ਪ੍ਰਸ਼ਾਸਨਿਕ ਟਾਪੂਪੁਣਾ ਖਤਮ ਕਰਕੇ ਫਗਵਾੜਾ ਨੂੰ ਜ਼ਿਲ੍ਹਾ ਬਣਾਉਣਾ ਤੇ ਸ਼ਹਿਰ ਚ ਭਾਈਚਾਰਾ ਸਥਾਪਿਤ ਕਰਨਾ ਮੁੱਖ ਏਜੇਂਡਾ - ਜਸਵੀਰ ਗੜ੍ਹੀ
- ਅਕਾਲੀ-ਬਸਪਾ ਉਮੀਦਵਾਰ ਨੇ ਫਗਵਾੜਾ ਵਿਚ ਚੋਣ ਮੁਹਿੰਮ ਹਨੇਰੀ ਵਾਂਗ ਚਲਾਈ
ਫਗਵਾੜਾ/ਜਲੰਧਰ, 23 ਜਨਵਰੀ 2022 - ਅਕਾਲੀ- ਬਸਪਾ ਗਠਜੋੜ ਦੀ ਵਿਸ਼ੇਸ਼ ਬੈਠਕ ਵਾਰਡ ਨੰਬਰ 11 ਵਿੱਚ ਅਕਾਲੀ ਦਲ ਦੇ ਸਰਪ੍ਰਸਤ ਭਗਤ ਸਿੰਘ ਭੂੰਗਰਨੀ ਅਤੇ ਸੂਬਾ ਜਵਾਇੰਟ ਸਕੱਤਰ ਅਵਤਾਰ ਸਿੰਘ ਭੂੰਗਰਨੀ ਦੇ ਗ੍ਰਹਿ ਵਿਖੇ ਹੋਈ। ਬੈਠਕ ਦੇ ਦੌਰਾਨ ਪੰਜਾਬ ਬਸਪਾ ਪ੍ਰਧਾਨ ਅਤੇ ਫਗਵਾੜਾ ਤੋਂ ਗਠਜੋੜ ਦੇ ਉਮੀਦਵਾਰ ਜਸਵੀਰ ਸਿੰਘ ਗੜ੍ਹੀ ਅਤੇ ਐਸਜੀਪੀਸੀ ਮੈਂਬਰ ਸਰਵਣ ਸਿੰਘ ਕੁਲਾਰ ਵਿਸ਼ੇਸ਼ ਮੌਜੂਦ ਰਹੇ। ਬੈਠਕ ਦੇ ਦੌਰਾਨ ਫਗਵਾੜਾ ਵਿੱਚ ਅਕਾਲੀ - ਬਸਪਾ ਗਠਜੋੜ ਦੀ ਚੋਣ ਮੁਹਿੰਮ ਦੇ ਬਾਰੇ ਵਿੱਚ ਵਿਸਥਾਰ ਨਾਲ ਚਰਚਾ ਕੀਤੀ ਗਈ ਅਤੇ ਚੋਣ ਕਮਿਸ਼ਨ ਵਲੋਂ ਕੋਰੋਨਾ ਮਹਾਂਮਾਰੀ ਨੂੰ ਲੈ ਕੇ ਲਗਾਈ ਗਈ ਨਵੀਂਆਂ ਪਾਬੰਦੀਆਂ ਦੇ ਅਨੁਸਾਰ ਚੋਣ ਪ੍ਰਚਾਰ ਵਿੱਚ ਤੇਜੀ ਲਿਆਉਣ ਉੱਤੇ ਰਣਨੀਤੀ ਬਣਾਈ ਗਈ।
ਫਗਵਾੜਾ ਬਾਰੇ ਬੋਲਦਿਆਂ ਸ ਗੜ੍ਹੀ ਨੇ ਕਿਹਾ ਕਿ ਫਗਵਾੜਾ ਦਾ ਪ੍ਰਸ਼ਾਸ਼ਨਿਕ ਟਾਪੂਪੁਣਾ ਖਤਮ ਕਰਕੇ ਜਿਲੇ ਦ ਦਰਜਾ ਦਿੱਤਾ ਜਾਵੇਗਾ। ਕਾਂਗਰਸ ਭਾਜਪਾ ਦੇ ਚੁਣੇ ਗਏ ਨੁਮਾਇੰਦਿਆ ਨੇ ਆਜ਼ਾਦੀ ਦੇ 74 ਸਾਲਾਂ ਵਿਚ ਆਪਣੀ ਲੀਡਰਸ਼ਿਪ ਕਮਜੋਰੀ ਕਰਕੇ ਫਗਵਾੜਾ ਨੂੰ ਜਿਲੇ ਦਾ ਦਰਜਾ ਨਹੀਂ ਦੁਆ ਸਕੇ। ਉਨ੍ਹਾਂ ਕਿਹਾ ਕਿ ਗਠਜੋੜ ਸਰਕਾਰ ਬਨਣ ਉੱਤੇ ਸਾਬਕਾ ਅਕਾਲੀ ਸਰਕਾਰ ਵਲੋਂ ਚਲਾਈਆ ਗਈਆਂ ਜਨਹਿਤ ਯੋਜਨਾਵਾਂ, ਜਿਹਨਾਂ ਨੂੰ ਮੌਜੂਦਾ ਕਾਂਗਰਸ ਸਰਕਾਰ ਨੇ ਬੰਦ ਕਰ ਦਿੱਤਾ ਹੈ, ਉਨ੍ਹਾਂਨੂੰ ਦੁਬਾਰਾ ਸ਼ੁਰੂ ਕੀਤਾ ਜਾਵੇਗਾ।
