← ਪਿਛੇ ਪਰਤੋ
ਜਗਰਾਓਂ (ਦੀਪਕ ਜੈਨ ): ਸਿੱਧਵਾਂ ਬੇਟ ਵਿਖੇ ਪੁਲਿਸ ਵਲੋਂ ਇਕ ਬੰਦ ਪਈ ਇੰਟਰਲਾਕਿੰਗ ਟਾਇਲਾਂ ਦੀ ਫੈਕਟਰੀ ਵਿਚੋਂ 1050 ਪੇਟੀਆਂ ਨਜਾਇਜ ਸ਼ਰਾਬ ਦੀਆਂ ਬਰਾਮਦ ਕੀਤੀਆਂ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਭਨੋਟ ਨੇ ਦਸਿਆ ਕਿ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਸਿੱਧਵਾਂ ਬੇਟ ਵਿਖੇ ਇਕ ਬੰਦ ਪਈ ਫੈਕਟਰੀ ਵਿਚ ਨਜਾਇਜ ਸ਼ਰਾਬ ਸਟੋਰ ਕੀਤੀ ਗਈ ਹੈ ਅਤੇ ਸੀਆਈਏ ਸਟਾਫ ਦੀ ਪੁਲਿਸ ਵਲੋਂ ਮੌਕੇ 'ਤੇ ਦਬਿਸ਼ ਦਿੱਤੀ ਗਈ ਅਤੇ ਮੌਕੇ ਤੋਂ 1025 ਪੇਟੀ ਫਰਸਟ ਚੁਆਇਸ ਫ਼ਾਰ ਸੇਲ ਇਨ ਹਰਿਆਣਾ ਅਤੇ 25 ਪੇਟੀਆਂ ਜੁਗਨੀ ਸ਼ਰਾਬ ਬਰਾਮਦ ਕੀਤੀ ਗਈ। ਡੀਐਸਪੀ ਭਨੋਟ ਨੇ ਦਸਿਆ ਕਿ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀ ਜਲਦੀ ਹੀ ਪੁਲਿਸ ਦੀ ਗ੍ਰਿਫਤ ਵਿਚ ਹੋਣਗੇ। ਸੂਤਰਾਂ ਨੇ ਜਾਣਕਾਰੀ ਦਿੱਤੀ ਕਿ ਇਹ ਫੈਕਟਰੀ ਇਕ ਕਾਂਗਰਸੀ ਆਗੂ ਦੀ ਹੈ ਅਤੇ ਹੋਣ ਵਾਲੀਆਂ ਵਿਧਾਨਸਭਾ ਚੌਣਾਂ ਵਿਚ ਵਰਤੀ ਜਾ ਸਕਦੀ ਸੀ।
Total Responses : 929