ਸੁਖਬੀਰ ਬਾਦਲ ਦਾ ਵੱਡਾ ਬਿਆਨ, ਮੁਹੰਮਦ ਮੁਸਤਫ਼ਾ ਨੂੰ ਬੰਦੇ ਦਾ ਪੁੱਤ ਬਣਾ ਕੇ ਛੱਡਾਂਗੇ
ਇਸਮਾਈਲ ਏਸ਼ੀਆ
ਮਾਲੇਰਕੋਟਲਾ 24 ਜਨਵਰੀ 2022 - ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਸਾਬਕਾ ਕੈਬਨਿਟ ਮੰਤਰੀ ਪੰਜਾਬ ਜਨਾਬ ਨੁਸਰਤ ਇਕਰਾਮ ਖਾਂ ਬੱਗਾ ਦੇ ਹੱਕ ਵਿੱਚ ਵੱਖੋ ਵੱਖ ਸਥਾਨਾਂ ਤੇ ਚੋਣ ਮੀਟਿੰਗਾਂ ਦੇ ਆਯੋਜਨ ਮੌਕੇ ਅੱਜ ਕੱਲ ਚਰਚਾ 'ਚ ਚੱਲੇ ਆ ਰਹੇ ਸਾਬਕਾ ਡੀਜੀਪੀ ਡੀ.ਜੀ.ਪੀ ਪੰਜਾਬ ਜਨਾਬ ਮੁਹੰਮਦ ਮੁਸਤਫ਼ਾ ਬਾਰੇ ਸ਼ੋ੍ਰਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮਾਲੇਰਕੋਟਲਾ ਵਿਖੇ ਇੱਕ ਚੋਣ ਜਲਸੇ ਵਿੱਚ ਬੋਲਦਿਆਂ ਇੱਥੋਂ ਤਕ ਕਹਿ ਕੇ ਵੱਡਾ ਬਿਆਨ ਦਿੱਤਾ ਕਿ ਉਹ ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫਾ ਨੂੰ ਬੰਦੇ ਦਾ ਪੁੱਤ ਬਣਾ ਕੇ ਛੱਡਣਗੇ।
ਉਹਨਾਂ ਕਿਹਾ ਕਿ ਜੋ ਇਸ ਨੇ ਗੰਦ ਪਾਇਆ ਹੈ ਅਤੇ ਵਰਕਰਾਂ ਤੇ ਝੂਠੇ ਪਰਚੇ ਕਰਵਾ ਰਿਹਾ ਹੈ ਉਸ ਦਾ ਸ਼ਹਿਰ ਨੂੰ ਇਨਸਾਫ ਦਵਾਇਆ ਜਾਵੇਗਾ। ਉਹਨਾਂ ਕਿਹਾ ਕਿ ਮੁਸਤਫ਼ਾ ਵਿੱਚ ਹੰਕਾਰ ਬਹੁਤ ਹੈ ਉਹ ਸੌਚਦੇ ਪਤਾ ਨਹੀਂ ਕੀ ਚੀਜ਼ ਹੈ। ਉਹਨਾਂ ਕਿਹਾ ਕਿ ਸਾਬਕਾ ਨੂੰ ਤਾਂ ਸਿਪਾਹੀ ਵੀ ਸਸਰੀਕਾਲ ਨਹੀਂ ਬੁਲਾਉਂਦਾ। ਇਸ ਦਾ ਦਿਮਾਗ ਹਿੱਲਿਆ ਹੋਇਆ ਹੈ। ਇੱਕ ਮਹੀਨੇ ਬਾਅਦ ਪਤਾ ਚਲੇਗਾ। ਉਹਨਾਂ ਕਿਹਾ ਕਿ ਜਿੰਨੇ ਝੂਠੇ ਪਰਚੇ ਇਸ ਨੇ ਵਰਕਰਾਂ ਤੇ ਕੀਤੇ ਹਨ ਇੱਕ ਇੱਕ ਦਾ ਹਿਸਾਬ ਲਿਆ ਜਾਵੇਗਾ।