ਗੜ੍ਹੀ ਕਿਹਾ ਕਿ ਨੀਲੇ ਕਾਰਡ ਧਾਰਕਾਂ ਦੇ ਘਰਾਂ ਦੀ ਮੁੱਖੀ ਔਰਤਾਂ ਨੂੰ 2 ਹਜਾਰ ਰੂਪਏ ਪ੍ਰਤੀ ਮਹੀਨਾ ਸਹਾਇਤਾ , ਖੇਤੀਬਾੜੀ ਲਈ ਡੀਜਲ ਰੇਟ ਵਿੱਚ 10 ਰੂਪਏ ਪ੍ਰਤੀ ਲਿਟਰ ਵਿੱਚ ਕਟੌਤੀ, ਇੰਡਸਟਰੀ ਲਈ 5 ਰੂਪਏ ਪ੍ਰਤੀ ਯੁਨਿਟ, ਵਿੱਦਿਆਰਥੀਆਂ ਲਈ 10 ਲੱਖ ਰੂਪਏ ਤੱਕ ਦਾ ਵਿਆਜ ਮੁਕਤ ਕਰਜ਼ ਦੀ ਸਹੂਲਤ, ਨੌਜਵਾਨਾਂ ਲਈ ਕਾਰੋਬਾਰ ਲਈ ਪੰਜ ਲੱਖ ਰੁਪੈ ਤਕ ਦੇ ਵਿਆਜ ਮੁੱਖ ਕਰਜ਼ ਉਪਲੱਬਧ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਗੜੀਂ ਵਿਿਦਆਰਥੀਆਂ ਲਈ ਵਜੀਫਾ ਸਕੀਮ ਫਿਰ ਤੋਂ ਸ਼ੁਰੂ ਕੀਤੀ ਜਾਵੇਗੀ ।
ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਫਗਵਾੜਾ ਵਿੱਚ 500 ਬੈਡ ਦਾ ਸੁਪਰ ਸਪੇਸ਼ਲਿਟੀ ਹਸਪਤਾਲ ਵੀ ਫਗਵਾੜਾ ਵਿੱਚ ਬਣਾਇਆ ਜਾਵੇਗਾ। ਫਗਵਾੜਾ ਨੂੰ ਇੰਡਸਟਰੀਅਲ ਹੱਬ ਬਣਾਇਆ ਜਾਵੇਗਾ ਤਾਂ ਜੋ ਫਗਵਾੜਾ ਨੋਜਵਾਨਾਂ ਨੂੰ ਰੋਜਗਾਰ ਮਿਲ ਸਕੇ। ਇਸਦੇ ਇਲਾਵਾ ਫਗਵਾੜਾ ਵਿੱਚ ਇੰਡਸਟਰੀ ਮਾਲਿਕਾਂ ਦੀ ਸਹੂਲਤ ਲਈ ਫੋਕਲ ਪਵਾਇੰਟ ਵੀ ਬਣਾਇਆ ਜਾਵੇਗਾ ਅਤੇ ਪੰਜ ਰੁਪਏ ਪ੍ਰਤੀ ਯੂਨਿਟ ਇੰਡਸਟਰੀ ਨੂੰ ਦਿੱਤੀ ਜਾਵੇਗੀ। ਉਹਨਾਂ ਨੇ ਕਿਹਾ ਕਿ ਇਹਨਾਂ ਯੋਜਨਾਵਾਂ ਲਾਭ ਸੂਬੇ ਦੇ ਹਰ ਵਰਗ ਦੀ ਨਾਗਰਿਕ ਨੂੰ ਮਿਲੇਗਾ।
ਇਸ ਮੌਕੇ ਹਰ ਬਸਪਾ ਆਗੂ ਹਰਭਜਨ ਸਿੰਘ ਬਾਲਾਲੋਂ, ਪਰਦੀਪ ਮੱਲ, ਸਤਨਾਮ ਸਿੰਘ ਅਰਸ਼ੀ, ਅਮਰੀਕ ਸਿੰਘ, ਜਸਵਿੰਦਰ ਸਿੰਘ ਸੈਣੀ, ਚਿਰੰਜੀ ਲਾਲ ਕਾਲਾ, ਲੇਖ ਰਾਜ ਜਮਾਲਪੁਰੀ, ਕੁਲਦੀਪ ਸਿੰਘ, ਸੁਖਰਾਜ ਸਿੰਘ, ਸਤਨਾਮ ਸਿੰਘ, ਪ੍ਰਭਜੋਤ ਸਿੰਘ, ਪਰਮਜੀਤ ਖਲਵਾੜਾ, ਕਰਨੈਲ ਮਲਕੀਤ ਸਿੰਘ, ਗੁਰਜੀਤ ਸਿੰਘ ਵਿਰਦੀ, ਗੁਰਿੰਦਰ ਸਿੰਘ ਬਿਲਖੂ ਅਤੇ ਅਮਰਜੀਤ ਸਿੰਘ ਸੈਣੀ ਵੀ ਮੌਜੂਦ ਸਨ। ਇਸ ਤੋਂ ਇਲਾਵਾ ਅਕਾਲੀ-ਬਸਪਾ ਸੀ ਬੈਠਕ ਪਿੰਡ ਗੌਂਸਪੁਰ ਅਤੇ ਗੁਰੁ ਹਰਕ੍ਰਿਸ਼ਨ ਨਗਰ ਵਿੱਖੇ ਵੀ ਹੋਈ। ਇਸ ਦੋਰਾਨ ਲੋਕਾਂ ਨੂੰ ਅਕਾਲੀ-ਬਸਪਾ ਗਠਜੋੜ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਗਈ।