← ਪਿਛੇ ਪਰਤੋ
ਵੈਨਕੂਵਰ ਤੋਂ ਔਰਤਾਂ ਤੱਕ ਸ਼ੁਰੂ ਕੀਤੀ ਰੋਸ ਰੈਲੀ ਕਮਲਜੀਤ ਬੁੱਟਰ ਕੈਲਗਰੀ, 24 ਜਨਵਰੀ 2022 : ਫੈਡਰਲ ਸਰਕਾਰ ਵੱਲੋਂ ਕੈਨੇਡੀਅਨ ਟ੍ਰੱਕ ਚਾਲਕਾਂ ਲਈ ਕੈਨੇਡਾ-ਅਮੈਰਿਕਾ ਬੌਰਡਰ ਪਾਰ ਕਰਨ ਵੇਲੇ ਵੈਕਸਿਨ ਲਾਜ਼ਿਮ ਕੀਤੇ ਜਾਣ ਦੇ ਫੈਸਲੇ ਤੋਂ ਡਾਢੇ ਔਖੇ ਟ੍ਰੱਕ ਚਾਲਕਾਂ ਨੇ ਲੰਘੇ ਕੱਲ੍ਹ ਵੈਨਕੂਵਰ ਤੋਂ ਔਟਵਾ ਤੱਕ ਟ੍ਰਕ ਰੈਲੀ ਸ਼ੁਰੂ ਕਰ ਦਿੱਤੀ ਹੈ। ਇਸ ਰੈਲੀ ਦੇ ਕਈ ਰੂਟ ਬਣਾਏ ਗਏ ਹਨ। ਪ੍ਰਿੰਸ ਰੁਪਰਟ, ਬੀ.ਸੀ. ਤੋਂ ਦਰਜਨਾਂ ਟ੍ਰਕ ਅੱਜ ਸ਼ੁਰੂ ਹੋਣਗੇ। ਕੱਲ੍ਹ ਸਵੇਰੇ ਵੈਨਕੂਵਰ ਤੋਂ ਚੱਲਿਆ ਕਾਫ਼ਲਾ ਬੀਤੀ ਰਾਤ ਬੀ.ਸੀ. ਦੇ ਪ੍ਰਿੰਸ ਜੌਰਜ ਰੁਕਿਆ ਤੇ ਅੱਜ ਐਡਮੰਟਨ ਪਹੁੰਚ ਰਿਹਾ ਹੈ। ਇਕ ਕਾਫ਼ਲਾ ਬੀਤੀ ਬਾਦ ਦੁਪਹਿਰ ਕੈਲਗਰੀ ਪਹੁੰਚਿਆ ਤੇ ਅੱਗੋਂ ਅੱਜ ਯਾਤਰਾ ਸ਼ੁਰੂ ਕਰੇਗਾ। ਲੰਘੀ 15 ਜਨਵਰੀ ਤੋਂ ਫੈਡਰਲ ਸਰਕਾਰ ਦੇ ਫੈਸਲੇ ਮਗਰੋਂ 12 ਤੋਂ 14 ਹਜ਼ਾਰ ਟ੍ਰਕ ਚਾਲਕਾਂ ਨੂੰ ਕੰਮ ਤੋਂ ਫਾਰਗ਼ ਹੋਣਾ ਪੈ ਗਿਆ ਹੈ ਤੇ ਇਸ ਕਾਰਨ ਸਪਲਾਇ ਵਿੱਚ ਵੱਡਾ ਵਿਘਨ ਪੈਣਾ ਸ਼ੁਰੂ ਹੋ ਗਿਆ ਹੈ। 22 ਜਨਵਰੀ ਤੋਂ ਅਮੈਰਿਕਾ ਨੇ ਵੀ ਇਹੀ ਫੁਰਮਾਨ ਕੈਨੇਡੀਅਨ ਟ੍ਰਕ ਚਾਲਕਾਂ ਲਈ ਲਾਗੂ ਕਰ ਦਿੱਤਾ ਹੈ। ‘ਗੋ ਫੰਡ ਮੀ’ ਰਾਹੀਂ ਟ੍ਰਕ ਚਾਲਕਾਂ ਨੇ 26 ਲੱਖ ਡੌਲਰਜ਼ ਇਕੱਠੇ ਕੀਤੇ ਹਨ ਤੇ ਇਸ ਰਕਮ ਦਾ ਖ਼ਰਚਾ ਇਸ ਵਿਰੋਧ ਟ੍ਰੱਕ ਰੈਲੀ ‘ਤੇ ਖ਼ਰਚਿਆ ਜਾਵੇਗਾ। ਲਗੋਪਗ 34 ਹਜ਼ਾਰ ਵਿਅਕਤੀਆਂ ਨੇ ਇਸ ਰੈਲੀ ਵਾਸਤੇ ਡੋਨੇਸ਼ਨ ਦਿੱਤੀ ਦੱਸੀ ਜਾ ਰਹੀ ਹੈ। ਪਾਰਲੀਮੈਂਟ ਹਿਲ ‘ਤੇ ਜਾ ਕੇ ਕਾਨੂੰਨ ਦੇ ਦਾਇਰੇ ਵਿੱਚ ਰਹਿੰਦਿਆਂ ਇਹਨਾਂ ਟ੍ਰਕ ਚਾਲਕਾਂ ਵੱਲੋਂ ਰੈਲੀ ਕੀਤੀ ਜਾਵੇਗੀ।
Total Responses : 260