← ਪਿਛੇ ਪਰਤੋ
ਦਿੱਲੀ ਕਮੇਟੀ ਚੋਣਾਂ: ਪੁਲਿਸ ਵੱਲੋਂ ਸਰਨਾ ਦਲ ਦੇ ਮੈਂਬਰ ਬਾਹਰ ਕੱਢਣ ਮਗਰੋਂ ਅੱਧੀ ਰਾਤ ਮੁੜ ਸ਼ੁਰੂ ਹੋਈ ਵੋਟਿੰਗ (ਰਾਤ 11.4 9ਵਜੇ ਮੁਤਾਬਕ) ਨਵੀਂ ਦਿੱਲੀ, 22 ਜਨਵਰੀ, 2022: ਦਿੱਲੀ ਗੁਰਦੁਆਰਾ ਕਮੇਟੀ ਦੇ ਅਹੁਦੇਦਾਰਾਂ ਦੀਆਂ ਚੋਣਾਂ ਵਿਚ ਅੱਜ ਹਰਮੀਤ ਸਿੰਘ ਕਾਲਕਾ ਤੇ ਪਰਮਜੀਤ ਸਿੰਘ ਸਰਨਾ ਦੇ ਹਮਾਇਤੀਆਂ ਵਿਚਾਲੇ ਬਹਿਸਬਾਜ਼ੀ ਮਗਰੋਂ ਜੋ ਵੋਟਿੰਗ ਰੋਕ ਦਿੱਤੀ ਗਈ ਸੀ, ਉਹ ਅੱਧੀ ਰਾਤ ਨੁੰ ਪੁਲਿਸ ਵੱਲੋਂ ਸਰਨਾ ਦਲ ਦੇ ਮੈਂਬਰਾਂ ਨੂੰ ਕਾਨਫਰੰਸ ਹਾਲ ਤੋਂ ਬਾਹਰ ਕੱਢਣ ਮਗਰੋਂ ਮੁੜ ਸ਼ੁਰੂ ਹੋ ਗਈ। ਪੁਲਿਸ ਵੱਲੋਂ ਸਰਨਾ ਦਲ ਦੇ ਮੈਂਬਰਾਂ ਨੁੰ ਵਾਰ ਵਾਰ ਵੋਟਿੰਗ ਹੋਣ ਦੇਣ ਦੀ ਅਪੀਲ ਕੀਤੀ ਗਈ ਪਰ ਉਹਨਾਂ ਨੇ ਇਕ ਨਾ ਸੁਣੀ। ਹਾਲਾਂਕਿ ਮਨਜੀਤ ਸਿੰਘ ਜੀ ਕੇ ਨੇ ਵੀ ਦੋਸ਼ ਲਾਇਆ ਕਿ ਹਰਮੀਤ ਸਿੰਘ ਕਾਲਕਾ ਤੇ ਮਨਜਿੰਦਰ ਸਿੰਘ ਸਿਰਸਾ ਵੱਲੋਂ ਮਿਲੀਭੁਗਤ ਨਾਲ ਪੁਲਿਸ ਦੀ ਮਦਦ ਲੈ ਕੇ ਧੱਕੇਸ਼ਾਹੀ ਕੀਤੀ ਜਾ ਰਹੀ ਹੈ।
Total Responses : 188