← ਪਿਛੇ ਪਰਤੋ
ਜਗਰਾਉਂ (ਦੀਪਕ ਜੈਨ): ਲੋਕਤੰਤਰ ਦੀ ਅਸਲੀ ਭਾਵਨਾ ਨੂੰ ਮਨਾਉਣ ਲਈ ਅੱਜ ਈਆਰਓ-ਕਮ-ਉਪ ਮੰਡਲ ਮੈਜਿਸਟਰੇਟ ਜਗਰਾਉਂ ਵਿਕਾਸ ਹੀਰਾ ਨੇ ਜਗਰਾਉਂ ਦੀ ਸਭ ਤੋਂ ਬਜ਼ੁਰਗ ਵੋਟਰ ਭਗਵਾਨ ਕੌਰ (109) ਵਾਸੀ ਪਿੰਡ ਮੱਲ੍ਹਾ ਜਗਰਾਉਂ ਨਾਲ ਮੁਲਾਕਾਤ ਕੀਤੀ। ਭਗਵਾਨ ਕੌਰ ਆਪਣੀ ਯਾਦ ਅਨੁਸਾਰ ਹਰ ਪੱਧਰ ਦੀਆਂ ਚੋਣਾਂ ਵਿੱਚ 100 ਤੋਂ ਵੱਧ ਵਾਰ ਵੋਟ ਪਾ ਚੁੱਕੀ ਹੈ। ਐਸ.ਡੀ.ਐਮ ਵਿਕਾਸ ਹੀਰਾ ਨੇ ਦੱਸਿਆ ਕਿ ਭਗਵਾਨ ਕੌਰ ਨੇ ਪੋਸਟਲ ਬੈਲਟ ਰਾਹੀਂ ਵੋਟ ਪਾਉਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਸਨੇ ਕਿਹਾ ਕਿ ਉਹ ਨਜ਼ਦੀਕੀ ਪੋਲਿੰਗ ਸਟੇਸ਼ਨ 'ਤੇ ਜਾ ਕੇ ਆਪਣੀ ਵੋਟ ਪਾਉਣਗੇ। ਸੁਤੰਤਰ, ਨਿਰਪੱਖ ਚੋਣ ਦੀ ਭਾਵਨਾ ਬਰਕਰਾਰ ਰੱਖਣ ਬਾਰੇ ਕਹਿਕੇ ਉਸਦੇ ਪਰਿਵਾਰ ਨੂੰ ਇਹ ਯਕੀਨੀ ਬਣਾਇਆ ਗਿਆ ਕਿ ਪੋਲਿੰਗ ਵਾਲੇ ਦਿਨ ਉਸਨੂੰ ਅਤੇ ਜਗਰਾਉਂ ਵਿਧਾਨ ਸਭਾ ਹਲਕੇ ਦੇ ਸਾਰੇ ਸੀਨੀਅਰ ਸਿਟੀਜ਼ਨ ਵੋਟਰਾਂ ਨੂੰ ਸਹਾਇਤਾ ਨਾਲ ਇੱਕ ਖਾਸ ਵਾਹਨ ਪ੍ਰਦਾਨ ਕੀਤਾ ਜਾਵੇਗਾ।
Total Responses : 188