ਜਲਾਲਪੁਰ ਨੇ ਵਾਹਿਗੁਰੂ ਦਾ ਓਟ ਆਸਰਾ ਲੈ ਖੋਲ੍ਹਿਆ ਚੋਣ ਦਫ਼ਤਰ
- ਵਿਰੋਧੀ ਦਲਾਂ ਦੇ ਸਾਰੇ ਇਮਾਨਦਾਰ ਵਰਕਰ ਕਾਂਗਰਸ ਨਾਲ ਜੁੜਨਾ ਮੇਰੀ ਖੁਸ਼ਕਿਸਮਤੀ- ਜਲਾਲਪੁਰ
ਜੀ ਐਸ ਪੰਨੂ
ਘਨੌਰ, 22 ਜਨਵਰੀ ,2022 - ਸੱਤਾਧਾਰੀ ਧਿਰ ਵਿਚ ਹੁੰਦੇ ਹੋਏ ਵੀ ਮੇਰੇ ਵਲੋਂ ਕਿਸੇ ਵਿਰੋਧੀ ਪਾਰਟੀ ਵਰਕਰ ਨਾਲ ਧੱਕਾ ਨਾ ਕਰਕੇ ਉਨ੍ਹਾਂ ਦੀ ਵੀ ਸਾਰ ਲਈ ਗਈ। ਇਸ ਦੇ ਉਲਟ ਆਪਣੇ ਕੁੱਝ ਭ੍ਰਿਸ਼ਟ ਬੰਦਿਆਂ ਨੂੰ ਬਾਹਰ ਦਾ ਰਸਤਾ ਦਿਖਾਇਆ ਗਿਆ।ਨਤੀਜੇ ਵਜੋਂ ਅੱਜ ਘਨੌਰ ਵਿਚ ਸ੍ਰੋਮਣੀ ਅਕਾਲੀ ਅਤੇ ਆਮ ਆਦਮੀ ਪਾਰਟੀ ਲਈ ਇਮਾਨਦਾਰੀ ਨਾਲ ਕੰਮ ਕਰ ਰਹੇ ਲਗਭਗ ਸਾਰੇ ਆਗੂ ਤੇ ਵਰਕਰ ਮੇਰੇ ਨਾਲ ਜੁੜ ਗਏ ਹਨ।ਇਸ ਲਈ ਮੈਂ ਵਹਿਗੁਰੂ ਜੀ ਦਾ ਸੁੱਕਰਾਨਾ ਕਰਦਾ ਹਾਂ, ਜਿਨ੍ਹਾਂ ਨੇ ਅਜਿਹੇ ਇਮਾਨਦਾਰ ਆਗੂ ਤੇ ਵਰਕਰ ਮੇਰੀ ਝੋਲੀ ਪਾਏ ਹਨ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਘਨੌਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਰਾਜਪੁਰਾ ਨੇੜੇ ਪਟਿਆਲਾ ਰੋਡ `ਤੇ ਮੁੱਖ ਚੋਣ ਦਫ਼ਤਰ ਦਾ ਆਗਾਜ਼ ਕਰਨ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਸਭ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਤੇ ਕੀਰਤਨ ਦਰਬਾਰ ਸਜਾਇਆ ਗਿਆ।ਗਗਨਦੀਪ ਸਿੰਘ ਜਲਾਲਪੁਰ ਵਲੋਂ ਸਮਾਗਮ ਵਿਚ ਪੁੱਜੇ ਸਾਥੀ ਵਰਕਰਾਂ ਦਾ ਧੰਨਵਾਦ ਕੀਤਾ ਗਿਆ।ਜਲਾਲਪੁਰ ਨੇ ਕਿਹਾ ਕਿ ਇਹ ਦ਼ਫ਼ਤਰ ਸੰਭੂ ਬਲਾਕ ਦੇ ਰਾਜਪੁਰਾ ਨੇੇੜਲੇ ਪਿੰਡਾਂ ਲਈ ਖੋਲ੍ਹਿਆ ਗਿਆ ਹੈ।
ਇਸ ਮੌਕੇ ਜਿ਼ਲ੍ਹਾ ਪ੍ਰਧਾਨ ਗੁਰਦੀਪ ਸਿੰਘ ਉਂਟਸਰ, ਚੇਅਰਮੈਨ ਅੱਛਰ ਸਿੰਘ, ਮਾਰਕੀਟ ਕਮੇਟੀ ਰਾਜਪੁਰਾ ਦੇ ਵਾਈਸ ਚੇਅਰਮੈਨ ਜਗਰੂਪ ਸਿੰਘ ਹੈਪੀ ਸੇਹਰਾ, ਐਨ.ਪੀ. ਪੱਬਰੀ, ਗੁਰਵਿੰਦਰ ਸਿੰਘ ਚਮਾਰੂ, ਨਾਗਰ ਸਿੰਘ ਸੂਹਰੋਂ, ਸਰਪੰਚ ਹਰਸੰਗਤ ਸਿੰਘ ਤਖਤੂਮਾਜਰਾ, ਯੁੂਥ ਪ੍ਰਧਾਨ ਇੰਦਰਜੀਤ ਸਿੰਘ ਗਿਫ਼ਟੀ, ਜਥੇਦਾਰ ਸੁਖਪਾਲ ਸਿੰਘ ਪਾਲਾ, ਸਰਪੰਚ ਹਰਜਿੰਦਰ ਆਕੜੀ, ਜਗਵਿੰਦਰ ਸਿੰਘ ਲੰਜਾ, ਐਮ.ਸੀ. ਜਗਨੰਦਨ ਗੁਪਤਾ, ਸਰਪੰਚ ਅਮਰੀਕ ਸਿੰਘ ਖਾਨਪੁਰ, ਕਰਨੈਲ ਸਿਘ ਸੇਹਰਾ, ਹਰਵਿੰਦਰ ਸਿੰਘ ਪੱਬਰੀ, ਪ੍ਰਧਾਨ ਗੁਰਵੰਤ ਸਿੰਘ ਗਿੱਲ, ਸਰਪੰਚ ਪਰਮਜੀਤ ਸਿੰਘ ਸੈਦਖੇੜੀ ਬਿੱਟੂ ਸੈਦਖੇੜੀ ਸਮੇਤ ਹੋਰ ਵੀ ਹਾਜ਼ਰ ਸਨ।