ਗੌਰਵ ਕੱਕੜ ਨੂੰ ਫਰੀਦਕੋਟ ਵਿਧਾਨ ਸਭਾ ਹਲਕੇ ਤੋਂ ਟਿਕਟ ਦੇਣਾ ਪਾਰਟੀ ਦਾ ਸਹੀ ਫੈਸਲਾ : ਪੰਡਿਤ ਦੁਰਗੇਸ਼ ਸ਼ਰਮਾ
ਦੀਪਕ ਗਰਗ, ਬਾਬੂਸ਼ਾਹੀ ਨੈੱਟਵਰਕ
ਫਰੀਦਕੋਟ 24 ਜਨਵਰੀ 2022- ਭਾਰਤੀ ਜਨਤਾ ਪਾਰਟੀ ਫਰੀਦਕੋਟ ਦੇ ਜ਼ਿਲਾ ਪ੍ਰਧਾਨ ਦੁਰਗੇਸ਼ ਸ਼ਰਮਾ ਨੇ ਫਰੀਦਕੋਟ ਵਿਧਾਨ ਸਭਾ ਤੋਂ ਪਾਰਟੀ ਵਲੋਂ ਗੌਰਵ ਕੱਕੜ ਨੂੰ ਟਿਕਟ ਦਿੱਤੇ ਜਾਣ ਦੇ ਫੈਸਲੇ ਨੂੰ ਬਿਲਕੁਲ ਸਹੀ ਕਰਾਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਗੌਰਵ ਕੱਕੜ ਸਿਰਫ ਨਾਮ ਦਾ ਹੀ ਗੌਰਵ ਨਹੀਂ ਸਗੋਂ ਫਰੀਦਕੋਟ ਜਿਲੇ ਦਾ ਗੌਰਵ ਹੈ।
ਉਨ੍ਹਾਂ ਦੱਸਿਆ ਕਿ ਗੌਰਵ ਕੱਕੜ ਇਸ ਪਿਛੜੇ ਹੋਏ ਜਿਲੇ ਦੀ ਤਰੱਕੀ ਬਾਰੇ ਇਕ ਵਿਜਨ ਬਣਾਕੇ ਕਈ ਸਾਲਾਂ ਤੋਂ ਸੰਘਰਸ਼ ਕਰ ਰਿਹਾ ਹੈ। ਇਸਨੇ 2017 ਵਿਧਾਨਸਭਾ ਚੋਣਾਂ ਮੌਕੇ ਵੀ ਫਰੀਦਕੋਟ ਵਿਧਾਨਸਭਾ ਤੋਂ ਭਾਰਤੀ ਜਨਤਾ ਪਾਰਟੀ ਦੀ ਟਿਕਟ ਲਈ ਮਜਬੂਤ ਦਾਅਵੇਦਾਰੀ ਪੇਸ਼ ਕੀਤੀ ਸੀ। ਜਿਸਦੇ ਚਲਦੇ ਮੈਂ ਖੁਦ ਵੀ ਫਰੀਦਕੋਟ ਵਿਧਾਨਸਭਾ ਤੋਂ ਦਾਅਵੇਦਾਰੀ ਨਹੀਂ ਪੇਸ਼ ਕੀਤੀ।
2022 ਚੋਣਾਂ ਲਈ ਸਾਡੀ ਪਾਰਟੀ ਦਾ ਪੰਜਾਬ ਲੋਕ ਕਾਂਗਰਸ ਅਤੇ ਅਕਾਲੀ ਦਲ ਸੰਯੁਕਤ ਨਾਲ ਗਠਜੋੜ ਹੈ। ਫਰੀਦਕੋਟ ਤੋਂ ਪੰਜਾਬ ਲੋਕ ਕਾਂਗਰਸ ਦੇ ਜ਼ਿਲਾ ਪ੍ਰਧਾਨ ਸੰਦੀਪ ਸਿੰਘ ਸੰਨੀ ਬਰਾੜ ਭੀ ਆਪਣੀ ਪਾਰਟੀ ਵਲੋਂ ਇਸ ਹਲਕੇ ਤੋਂ ਟਿਕਟ ਦੇ ਮਜਬੂਤ ਦਾਅਵੇਦਾਰ ਸ਼ਨ। ਉਨ੍ਹਾਂ ਨੇ ਵੀ ਗੌਰਵ ਕੱਕੜ ਨੂੰ ਟਿਕਟ ਮਿਲਣ ਤੇ ਖੁਸ਼ੀ ਜਾਹਿਰ ਕੀਤੀ ਹੈ ਅਤੇ ਇਸ ਨੌਜਵਾਨ ਆਗੂ ਦੀਆਂ ਭਾਵਨਾਵਾਂ ਦਾ ਸੰਨਮਾਨ ਕੀਤਾ ਹੈ। ਉਹ ਚੰਡੀਗੜ੍ਹ ਗਏ ਹੋਏ ਹਨ। ਸਾਨੂੰ ਆਸ ਹੈ ਕਿ ਉਨ੍ਹਾਂ ਦੇ ਫਰੀਦਕੋਟ ਆਊਨ ਤੇ ਅਸੀਂ ਉਨ੍ਹਾਂ ਦੀ ਵੀ ਯੋਗ ਅਗਵਾਈ ਦਾ ਫਾਇਦਾ ਲੈਕੇ ਇਸ ਸੀਟ ਨੂੰ ਜਿੱਤਕੇ ਪ੍ਰਧਾਨਮੰਤਰੀ ਮੋਦੀ ਜੀ ਦੀ ਝੋਲੀ ਵਿੱਚ ਪਾਵਾਂਗੇ
