ਦੀਪਕ ਗਰਗ
ਕੋਟਕਪੂਰਾ 24 ਜਨਵਰੀ 2022 : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਆਮ ਆਦਮੀ ਪਾਰਟੀ (ਆਪ) ਦੇ ਮੁੱਖ ਮੰਤਰੀ ਦੇ ਚਿਹਰੇ ਬਾਰੇ ਲੋਕਾਂ ਦੀ ਰਾਏ ਨੂੰ ਘੁਟਾਲਾ ਕਰਾਰ ਦਿੱਤਾ ਹੈ। ਚੰਡੀਗੜ੍ਹ 'ਚ ਪ੍ਰੈੱਸ ਕਾਨਫਰੰਸ 'ਚ ਸਿੱਧੂ ਨੇ ਕਿਹਾ ਕਿ 4 ਦਿਨਾਂ 'ਚ 22 ਲੱਖ ਕਾਲਾਂ ਆਉਣਾ ਅਸੰਭਵ ਹੈ। 'ਆਪ' ਦੇ ਮੁਖੀ ਅਰਵਿੰਦ ਕੇਜਰੀਵਾਲ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾ ਰਹੇ ਹਨ। ਉਨ੍ਹਾਂ ਨੇ ਇਸ ਦੇ ਖਿਲਾਫ ਚੋਣ ਕਮਿਸ਼ਨ (ਈਸੀਆਈ) ਨੂੰ ਸ਼ਿਕਾਇਤ ਕੀਤੀ ਹੈ। ਸਿੱਧੂ ਨੇ ਕੇਜਰੀਵਾਲ ਨੂੰ ਇਸ ਸਰਵੇ ਦਾ ਰਿਕਾਰਡ ਲੋਕਾਂ ਸਾਹਮਣੇ ਪੇਸ਼ ਕਰਨ ਦੀ ਵੀ ਚੁਣੌਤੀ ਦਿੱਤੀ।
ਸਿੱਧੂ ਨੇ ਕਿਹਾ ਕਿ ਆਪ ਮੁਖਮੰਤਰੀ ਚਿਹਰੇ ਲਈ ਆਮ ਨੰਬਰ ਦੀ ਵਰਤੋਂ ਕੀਤੀ ਗਈ ਸੀ। ਜਿਸ ਵਿੱਚ 4 ਦਿਨਾਂ ਵਿੱਚ 21 ਲੱਖ 59 ਹਜ਼ਾਰ 437 ਕਾਲਾਂ ਆਈਆਂ। ਜੇਕਰ ਇੱਕ ਕਾਲ 25 ਸੈਕਿੰਡ ਦੀ ਹੈ ਤਾਂ ਵੀ 24 ਘੰਟਿਆਂ ਵਿੱਚ 5,760 ਤੋਂ ਵੱਧ ਕਾਲਾਂ ਪ੍ਰਾਪਤ ਨਹੀਂ ਕੀਤੀਆਂ ਜਾ ਸਕਦੀਆਂ ਹਨ। ਕੇਜਰੀਵਾਲ ਦੇ ਦਾਅਵੇ ਦੀ ਮੰਨੀਏ ਤਾਂ ਇੱਕ ਸਕਿੰਟ ਵਿੱਚ 12 ਮੈਸੇਜ ਆਏ ਅਤੇ ਪੜ੍ਹੇ ਗਏ। ਇਹ ਕਿਵੇਂ ਸੰਭਵ ਹੈ ਕਿਉਂਕਿ ਇੱਕ ਵਟਸਐਪ ਸੁਨੇਹਾ ਜਾਂ ਕਾਲ 15 ਸਕਿੰਟ ਲੈਂਦੀ ਹੈ।
ਜੇਕਰ ਦਿਨ-ਰਾਤ ਕਾਲ ਜਾਂ ਮੈਸੇਜ ਆਉਂਦੇ ਰਹਿੰਦੇ ਹਨ ਤਾਂ ਇਸ ਪ੍ਰਾਈਵੇਟ ਨੰਬਰ 'ਤੇ ਇਕ ਦਿਨ 'ਚ 5,760 ਤੋਂ ਵੱਧ ਕਾਲ ਜਾਂ ਮੈਸੇਜ ਨਹੀਂ ਆ ਸਕਦੇ। ਸਿੱਧੂ ਨੇ ਕਿਹਾ ਕਿ ਜੇਕਰ 4 ਲੋਕ ਇੰਨੇ ਸੁਨੇਹਿਆਂ ਅਤੇ ਕਾਲਾਂ ਦੀ ਗਿਣਤੀ ਕਰਨ ਲਈ ਵੀ ਲੱਗੇ ਹੋਏ ਹਨ, ਤਾਂ ਇੱਕ ਸਾਲ ਲੱਗ ਜਾਵੇਗਾ। ਉਸ ਵਿਚ 30 ਤੋਂ 40 ਕਰੋੜ ਰੁਪਏ ਅਤੇ 5 ਤੋਂ 7 ਹਜ਼ਾਰ ਲੋਕਾਂ ਦੀ ਜ਼ਰੂਰਤ ਹੋਵੇਗੀ, ਫਿਰ ਇਸ ਦਾ ਨਤੀਜਾ 4 ਤੋਂ 5 ਮਹੀਨਿਆਂ ਵਿਚ ਆ ਜਾਵੇਗਾ। ਸਿੱਧੂ ਨੇ ਸਵਾਲ ਕੀਤਾ ਕਿ ਕੀ ਕੇਜਰੀਵਾਲ ਨੇ ਆਪਣੇ ਨਿੱਜੀ ਨੰਬਰ 'ਤੇ ਜਾਦੂਗਰ ਰੱਖੇ ਹੋਏ ਹਨ।
ਸਿੱਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਇਹ ਮੁੱਖ ਮੰਤਰੀ ਫੇਸ ਮੁਹਿੰਮ ਪੂਰੀ ਤਰ੍ਹਾਂ ਜਾਅਲੀ ਅਤੇ ਫਰਜ਼ੀ ਹੈ। ਸਿੱਧੂ ਨੇ ਇਸ ਨੂੰ ਫਰਜ਼ੀ ਖਬਰਾਂ ਦਾ ਹਾਈਬ੍ਰਿਡ ਮਾਡਲ ਕਰਾਰ ਦਿੱਤਾ। ਸਿੱਧੂ ਨੇ ਕਿਹਾ ਕਿ ਕੇਜਰੀਵਾਲ ਝੂਠ ਬੋਲਣ ਦੇ ਆਦੀ ਹਨ। ਕੇਜਰੀਵਾਲ ਨੇ ਲੋਕਾਂ ਨੂੰ ਮੂਰਖ ਬਣਾਉਣ ਅਤੇ ਫਰਜ਼ੀ ਧਾਰਨਾ ਬਣਾਉਣ ਲਈ ਇਹ ਝੂਠ ਰਚਿਆ ਹੈ। ਇਹ ਕੇਜਰੀਵਾਲ ਦੀਆਂ ਗੰਦੀਆਂ ਚਾਲਾਂ ਹਨ।