ਕੈਨੇਡਾ: ਸਰੀ ‘ਚ ਪੰਜਾਬੀ ਨੌਜਵਾਨ ਦੀ ਮੌਤ ਸੰਬੰਧੀ ਰੋਬਰਟ ਟੌਮਲਜੇਨੋਵਿਕ ਦੋਸ਼ੀ - ਸੁਪਰੀਮ ਕੋਰਟ
ਹਰਦਮ ਮਾਨ
ਸਰੀ, 22 ਜਨਵਰੀ 2022-ਅਪ੍ਰੈਲ 2020 ਵਿੱਚ ਸਰੀ ਵਿਚ ਪ੍ਰਿਤਪਾਲ ਸਿੰਘ ਦੀ ਗੋਲੀ ਲੱਗਣ ਨਾਲ ਹੋਈ ਮੌਤ ਸਬੰਧੀ ਰੋਬਰਟ ਟੌਮਲਜੇਨੋਵਿਕ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਇਹ ਘਟਨਾ 7 ਅਪ੍ਰੈਲ, 2020 ਨੂੰ ਸਵੇਰੇ 12:43 ਵਜੇ, ਸਰੀ ਦੀ 138ਏ ਸਟ੍ਰੀਟ ਦੇ 8800-ਬਲਾਕ ਵਿਚ ਵਾਪਰੀ ਸੀ ਅਤੇ 21 ਸਾਲਾ ਪ੍ਰਿਤਪਾਲ ਸਿੰਘ ਗੋਲੀ ਲੱਗਣ ਨਾਲ ਜ਼ਖਮੀ ਹਾਲਤ ਵਿਚ ਪੁਲਿਸ ਨੂੰ ਮਿਲਿਆ ਸੀ।
13 ਅਪ੍ਰੈਲ 2020 ਨੂੰ ਸਰੀ ਆਰਸੀਐਮਪੀ ਅਤੇ ਲੋਅਰ ਮੇਨਲੈਂਡ ਡਿਸਟ੍ਰਿਕਟ ਐਮਰਜੈਂਸੀ ਰਿਸਪਾਂਸ ਟੀਮ ਦੀ ਸਹਾਇਤਾ ਨਾਲ ਏਕੀਕ੍ਰਿਤ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ (ਆਈਹਿਟ) ਨੇ ਟੌਮਲਜੇਨੋਵਿਕ ਨੂੰ ਪ੍ਰਿਤਪਾਲ ਸਿੰਘ ਦਾ ਕਤਲ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕਰ ਲਿਆ ਸੀ ਅਤੇ ਅਗਲੇ ਦਿਨ ਬੀ ਸੀ ਪ੍ਰੋਸੀਕਿਊਸ਼ਨ ਸਰਵਿਸ ਦੁਆਰਾ ਟੌਮਲਜੇਨੋਵਿਕ ਨੂੰ ਚਾਰਜ ਕੀਤਾ ਗਿਆ ਸੀ।
ਇਹ ਮੁਕੱਦਮਾ ਅਕਤੂਬਰ 2021 ਵਿੱਚ ਸ਼ੁਰੂ ਹੋਇਆ। 20 ਜਨਵਰੀ 2022 ਨੂੰ ਬੀ.ਸੀ. ਸੁਪ੍ਰੀਮ ਕੋਰਟ ਵੱਲੋਂ ਟੌਮਲਜੇਨੋਵਿਕ ਨੂੰ ਹਥਿਆਰ ਨਾਲ ਕਤਲ ਕਰਨ ਅਤੇ ਡਕੈਤੀ ਦਾ ਦੋਸ਼ੀ ਪਾਇਆ ਗਿਆ ਹੈ। ਅਗਲੀ ਅਦਾਲਤੀ ਪੇਸ਼ੀ ਦੌਰਾਨ ਉਸ ਨੂੰ ਸਜ਼ਾ ਸੁਣਾਈ ਜਾਵੇਗੀ।
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਫੋਨ: +1 604 308 6663
ਈਮੇਲ : maanbabushahi@gmail.com