ਅੰਮ੍ਰਿਤਸਰ ਦੇ ਹਲਕਾ ਸਾਊਥ ਤੋਂ ਹਰਜਿੰਦਰ ਠੇਕੇਦਾਰ ਹੋਣਗੇ ਪੰਜਾਬ ਲੋਕ ਕਾਂਗਰਸ ਦੇ ਉਮੀਦਵਾਰ
ਅੰਮ੍ਰਿਤਸਰ, 23 ਜਨਵਰੀ 2022 - ਕੈਪਟਨ ਅਮਰਿਮਦਰ ਸਿੰਘ ਵੱਲੋਂ ਆਪਣੀ ਪਾਰਟੀ ਪੰਜਾਬ ਲੋਕ ਕਾਂਗਰਸ ਦੇ 22 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਜਿਨ੍ਹਾਂ 'ਚੋਂ ਕੈਪਟਨ ਅਮਰਿੰਦਰ ਦੇ ਕਰੀਬੀ ਮੰਨੇ ਜਾਂਦੇ ਅੰਮ੍ਰਿਤਸਰ ਸਾਊਥ ਤੋਂ ਹਰਜਿੰਦਰ ਸਿੰਘ ਠੇਕੇਦਾਰ ਨੂੰ ਵੀ ਟਿਕਟ ਮਿਲੀ ਹੈ। ਹਰਜਿੰਦਰ ਠੇਕੇਦਾਰ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਹੁੰਦਿਆਂ ਬੈਂਕਫਿੰਕੋ ਦੇ ਚੇਅਰਮੈਨ ਵੀ ਰਹਿ ਚੁੱਕੇ ਹਨ ਅਤੇ ਉਹ ਇੱਕ ਵਾਰ ਐਮ ਐਲ ਏ ਵੀ ਰਹਿ ਚੁੱਕੇ ਹਨ। ਪਿਛਲੀ ਵਾਰ ਉਨ੍ਹਾਂ ਨੂੰ ਕਾਂਗਰਸ ਤੋਂ ਟਿਕਟ ਨਹੀਂ ਮਿਲੀ ਸੀ।
ਜਦੋਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਂਗਰਸ ਤੋਂ ਅਸਤੀਫਾ ਦੇ ਕੇ ਆਪਣੀ ਵੱਖਰੀ ਪਾਰਟੀ ਬਣਾਈ ਗਈ ਸੀ ਉਸ ਤੋਂ ਬਾਅਦ ਹਰਜਿੰਦਰ ਠੇਕੇਦਾਰ ਵੀ ਆਪਣੀ ਚੇਅਰਮੈਨੀ ਤੋਂ ਅਸਤੀਫਾ ਦੇ ਕੇ ਕੈਪਟਨ ਦੀ ਪਾਰਟੀ 'ਚ ਸ਼ਾਮਿਲ ਹੋ ਗਏ ਸਨ। ਜਿਸ ਤੋਂ ਬਾਅਦ ਹੁਣ ਕੈਪਟਨ ਵੱਲੋਂ ਉਨ੍ਹਾਂ ਨੂੰ ਅੰਮ੍ਰਿਤਸਰ ਸਾਊਥ ਤੋਂ ਟਿਕਟ ਦਿੱਤੀ ਹੈ। ਜਿੱਥੇ ਉਹ ਕਾਂਗਰਸ ਦੇ ਲੀਡਰ ਇੰਦਰਬੀਰ ਬੁਲਾਰੀਆ ਖਿਲਾਫ ਚੋਣ ਲੜਨਗੇ।