ਅਮਰੀਕਾ: ਕਰਮਨ ਨਿਵਾਸੀ ਮਾਤਾ ਗੁਰਮੀਤ ਕੌਰ ਬਧੇਸਾਂ ਦੇ ਅਕਾਲ ਚਲਾਣੇ ‘ਤੇ ਚੌਕੀਮਾਨ ਦੇ ਬਧੇਸਾਂ ਪਰਿਵਾਰ ਨੂੰ ਭਾਰੀ ਸਦਮਾ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 22 ਜਨਵਰੀ 2022 - ਬੀਤੇ ਦਿਨੀ ਕਰਮਨ ਨਿਵਾਸੀ ਮਾਤਾ ਗੁਰਮੀਤ ਕੌਰ ਬਧੇਸਾਂ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਅਕਾਲ ਚਲਾਣਾ ਕਰ ਗਏ ਸਨ। ਇਸ ਸਮੇਂ ਉਨ੍ਹਾਂ ਦੀ ਉਮਰ ਲਗਭਗ 78 ਸਾਲ ਸੀ। ਪੰਜਾਬ ਤੋਂ ਜਿਲ੍ਹਾਂ ਲੁਧਿਆਣਾ ਵਿੱਚ ਉਨ੍ਹਾਂ ਦਾ ਪਿਛਲਾ ਪਿੰਡ ਚੌਕੀਮਾਨ ਸੀ। ਮਾਤਾ ਜੀ ਆਪਣੇ ਪਰਿਵਾਰ ਸਮੇਤ ਪਿਛਲੇ 27 ਸਾਲਾ ਤੋਂ ਕਰਮਨ ਵਿਖੇ ਰਹਿ ਰਹੇ ਸਨ। ਉਹ ਬਹੁਤ ਮਿਲਾਪੜੇ ਅਤੇ ਨਿੱਘੇ ਸੁਭਾਅ ਦੇ ਮਾਲਕ ਸਨ। ਜੋ ਆਪਣੇ ਪਿੱਛੇ ਪਤੀ ਮੋਹਨ ਸਿੰਘ ਬਧੇਸਾਂ ਅਤੇ ਦੋ ਪੁੱਤਰਾਂ ਦੀ ਹੱਸਦੀ-ਖੇਡਦੀ ਪਰਿਵਾਰਕ ਫੁੱਲਬਾੜੀ ਛੱਡ ਗਏ ਹਨ।
ਮਾਤਾ ਗੁਰਮੀਤ ਕੌਰ ਬਧੇਸਾਂ ਦਾ ਅੰਤਮ ਸੰਸ਼ਕਾਰ ਅਤੇ ਸਰਧਾਜ਼ਲੀਆਂ ਦੀ ਰਸ਼ਮ 29 ਜਨਵਰੀ, 2022, ਦਿਨ ਸ਼ਨੀਵਾਰ ਨੂੰ “ਸ਼ਾਂਤ ਭਵਨ ਪੰਜਾਬੀ ਫਿਊਨਰਲ ਹੋਮ” ਵਿਖੇ 11 ਵਜ਼ੇ ਤੋਂ 1 ਵਜ਼ੇ ਤੱਕ ਹੋਵੇਗਾ। ਜਿਸ ਦਾ ਪਤਾ: 4800 E. Clayton Ave, Fowler, CA-93625 ਹੈ। ਇਸ ਉਪਰੰਤ ਉਨ੍ਹਾਂ ਦੀ ਆਤਮਕ ਸ਼ਾਂਤੀ ਲਈ ਰੱਖੇ ਗਏ ਪਾਠ ਦਾ ਭੋਗ ਅਤੇ ਅੰਤਮ ਅਰਦਾਸ ਗੁਰਦੁਆਰਾ “ਗੁਰੂ ਨਾਨਕ ਸਿੱਖ ਟੈਂਪਲ” ਸਨਵਾਕੀਨ ਵਿਖੇ ਹੋਵੇਗੀ। ਗੁਰੂਘਰ ਦਾ ਪਤਾ: 8695 S Main St, San Joaquin, CA 93660 ਹੈ। ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਦੁੱਖ ਸਾਝਾ ਕਰਨ ਅਤੇ ਹੋਰ ਜਾਣਕਾਰੀ ਲਈ ਉਨ੍ਹਾ ਦੇ ਪਤੀ ਮੋਹਨ ਸਿੰਘ ਬਧੇਸਾਂ ਨੂੰ (559) 248-6694 ਜਾਂ ਪੁੱਤਰਾ ਵਿੱਚ ਸੁਖਵਿੰਦਰ ਸਿੰਘ ਬਧੇਸਾਂ ਨੂੰ (559) 313-3557 ਜਾਂ ਮਨਜੀਤ ਸਿੰਘ ਬਧੇਸਾ (ਪੱਪੂ) (559) 709-8427 ਨਾਲ ਸੰਪਰਕ ਕੀਤਾ ਜਾ ਸਕਦਾ ਹੈ।