂ, ਜਗਦੀਸ਼ ਸਿੰਘ ਸਾਬਕਾ ਸਰਪੰਚ, ਥੇੜ੍ਹੀ, ਸਤਗੁਰ ਸਿੰਘ, ਲਾਲੀ ਨੂਰਖੇੜੀਆਂ ਵੀ ਹਾਜ਼ਰ ਸਨ।