ਉਨ੍ਹਾਂ ਕਿਹਾ ਕਿ ਸਾਨੂੰ ਅਕਾਲੀ ਦਲ ਸੰਯੁਕਤ ਵਲੋਂ ਵੀ ਪੂਰਾ ਸਹਿਯੋਗ ਮਿਲ ਰਿਹਾ ਹੈ।
ਉਨ੍ਹਾਂ ਜਾਣਕਾਰੀ ਦਿੱਤੀ ਕਿ ਬੇਸ਼ਕ ਫਰੀਦਕੋਟ ਵਿੱਚ ਹੁਣ ਤੱਕ ਬੀਜੇਪੀ ਦਾ ਅਪਣਾ ਕੋਈ ਭੀ ਵਿਧਾਇਕ ਨਹੀਂ ਬਣਿਆ ਪਰ ਪਾਰਟੀ ਹਾਈਕਮਾਂਡ ਵਰਕਰਾਂ ਕੋਲੋਂ ਸੁਝਾਵ ਲੈਕੇ ਕੇਂਦਰ ਸਰਕਾਰ ਤੱਕ ਪਹੁੰਚਾਉਂਦਾ ਰਹਿੰਦਾ ਹੈ। ਗੌਰਵ ਕੱਕੜ ਦਾ ਪਰਿਵਾਰ ਪਹਿਲੀ ਬਾਰ ਬੀਜੇਪੀ ਰਾਹੀਂ ਹੀ ਸਰਗਰਮ ਰਾਜਨੀਤੀ ਨਾਲ ਜੁੜਿਆ ਹੈ। ਗੌਰਵ ਕੱਕੜ ਨੇ ਪਾਰਟੀ ਹਾਈਕਮਾਂਡ ਰਾਹੀਂ ਕੇਂਦਰ ਤੱਕ ਕੋਟਕਪੂਰਾ - ਫਰੀਦਕੋਟ ਸੜਕ ਅਤੇ ਫਰੀਦਕੋਟ ਤਲਵੰਡੀ ਸੜਕ ਉਪਰ ਬੰਦ ਰਹਿੰਦੇ ਫਾਟਕਾਂ ਅਤੇ ਇਸ ਕਾਰਨ ਸੜਕ ਯਾਤਾਯਾਤ ਨੂੰ ਹੁੰਦੀ ਪ੍ਰੇਸ਼ਾਨੀ ਬਾਰੇ ਦੱਸਿਆ ਸੀ। ਨਾਲ ਹੀ ਫਰੀਦਕੋਟ ਜਿਲੇ ਦੇ ਵਿਕਾਸ ਅਤੇ ਬੇਰੋਜਗਾਰੀ ਦੂਰ ਕਰਨ ਲਈ ਵੱਡਾ ਪ੍ਰੋਜੈਕਟ ਦੇਣ ਦੀ ਮੰਗ ਕੀਤੀ ਸੀ। ਵੱਡੇ ਪ੍ਰੋਜੈਕਟ ਲਈ ਯਾਤਾਯਾਤ ਦੀ ਸਮੱਸਿਆ ਦੂਰ ਕਰਨ ਦੀ ਪਹਿਲੀ ਲੋੜ ਸੀ। ਜਿਸ ਕਰਕੇ ਕੇਂਦਰ ਦੀ ਬੀਜੇਪੀ ਸਰਕਾਰ ਨੇ ਜਿਲਾ ਫਰੀਦਕੋਟ ਨੂੰ ਦੋ ਵੱਡੇ ਰੇਲਵੇ ਓਵਰਬ੍ਰਿਜ ਦਿੱਤੇ।
ਇਨ੍ਹਾਂ ਓਵਰਬ੍ਰਿਜਾਂ ਦੇ ਮੁਕੱਮਲ ਹੋਣ ਤੋਂ ਬਾਅਦ ਫਰੀਦਕੋਟ ਨੂੰ ਵੱਡਾ ਪ੍ਰੋਜੈਕਟ ਦੇਣ ਦੀ ਤਿਆਰੀ ਚਲ ਰਹੀ ਸੀ। ਜਿਸ ਬਾਰੇ ਪ੍ਰਧਾਨਮੰਤਰੀ ਮੋਦੀ ਦੀ 5 ਜਨਵਰੀ ਵਾਲੀ ਫਿਰੋਜਪੁਰ ਰੈਲੀ ਦੌਰਾਨ ਐਲਾਨ ਹੋਣ ਦੀ ਪੂਰੀ ਸੰਭਾਵਨਾ ਸੀ। ਇਹ ਇਕ ਬਹੁਤ ਵੱਡਾ ਅਤੇ ਸਰਪ੍ਰਾਇਜ ਗਿਫਟ ਸੀ।
ਪਰ ਸਾਡੇ ਸੁੱਬੇ ਦੇ ਕਾਂਗਰਸੀ ਮੁਖਮੰਤਰੀ ਚੰਨੀ ਨੇ ਆਪਣੇ ਰਾਜਨੈਤਿਕ ਹਿੱਤਾਂ ਦੀ ਪੂਰਤੀ ਲਈ ਇਸ ਰੈਲੀ ਨੂੰ ਹੋਣ ਨਹੀਂ ਦਿੱਤਾ। ਉਲਟਾ ਪ੍ਰਧਾਨਮੰਤਰੀ ਜੀ ਦੀ ਸੁਰੱਖਿਆ ਵਿਚ ਵੀ ਕੁਤਾਹੀ ਕੀਤੀ ਗਈ। ਇਸ ਤੋਂ ਬਾਅਦ ਵੀ ਆਪਣੀ ਗਲਤੀ ਨੂੰ ਨਾ ਮੰਨਦੇ ਹੋਏ ਚੰਨੀ ਵਲੋਂ ਜਿਸ ਤਰਾਂ ਟੀਵੀ ਚੈਨਲਾਂ ਅੱਗੇ ਬਗਲਾਮੁਖੀ ਮੰਤਰ ਅਤੇ ਮਹਾ ਮ੍ਰਿਤ੍ਯੁੰਜਯ ਮੰਤਰ ਬਾਰੇ ਗੱਲਾਂ ਕੀਤੀਆਂ ਗਈਆਂ। ਇਹ ਇਨ੍ਹਾਂ ਮੰਤਰਾਂ ਦਾ ਮਜਾਕ ਉਡਾਉਣਾ ਹੈ। ਸ਼ਾਸਤਰਾਂ ਵਿੱਚ ਇਸਦੀ ਇਜਾਜ਼ਤ ਨਹੀਂ ਅਤੇ ਇਸ ਤਰਾਂ ਕਰਨ ਨਾਲ ਭਾਰੀ ਦੋਸ਼ ਲਗਦਾ ਹੈ। ਜਿਸਦੇ ਨਤੀਜੇ ਜਲਦ ਹੀ ਮੁਖਮੰਤਰੀ ਚੰਨੀ ਦੇ ਸਾਹਮਣੇ ਆਉਣਗੇ।
ਤੁਹਾਨੂੰ ਦੱਸ ਦੇਈਏ ਕਿ ਫਰੀਦਕੋਟ ਬੀਜੇਪੀ ਦੇ ਜ਼ਿਲਾ ਪ੍ਰਧਾਨ ਪੰਡਤ ਦੁਰਗੇਸ਼ ਸ਼ਰਮਾ ਵਿਦਵਾਨ ਜੋਤਿਸ਼ੀ ਅਤੇ ਵਾਸਤੂ ਸ਼ਾਸਤਰੀ ਵੀ ਹਨ
ਪੰਡਿਤ ਦੁਰਗੇਸ਼ ਸ਼ਰਮਾ ਨੇ ਕਿਹਾ ਕਿ ਵਿਧਾਇਕ ਬਣਨ ਤੋਂ ਬਾਅਦ ਇਹ ਨੌਜਵਾਨ ਆਗੂ ਲੋਕਾਂ ਦੀਆਂ ਆਸਾਂ ਉਮੀਦਾਂ 'ਤੇ ਖਰਾ ਉਤਰੇਗਾ। ਜੇਕਰ ਫਰੀਦਕੋਟ ਦੀ ਸੀਟ ਜਿੱਤਕੇ ਪ੍ਰਧਾਨਮੰਤਰੀ ਮੋਦੀ ਜੀ ਦੀ ਝੋਲੀ ਵਿੱਚ ਪਾ ਦਿੱਤੀ ਗਈ ਤਾਂ ਇਸਦੇ ਬਦਲੇ ਇਸ ਪਿਛੜੇ ਇਲਾਕੇ ਵਿੱਚ ਉਹ ਪ੍ਰੋਜੈਕਟ ਆਉਣਗੇ ਕਿ ਇਲਾਕੇ ਦਾ ਨੌਜਵਾਨ ਅਤੇ ਕਿਸਾਨ ਦੋਨੋਂ ਹੀ ਖੁਸ਼ਹਾਲ ਹੋਣਗੇ। ਔਰਤਾਂ ਆਤਮ ਨਿਰਭਰ ਹੋਕੇ ਖੁਦ ਲੱਖਾਂ ਰੁਪਏ ਦੇ ਕਾਰੋਬਾਰ ਚਲਾਉਣਗੀਆਂ ਕਿ ਉਨ੍ਹਾਂ ਨੂੰ ਕਿਸੇ 1000 - 2000 ਰੁਪਏ ਵਾਲੀ ਝੂਠੀ ਗਰੰਟੀ ਦੀ ਲੋੜ ਹੀ ਨਹੀਂ ਰਹੇਗੀ।