ਕੇਵਲ ਸਿੰਘ ਢਿੱਲੋਂ ਨੇ ਵੱਖ-ਵੱਖ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ
ਕਮਲਜੀਤ ਸਿੰਘ ਸੰਧੂ
ਬਰਨਾਲਾ 24 ਜਨਵਰੀ 2022- ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਵਲੋਂ ਬਰਨਾਲਾ ਹਲਕੇ ਦੇ ਵੱਖ ਵੱਖ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਗਿਆ। ਬਰਨਾਲਾ ਵਿਖੇ ਕਲੋਨਾਈਜ਼ਰ ਵਿਸ਼ਣੂ ਸਿੰਗਲਾ ਦੇ ਪਿਤਾ ਚੇਤ ਰਾਮ ਦੀ ਮੌਤ ਹੋ ਗਈ ਸੀ, ਜਿਸਦੇ ਪਿਤਾ ਦੇ ਅੰਤਿਮ ਸਸਕਾਰ ਮੌਕੇ ਸ.ਢਿੱਲੋਂ ਵਲੋਂ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ। ਉਥੇ ਧਨੌਲਾ ਵਿਖੇ ਕੌਂਸਲਰ ਮੇਵਾ ਸਿੰਘ ਦੇ ਪਿਤਾ ਦੀ ਮੌਤ ਹੋਣ ਤੇ ਉਹਨਾਂ ਦੇ ਭੋਗ ਮੌਕੇ ਪਹੁੰਚ ਕੇ ਕੇਵਲ ਸਿੰਘ ਢਿੱਲੋਂ ਵਲੋਂ ਦੁੱਖ ਸਾਂਝਾ ਕੀਤਾ ਗਿਆ।
ਇਸ ਮੌਕੇ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਦੀ ਮੌਤ ਹੋਣ ਤੇ ਉਸਦਾ ਘਾਟਾ ਪਰਿਵਾਰ ਦੇ ਨਾਲ ਨਾਲ ਸਾਡੇ ਸਮਾਜ ਨੂੰ ਵੀ ਹੁੰਦਾ ਹੈ। ਬਰਨਾਲਾ ਹਲਕਾ ਮੇਰਾ ਪਰਿਵਾਰ ਹੈ। ਜਿਸ ਕਰਕੇ ਬਰਨਾਲਾ ਹਲਕੇ ਦੇ ਲੋਕਾਂ ਦਾ ਦੁੱਖ ਮੇਰਾ ਦੁੱਖ ਹੈ। ਭਾਵੇਂ ਸਾਡੇ ਤੋਂ ਵਿਛੜਿਆ ਵਿਅਕਤੀ ਵਾਪਸ ਨਹੀਂ ਆ ਸਕਦਾ, ਪਰ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਤੇ ਦੁੱਖ ਘੱਟ ਜ਼ਰੂਰ ਹੋ ਜਾਂਦਾ ਹੈ। ਇਸ ਮੌਕੇ ਉਹਨਾਂ ਨਾਲ ਚੇਅਰਮੈਨ ਮੱਖਣ ਸ਼ਰਮਾ, ਚੇਅਰਮੈਨ ਜੀਵਨ ਬਾਂਸਲ, ਪ੍ਰਧਾਨ ਹਰਦੀਪ ਸਿੰਘ ਸੋਢੀ, ਰਜਨੀਸ਼ ਬਾਂਸਲ, ਪ੍ਰਧਾਨ ਰਾਜੀਵ ਗੁਪਤਾ ਲੂਬੀ ਵੀ ਹਾਜ਼ਰ ਸਨ।