ਲੋੜਵੰਦ ਲੜਕੀਆਂ ਦੇ ਸਮੂਹਿਕ ਅਨੰਦ ਕਾਰਜ ਕਰਵਾਏ
ਬਾਬਾ ਗੁਰਜੰਟ ਸਿੰਘ ਤਾਜਪੁਰ ਵਾਲਿਆ ਦੀ ਅਗਵਾਈ ਹੇਠ ਹੋਇਆ ਸਮਾਗਮ
ਹਰਮਿੰਦਰ ਸਿੰਘ ਭੱਟ, ਬਾਬੂਸ਼ਾਹੀ ਨੈੱਟਵਰਕ
ਮਲੇਰਕੋਟਲਾ, 24, ਜਨਵਰੀ, 2022:
ਸ਼੍ਰੋਮਣੀ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਈਸ਼ਰਸਰ ਸਾਹਿਬ ਪੁਲ ਕਲਿਆਣ ਵਿਖੇ ਬਾਬਾ ਗੁਰਜੰਟ ਸਿੰਘ ਤਾਜਪੁਰ ਵਾਲਿਆਂ ਦੀ ਅਗਵਾਈ ਹੇਠ ਸੱਤ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਵਿਆਹ ਆਨੰਦ ਕਾਰਜ ਕਰਵਾਏ ਗਏ। ਜਿਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਮਾਗਮ ਦੇ ਮੁੱਖ ਪ੍ਰਬੰਧਕ ਬਾਬਾ ਗੁਰਜੰਟ ਸਿੰਘ ਤਾਜਪੁਰ ਵਾਲਿਆਂ ਨੇ ਦੱਸਿਆ ਕਿ ਸਮੇਂ-ਸਮੇਂ ਤੇ ਲੋੜਵੰਦ ਦੀਆਂ ਲੜਕੀਆਂ ਦੇ ਸਮੂਹਿਕ ਅਨੰਦ ਕਰਵਾਏ ਜਾਂਦੇ ਹਨ ਤੇ ਲੋੜਵੰਦ ਪਰਿਵਾਰਾਂ ਘਰਾ ਵਿੱਚ ਜਾਕੇ ਵੀ ਵਿਆਹ ਦੌਰਾਨ ਮੱਦਦ ਕੀਤੀ ਜਾਂਦੀ ਹੈ ਜਿਸ ਤਹਿਤ ਇਲਾਕੇ ਸਹਿਯੋਗੀ ਸੱਜਣਾ ਤੇ ਐਨ ਆਰ ਆਈ ਭਰਾਵਾਂ ਦੇ ਸਹਿਯੋਗ ਨਾਲ ਅੱਜ 7 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਵਿਆਹ ਆਨੰਦ ਕਾਰਜ ਕਰਵਾਏ ਗਏ ਜਿਸ ਦੌਰਾਨ ਲੜਕੀਆਂ ਨੂੰ ਘਰੇਲੂ ਵਰਤੋਂ ਦਾ ਸਾਰਾ ਸਮਾਨ ਦਿੱਤਾ ਗਿਆ ਤੇ ਇਸ ਦੇ ਨਾਲ ਹੀ 7 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਨੂੰ ਘਰਾ ਵਿੱਚ ਜਾਕੇ ਮੱਦਦ ਦਿੱਤੀ ਗਈ।
ਇਸ ਸਮਾਗਮ ਵਿੱਚ ਪਹੁੰਚੇ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਮੁੱਖ ਸੇਵਾਦਾਰ ਮਨਦੀਪ ਸਿੰਘ ਖੁਰਦ ਨੇ ਕਿਹਾ ਕਿ ਇਸ ਤਰਾਂ ਦੇ ਕਾਰਜ ਬਾਬਾ ਗੁਰਜੰਟ ਸਿੰਘ ਤਾਜਪੁਰ ਵਾਲਿਆਂ ਵੱਲੋਂ ਸਮੇਂ-ਸਮੇਂ ਤੇ ਕਰਵਾਏ ਜਾਂਦੇ ਹਨ ਜੋ ਕਿ ਬਹੁਤ ਹੀ ਸ਼ਲਾਘਾਯੋਗ ਹਨ ਇਸ ਤਰ੍ਹਾਂ ਦੇ ਉਪਰਾਲਿਆਂ ਨਾਲ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਲਈ ਮੱਦਦ ਹੰਦੀ ਰਹਿੰਦੀ ਹੈ ਇਸ ਮੌਕੇ ਸ.ਸੁਖਦੇਵ ਸਿੰਘ ਯੂ.ਕੇ,ਬਾਬਾ ਰਘਵੀਰ ਸਿੰਘ,ਬਾਬਾ ਮੁਖਤਿਆਰ ਸਿੰਘ ਰਾਏਕੋਟ, ਜਗਤਾਰ ਸਿੰਘ ਹਰਦਾਸਪੁਰਾ, ਕਰਨਵੀਰ ਸਿੰਘ ਹਰਦਾਸਪੁਰਾ, ਗੁਰਦੀਪ ਸਿੰਘ,ਸ.ਵੀਰ ਸਿੰਘ ਸੰਦੌੜ, ਜਸਵਿੰਦਰ ਸਿੰਘ ਤਾਜਪੁਰ,ਸਟੇਜ ਸਕੱਤਰ ਗੁਰਪ੍ਰੀਤ ਸਿੰਘ ਰਾਏਕੋਟ, ਬਾਬਾ ਰਛਪਾਲ ਸਿੰਘ ਕੁਠਾਲਾ ਆਦਿ ਹਾਜ਼ਰ ਸਨ।