ਗੁਰੂਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਦ ਦੀਦਾਰ ਸਿੰਘ ਭੱਟੀ ਸਮਰਥਕਾ ਸਮੇਤ
ਦੀਦਾਰ ਗੁਰਨਾ
ਫਤਿਹਗੜ੍ਹ ਸਾਹਿਬ 24 ਜਨਵਰੀ : ਅੱਜ ਵਿਧਾਨ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਭਾਜਪਾ ਉਮੀਦਵਾਰ ਸਾਬਕਾ ਵਿਧਾਇਕ ਦੀਦਾਰ ਸਿੰਘ ਭੱਟੀ ਨੇ ਸੈਕੜੇ ਸਮਰਥਕਾ ਸਮੇਤ ਗੁਰੂਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਕੇ ਮੱਥਾ ਟੇਕਿਆ ਅਤੇ ਉਸਤੋਂ ਬਾਅਦ ਚੋਣ ਪ੍ਰਚਾਰ ਸ਼ੁਰੂ ਕੀਤਾ ,ਅੱਜ ਸਾਬਕਾ ਵਿਧਾਇਕ ਦੀਦਾਰ ਸਿੰਘ ਭੱਟੀ ਦੇ ਫਾਰਮ ਤੇ ਸਵੇਰ ਤੋਂ ਹੀ ਸਮਰਥਕਾ ਦਾ ਇਕੱਠ ਹੋਣਾ ਸ਼ੁਰੂ ਹੋ ਗਿਆ ਅਤੇ ਥੋੜੀ ਦੇਰ ਵਿਚ ਹੀ ਸੈਕੜੇ ਸਮਰਥਕ ਭੱਟੀ ਫਾਰਮ ਪਹੁੰਚ ਗਏ , ਭੱਟੀ ਫਾਰਮ ਦੇ ਬਾਹਰ ਸੜਕ ਦੇ ਦੋਨੋ ਪਾਸੇ ਗੱਡੀਆ ਦੀਆਂ ਲੰਮੀਆਂ ਕਤਾਰਾ ਲੱਗ ਗਈਆਂ , ਉਸਤੋਂ ਬਾਅਦ ਦੀਦਾਰ ਸਿੰਘ ਭੱਟੀ ਗੁਰੂਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਲਈ ਰਵਾਨਾ ਹੋਏ
ਸਾਬਕਾ ਵਿਧਾਇਕ ਦੀਦਾਰ ਸਿੰਘ ਭੱਟੀ ਨੇ ਕਿਹਾ ਕਿ ਭਾਜਪਾ ਨੇ ਹਿੰਦੂ ਸਿੱਖ ਏਕਤਾ ਨੂੰ ਮਜਬੂਤ ਕੀਤਾ ਹੈ , ਭਾਜਪਾ ਹਰੇਕ ਵਰਗ ਦੇ ਲੋਕਾ ਦੀ ਰਖਵਾਲੀ ਕਰ ਸਕਦੀ ਹੈ ਅਤੇ ਵਿਕਾਸ ਵੀ ਭਾਜਪਾ ਹੀ ਕਰਵਾ ਸਕਦੀ ਹੈ , ਪੰਜਾਬ ਦੇ ਵਿਕਾਸ ਅਤੇ ਤਰੱਕੀ ਲਈ ਭਾਜਪਾ ਦੀ ਸਰਕਾਰ ਪੰਜਾਬ ਵਿਚ ਬਣਨੀ ਚਾਹੀਦੀ ਹੈ , ਉਨ੍ਹਾ ਕਿਹਾ ਕਿ ਕਾਂਗਰਸ ਪਾਰਟੀ ਨੇ ਪੰਜਾਬ ਦੇ ਲੋਕਾ ਨਾਲ ਕੀਤੇ ਵਾਅਦੇ ਪੂਰੇ ਨਹੀ ਕੀਤੇ , ਕਾਂਗਰਸ ਨੇ ਹਮੇਸ਼ਾ ਹੀ ਪਾੜੋ ਤੇ ਰਾਜ ਕਰੋ ਦੀ ਨੀਤੀ ਅਪਣਾਈ ਹੈ , ਇਸ ਮੌਕੇ ਸਾਬਕਾ ਮੰਤਰੀ ਡਾ. ਹਰਬੰਸ ਲਾਲ ਅਤੇ ਕੁਲਦੀਪ ਸਹੋਤਾ ਚੇਅਰਮੈਨ ਰਾਸ਼ਟਰੀਆਂ ਬਾਲਮੀਕ ਸਭਾ ਨੇ ਕਿਹਾ ਕਿ ਅੱਜ ਦਾ ਭਾਰੀ ਇਕੱਠ ਦੱਸ ਰਿਹਾ ਹੈ ਕਿ ਦੀਦਾਰ ਸਿੰਘ ਭੱਟੀ ਭਾਰੀ ਬਹੁਮੱਤ ਨਾਲ ਜਿੱਤਣਗੇ , ਉਨ੍ਹਾ ਕਿਹਾ ਕਿ ਦੀਦਾਰ ਭੱਟੀ ਲੰਮੇ ਸਮੇਂ ਤੋਂ ਲੋਕਾ ਦੀ ਸੇਵਾ ਕਰ ਰਹੇ ਹਨ ਜਿਸ ਕਰਕੇ ਲੋਕ ਵੱਡੀ ਗਿਣਤੀ ਵਿਚ ਭੱਟੀ ਸਾਹਿਬ ਨਾਲ ਜੁੜੇ ਹੋਏ ਹਨ
ਇਸ ਮੌਕੇ ਸੰਗਠਨ ਮਹਾਂਮੰਤਰੀ ਹਰਿਆਣਾ ਸ਼੍ਰੀ ਰਵਿੰਦਰ ਰਾਜੂ, ਸਾਬਕਾ ਮੰਤਰੀ ਡਾ. ਹਰਬੰਸ ਲਾਲ, ਕੁਲਦੀਪ ਸਹੋਤਾ, ਗੁਰਵਿੰਦਰ ਸਿੰਘ ਭੱਟੀ, ਜਸ਼ਨ ਭੱਟੀ, ਰਵਿੰਦਰ ਪੁਰੀ, ਅੰਕੁਰ ਸ਼ਰਮਾ, ਯੋਗੇਸ਼ ਰਤਨ, ਸ਼ਸ਼ੀ ਭੂਸ਼ਨ ਗੁਪਤਾ, ਐਡਵੋਕੇਟ ਐਸ. ਐਨ. ਸ਼ਰਮਾ, ਮਨੋਜ ਗੁਪਤਾ, ਤਰਲੋਕ ਬਾਜਵਾ ਸਾਬਕਾ ਨਗਰ ਕੌਸਲ ਪ੍ਰਧਾਨ, ਸੰਜੇ ਮੜਕਣ ਸਾਬਕਾ ਕੌਸਲਰ, ਬਲਵੀਰ ਸਿੰਘ ਸਾਬਕਾ ਕੌਸਲਰ, ਅਜੈਬ ਸਿੰਘ ਸਾਬਕਾ ਕੌਸਲਰ, ਵਿਜੈ ਪਾਠਕ, ਰਿੱਕੀ ਸ਼ਰਮਾ, ਦਿਲਪ੍ਰੀਤ ਭੱਟੀ, ਪਰਵਿੰਦਰ ਸਿੰਘ ਦਿਉਲ, ਗੁਰਬਖਸ਼ ਖਾਨਪੁਰ, ਵਰਿੰਦਰ ਕੌਰ, ਧਰਮ ਸਿੰਘ ਮੀਰਪੁਰ, ਪਰਮਜੀਤ ਚਨਾਲੋ, ਸੁਖਵੀਰ ਸਿੰਘ ਨੀਟ ਸੁਹਾਗਹੇੜੀ, ਗੁਰਮੁੱਖ ਸਿੰਘ, ਹਰੀਸ਼ ਅਗਰਵਾਲ, ਹਰਿੰਦਰ ਸਿੰਘ ਬਾੜਾ, ਰਾਜਿੰਦਰ ਗੌਗੀ, ਕੁਲਵੰਤ ਰਾਠੋਰ, ਜਗਤਾਰ ਸਿੰਘ ਕਾਲਾ ਵਜੀਰਾਬਾਦ, ਹਰਪਾਲ ਬੇਦੀ, ਵਿਨੈ ਗੁਪਤਾ, ਗੁਰਵਿੰਦਰ ਭੱਟੀ, ਵਿੱਕੀ ਰਾਏ ਅਤੇ ਹੋਰ ਹਾਜਰ ਸਨ