ਜੀ ਐਸ ਪੰਨੂ
ਪਟਿਆਲਾ, 24 ਜਨਵਰੀ,2022: ਸ਼ੋ੍ਰਮਣੀ ਅਕਾਲੀ ਦਲ ਅਤੇ ਬਸਪਾ ਦੇ ਪਟਿਆਲਾ ਸ਼ਹਿਰੀ ਤੋਂ ਉਮੀਦਵਾਰ ਹਰਪਾਲ ਜੁਨੇਜਾ ਵੱਲੋਂ ਨੁੱਕੜ ਮੀਟਿੰਗਾਂ ਦੇ ਜਰੀਏ ਅਤੇ ਡੋਰ ਟੂ ਡੋਰ ਦੇ ਜਰੀਏ ਘਰ ਘਰ ਜਾ ਕੇ ਵੋਟਰਾਂ
ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪਟਿਆਲਾ ਵਿਚ ਆਪ, ਪੀ.ਐਲ.ਸੀ. ਅਤੇ ਕਾਂਗਰਸ ਇੱਕ ਦੂਜੇ ਦੀਆਂ ਸਹਿਯੋਗੀ ਪਾਰਟੀਆਂ ਹਨ ਅਤੇ ਮਿਲ ਕੇ ਫਰੈਂਡਲੀ ਮੈਚ ਖੇਡ ਕੇ ਪਟਿਆਲਾ ਦੇ ਲੋਕਾਂ ਨੂੰ ਗੁੰਮਰਾਹ ਕਰਨਾ ਚਾਹੁੰਦੀਆਂ ਹਨ। ਪਰ ਪਟਿਆਲਾ ਦੇ ਲੋਕ ਸਮਝ ਚੁੱਕੇ ਹਨ ਕਿ ਇਸ ਯੋਜਨਾ ਦੇ ਤਹਿਤ ਇਹ ਸਭ ਕੀਤਾ ਜਾ ਰਿਹਾ ਹੈ। ਕਿਉਂਕਿ ਪਟਿਆਲਵੀ ਇਸ ਵਾਰ ਸ੍ਰੋਮਣੀ ਅਕਾਲੀ ਦਲ ਦੇ ਨਾਲ ਤੁਰਨ ਦਾ ਮਨ ਬਣਾ ਚੁੱਕੇ ਹਨ।
ਸ਼ੋ੍ਰਮਣੀ ਅਕਾਲੀ ਦਲ ਦੇ ਬਾਜੀਗਰ ਸੈਲ ਦੇ ਸਕੱਤਰ ਜਨਰਲ ਸੁਖਬੀਰ ਸਿੰਘ ਅਬਲੋਵਾਲ ਨੇ ਕਿਹਾ ਕਿ ਅਕਾਲੀ ਦਲ ਹੀ ਅਜਿਹੀ ਪਾਰਟੀ ਹੈ, ਜਿਸ ਨੇ ਸਹੀ ਅਰਥਾਂ ਵਿਚ ਲੋਕ ਭਲਾਈ ਸਕੀਮਾਂ ਨੂੰ ਲਾਗੂ ਕੀਤਾ। ਇਸ ਲਈ ਨਾ ਕਦੇ ਉਨ੍ਹਾਂ ਨੇ ਕੋਈ ਫਾਰਮ ਭਰਵਾਇਆ ਅਤੇ ਨਾ ਹੀ ਕੋਈ ਗਾਰੰਟੀ ਦਿੱਤੀ। ਪਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਇਸ ਦੇ ਲਈ ਡਰਾਮੇ ਕਰਨ ਲੱਗੇ ਹੋਏ ਹਨ। ਕਾਂਗਰਸ ਪਹਿਲਾਂ ਜਵਾਬ ਦੇਵੇ ਕਿ ਪੁਰਾਣੇ ਭਰਵਾਏ ਗਏ ਫਾਰਮਾਂ ਦਾ ਕੀ ਹੋਇਆ ਜਾਂ ਫੇਰ ਕੇਜਰੀਵਾਲ ਦੱਸੇ ਕਿ ਉਥੇ ਦਿੱਲੀ ਵਿਚ 10-10 ਸਾਲਾਂ ਤੋਂ ਅਧਿਆਪਕ ਕਿਉਂ ਪੱਕੇ ਨਹੀਂ ਕੀਤੇ।