← ਪਿਛੇ ਪਰਤੋ
ਜੀ ਐਸ ਪੰਨੂ ਪਟਿਆਲਾ, 24 ਜਨਵਰੀ, 2022: ਪਟਿਆਲਾ ਸ਼ਾਹੀ ਸ਼ਹਿਰ ਦੇ ਕੈਦੀ ਵੀ ਕੋਵਿਡ ਪਾਜ਼ਿਟਿਵ ਪਾਏਂ ਗਏ ਹਨ। ਪਟਿਆਲਾ ਕੈਦਰੀ ਜੇਲ੍ਹ ਦੇ 35 ਕੈਂਦੀ ਪਾਜ਼ਿਟਿਵ ਪਾਇ ਗਏ ਹਨ। ਇਸੇ ਤਰ੍ਹਾਂ ਨਾਭਾ ਜੇਲ੍ਹ ਦੇ 53ਕੈਦੀ ਪਾਜ਼ਿਟਿਵ ਪਾਇ ਗਏ ਹਨ । ਡਾਕਟਰ ਸੁਮੀਤ ਮੁਤਾਬਿਕ ਕੈਦੀਆਂ ਨੂੰ ਜੇਲ੍ਹ ਵਿੱਚ ਹੀ ਸਿਹਤ ਵਿਭਾਗ ਦੀ ਨਿਗਰਾਨੀ ਅਧੀਨ ਵੱਖਰਾ ਰੱਖਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆਂ ਕਿ ਦੋਨਾਂ ਜੇਲਾਂ ਵਿੱਚੋਂ ਕੁਲ 88 ਕੈਂਦੀ ਮਰੀਜ਼ ਹਨ। ਉਨ੍ਹਾਂ ਨੂੰ ਚੈਕ ਕਰਨ ਤੋਂ ਪਤਾ ਲੱਗਿਆ ਕਿ ਉਨ੍ਹਾਂ ਨੂੰ ਥੋੜ੍ਹਾ ਕਾਫ਼ੀ ਸਮੇਂ ਤੋਂ ਬੁਖਾਰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਲੋੜ ਪਈ ਤਾਂ ਇਨ੍ਹਾਂ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ ਕਰਵਾਇਆ ਜਾਵੇਗਾ ਫਿਲਹਾਲ ਜੇਲ੍ਹ ਵਿਚ ਹੀ ਵੱਖਰਾ ਰੱਖਿਆ ਗਿਆ ਹੈ।
Total Responses : 933