ਸਵਰਨਜੀਤ ਸਿੰਘ ਗਿੱਲ ਤੇ ਪ੍ਰਭਜੋਤ ਕੌਰ ਦੇ ਮਾਤਾ ਦਾ ਹੋਇਆ ਦੇਹਾਂਤ
- ਅੰਤਿਮ ਸਸਕਾਰ ਕੱਲ੍ਹ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 21 ਜਨਵਰੀ 2022 - ਦਸਮੇਸ਼ ਡੈਂਟਲ ਕਾਲਜ ਫ਼ਰੀਦਕੋਟ ਦੇ ਜੁਆਇੰਟ ਡਾਇਰੈੱਕਟਰ ਸ਼੍ਰੀ ਸਵਰਨਜੀਤ ਸਿੰਘ ਗਿੱਲ ਅਤੇ ਸ਼੍ਰੀਮਤੀ ਪ੍ਰਭਜੋਤ ਕੌਰ ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ਼੍ਰੀ ਮੁਕਤਸਰ ਸਾਹਿਬ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਸਤਿਕਾਰਯੋਗ ਮਾਤਾ ਗੁਰਦੇਵ ਕੌਰ ਸੁਪਤਨੀ ਸਵ.ਕੁਲਦੀਪ ਸਿੰਘ ਗਿੱਲ ਦਾ ਅਚਾਨਕ ਦੇਹਾਂਤ ਹੋ ਗਿਆ । ਇੱਥੇ ਜ਼ਿਕਰਯੋਗ ਹੈ ਕਿ ਗਿੱਲ ਪ੍ਰੀਵਾਰ ਦੇ ਮੁਖੀ ਸਵਰਗੀ ਕੁਲਦੀਪ ਸਿੰਘ ਗਿੱਲ ਦਾ 10 ਦਸੰਬਰ 2021 ਨੂੰ ਅਚਾਨਕ ਦੇਹਾਂਤ ਹੋ ਗਿਆ ਸੀ । ਹੁਣ ਕਰੀਬ 40 ਦਿਨਾਂ ਬਾਅਦ ਗਿੱਲ ਪ੍ਰੀਵਾਰ ਦੇ ਮਾਤਾ ਗੁਰਦੇਵ ਕੌਰ ਦੀ ਮੌਤ ਦੀ ਖਬਰ ਸੁਣਦਿਆਂ ਸ਼ਹਿਰ ਅੰਦਰ ਸੌਗ ਦਾ ਲਹਿਰ ਦੌੜ ਗਈ । ਮਾਤਾ ਗੁਰਦੇਵ ਕੌਰ ਦਾ ਅੰਤਿਮ ਸੰਸਕਾਰ 22 ਜਨਵਰੀ ਨੂੰ ਦੁਪਹਿਰ 1:00 ਵਜੇ ਸ਼ਾਂਤੀ ਵਣ, ਡੋਗਰ ਬਸਤੀ, ਗਲੀ ਨੰਬਰ-6 ਸੱਜੇ ਫ਼ਰੀਦਕੋਟ ਵਿਖੇ ਹੋਵੇਗਾ ।