← ਪਿਛੇ ਪਰਤੋ
ਬੀਬੀ ਰਵਿੰਦਰਪਾਲ ਕੌਰ ਗਿੱਲ ਹੋਣਗੇ ਸੰਯੁਕਤ ਸਮਾਜ ਮੋਰਚਾ ਦੇ ਫਰੀਦਕੋਟ ਹਲਕੇ ਤੋਂ ਉਮੀਦਵਾਰ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 22 ਜਨਵਰੀ 2022 - ਕੇਂਦਰ ਸਰਕਾਰ ਦੇ ਖਿਲਾਫ ਇੱਕ ਸਾਲ ਦੌਰਾਨ ਚੱਲੇ ਸੰਘਰਸ਼ ਵਿੱਚ ਹਿੱਸਾ ਲੈਣ ਵਾਲੇ ਬੀਬੀ ਰਵਿੰਦਰਪਾਲ ਕੌਰ ਗਿੱਲ ਨੂੰ ਹਲਕਾ ਫਰੀਦਕੋਟ ਤੋ ਸੰਯੁਕਤ ਸਮਾਜ ਮੌਰਚਾ ਦਾ ਉਮੀਦਵਾਰ ਐਲਾਨ ਦਿੱਤਾ ਗਿਆ ਹੈ ਜਿਸ ਨਾਲ ਉਨ੍ਹਾਂ ਦੇ ਸਮਰਥਕਾਂ ਵਿੱਚ ਖੁਸ਼ੀ ਦੀ ਲਹਿਰ ਹੈ। ਇਸ ਮੌਕੇ ਤੇ ਬੀਬੀ ਰਵਿੰਦਰਪਾਲ ਕੌਰ ਗਿੱਲ ਨੇ ਕਿਹਾ ਜਿਸ ਤਰ੍ਹਾਂ ਕਰੀਬ ਇੱਕ ਸਾਲ ਦੌਰਾਨ ਦਿੱਲੀ ਵਿਖੇ ਸੰਘਰਸ਼ ਕੀਤਾ ਤੇ ਜਿੱਤ ਕੇ ਵਾਪਿਸ ਆਏ ਉਸੇ ਤਰ੍ਹਾਂ ਹੁਣ ਅਸੀਂ ਪੰਜਾਬ ਵਿੱਚ ਵੀ ਵੱਡੀ ਜਿੱਤ ਪ੍ਰਾਪਤ ਕਰ ਸਰਕਾਰ ਬਣਾਵਾਂਗੇ ਤੇ ਉਨ੍ਹਾਂ ਨੇ ਕਿਹਾ ਕਿਸਾਨਾਂ ਅਤੇ ਫਰੀਦਕੋਟ ਹਲਕੇ ਦੇ ਲੋਕਾਂ ਦੀ ਹਮਾਇਤ ਨਾਲ ਉਹ ਵੱਡੀ ਜਿੱਤ ਪ੍ਰਾਪਤ ਕਰਨਗੇ।
Total Responses : 260