ਜੀ ਐਸ ਪੰਨੂ
ਪਟਿਆਲਾ, 24 ਜਨਵਰੀ,2022: ਸਾਬਕਾ ਕੇਂਦਰੀ ਮੰਤਰੀ ਅਤੇ ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਇਤਿਹਾਸਕ ਕਾਲੀ ਮਾਤਾ ਮੰਦਰ ਵਿਖੇ ਬੇਅਦਬੀ ਦੀ ਕੋਸ਼ਿਸ਼ ਦੀ ਨਿਖੇਧੀ ਕੀਤੀ।
ਅਧਿਕਾਰੀਆਂ ਨੂੰ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਅਪੀਲ ਕਰਦਿਆਂ ਸ੍ਰੀਮਤੀ ਪ੍ਰਨੀਤ ਕੌਰ ਨੇ ਕਿਹਾ ਕਿ ਇਹ ਸਭ ਕੁੱਝ ਜਾਣਬੁੱਝ ਕੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਕੀਤਾ ਜਾ ਰਿਹਾ ਹੈ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੀਆਂ ਕੋਸ਼ਿਸ਼ਾਂ ਨਾਲ ਭੜਕਾਹਟ ਵਿਚ ਨਾ ਆਉਣ ਕਿਉਂਕਿ ਇਹ ਕੋਸ਼ਿਸ਼ ਕਰਨ ਵਾਲਿਆਂ ਦਾ ਸਪੱਸ਼ਟ ਉਦੇਸ਼ ਸੂਬੇ ਵਿਚ ਸ਼ਾਂਤੀ ਭੰਗ ਕਰਨਾ ਹੈ।
ਦੱਸ ਦਈਏ ਅੱਜ ਇਕ ਅਣਪਛਾਤੇ ਵਿਅਕਤੀ ਨੇ ਮਾਤਾ ਕਾਲ਼ੀ ਦੇਵੀ ਮੰਦਰ ਦੇ ਅੰਦਰ ਗਲਿਆਰਿਆਂ ਵਿਚ ਦੀ ਛਾਲ ਮਾਰ ਕੇ ਮਾਤਾ ਕਾਲ਼ੀ ਦੇਵੀ ਦੇ ਮੁੱਕਟ ਨੂੰ ਲਾਉਣ ਦੀ ਕੋਸ਼ਿਸ਼ ਕੀਤੀ ਜਿਸ ਨੂੰ ਇਕਦਮ ਹੀ ਪੁਜਾਰੀ ਨੇ ਪੱਕੜ ਲਿਆ ਤੇ ਲੋਕਾਂ ਨੇ ਤੇ ਸਕੋਰਟੀ ਗਾਰਡਾਂ ਨੇ ਉਸ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ। ਇਹ ਵੀ ਪਤਾ ਲਗਿਆ ਹੈ ਕਿ ਇਕ ਫਿਰਕੇ ਨੇ ਸਵੇਰੇ ਨੌਂ ਵਜੇ ਮਾਤਾ ਕਾਲੀ ਮੰਦਰ ਇਕੱਠੇ ਹੋ ਕੇ ਪਟਿਆਲਾ ਬੰਦ ਦਾ ਸੱਦਾ ਦੇਣਗੇ।