ਪੰਜਾਬੀ ਫਿਲਮਾਂ ਦੇ ਉੱਘੇ ਲੇਖਕ ਤੇ ਡਰਾਇਕਟਰ ਅਮਰਦੀਪ ਸਿੰਘ ਗਿੱਲ ਵੱਲੋਂ ਕਿਸ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਕੀਤੀ, ਪੜ੍ਹੋ
ਸੁਖਜਿੰਦਰ ਸਿੰਘ ਪੰਜਗਰਾਈਂ, ਬਾਬੂਸ਼ਾਹੀ ਨੈੱਟਵਰਕ
ਪੰਜਗਰਾਈਂ ਕਲਾਂ,25 ਜਨਵਰੀ 2022- ਦਿੱਲੀ ਤੋਂ ਪੰਜਾਬ ਦੀ ਸਰਕਾਰ ਨੂੰ ਚਲਾਉਣ ਵਾਲਿਆਂ ਦੀ ਮਨਸ਼ਾ ਹਮੇਸ਼ਾ ਸੂਬੇ ਦੇ ਰੇਤਾ,ਸ਼ਰਾਬ ਤੇ ਫਸ਼ਲਾਂ ਤੋਂ ਆਉਣ ਵਾਲੇ ਟੈਕਸ ਨੂੰ ਹੜੱਪਣ ਦੀ ਹੀ ਰਹੀ ਹੈ ਪੰਜਾਬ ਦੀ ਜਵਾਨੀ ਤੇ ਕਿਸਾਨੀ ਨੂੰ ਬਚਾਉਣ ਦੇ ਨਾਲ-ਨਾਲ ਆਮ ਲੋਕਾਂ ਦੀਆਂ ਮੁਸ਼ਕਿਲਾਂ ਵੱਲ ਕਿਸੇ ਵੀ ਸਿਆਸਤਦਾਨ ਨੇ ਕਦੇ ਬਹੁਤਾ ਧਿਆਨ ਹੀ ਨਹੀ ਦਿੱਤਾ। ਪਿਛਲੇ ਸਮੇਂ ਦੌਰਾਨ ਦਿੱਲੀ ਦੇ ਗੁਲਾਮ ਆਗੂਆਂ ਨੇ ਧਰਮਾਂ ਦੇ ਨਾਮ ਤੇ ਲੜਵਾ ਮਰਾ ਕੇ ਪੰਜਾਬ ਦੀ ਨੌਜਵਾਨੀ ਦਾ ਵੱਡਾ ਨੁਕਸਾਨ ਕੀਤਾ ਹੈ ਤੇ ਸਿੱਖ ਕੌਮ ਦੇ ਸ਼ਹੀਦਾਂ ਦੀਆਂ ਲਾਸਾਂ ਤੇ ਕੁਰਸੀਆਂ ਡਾਹ ਕੇ ਸੱਤਾ ਦਾ ਨਿੱਘ ਮਾਣਿਆ ਹੈ। ਹਰ ਪੰਥ ਤੇ ਪੰਜਾਬ ਦਰਦੀ ਚਾਹੁੰਦਾ ਹੈ ਕੇ ਸਿੱਖ ਪੰਥ ਤੇ ਪੰਜਾਬ ਦਾ ਭਲਾ ਕਰਨ ਵਾਲੇ ਪੰਜਾਬ ਦੇ ਲੋਕਾਂ ਦੇ ਹੱਥ ਵਿਚ ਹੀ ਪੰਜਾਬ ਦੀ ਵਾਗਡੋਰ ਸੌਂਪੀ ਜਾਵੇ।
ਇਸੇ ਤਰ੍ਹਾਂ ਹੀ ਪੰਜਾਬੀ ਫਿਲਮਾਂ ਦੇ ਪ੍ਰਸਿੱਧ ਲੇਖਕ ਤੇ ਡਰਾਇਕਟਰ ਅਮਰਦੀਪ ਸਿੰਘ ਗਿੱਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਾਂ ਤੇ ਪੋਸਟਾਂ ਸ਼ੇਅਰ ਕਰ ਕੇ ਲੋਕਾਂ ਨੂੰ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਾਲੀ ਪਾਰਟੀ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਕੀਤੀ ਹੈ। ਉਹਨਾਂ ਨੇ ਸ਼ੋਸ਼ਲ ਮੀਡੀਆ ਤੇ ਲਿਖਿਆ ਹੈ ਕੇ ਪੰਜਾਬ ਦੇ ਵੱਡੇ ਵੱਡੇ ਲੀਡਰ ਪੰਜਾਬ ਨਾਲ ਗਦਾਰੀ ਕਰਕੇ ਸੈਂਟਰ ਸਰਕਾਰ ਨਾਲ ਭਿਆਲੀ ਪਾ ਰਹੇ ਹਨ, ਉਸ ਸਾਰੇ ਘਟਨਾਕ੍ਰਮ ਨੂੰ ਦੇਖਦੇ ਹੋਏ ਮੈਂ ਆਪਣੀ ਰੂਹ ਨਾਲ ਫੈਸ਼ਲਾ ਲਿਆ ਹੈ ਕੇ ਮੈਂ (ਅਮਰਦੀਪ ਸਿੰਘ ਗਿੱਲ) ਆਪਣੀ ਵੋਟ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਨੂੰ ਹੀ ਪਾਵਾਂਗਾ,ਨਤੀਜਾ ਚਾਹੇ ਜੋ ਮਰਜੀ ਹੋਵੇ,ਪਰ ਮੇਰੇ ਮਨ ਨੂੰ ਤਾਂ ਇਹ ਤਸ਼ੱਲੀ ਰਹੇਗੀ ਕੇ ਮੈਂ ਆਪਣੀ ਵੋਟ ਕਿਸੇ ਪੰਜਾਬ ਵਿਰੋਧੀ ਸ਼ਾਜਿਸ ਨੂੰ ਨਹੀ ਪਾਈ। ਡਰਾਇਕਟਰ ਅਮਰਦੀਪ ਸਿੰਘ ਗਿੱਲ ਨੇ ਆਪਣੀ ਪੋਸਟ ਵਿੱਚ ਅਖੀਰ 'ਚ ਲਿਖਦਿਆਂ ਪੰਜਾਬ ਤੇ ਪੰਥ ਦਰਦੀਆਂ ਨੂੰ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰਾਂ ਨੂੰ ਜਿਤਾ ਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਸਾਥ ਦੇਣ ਦੀ ਅਪੀਲ ਕੀਤੀ ਹੈ। ਜਿਕਰਯੋਗ ਹੈ ਕੇ ਜਦੋਂ ਕੋਈ ਮੰਨੀ ਪ੍ਰਮੰਨੀ ਸ਼ਖਸੀਅਤ ਕਿਸੇ ਇਮਾਨਦਾਰ ਪਾਰਟੀ ਦੇ ਹੱਕ ਵਿੱਚ ਲੋਕਾਂ ਨੂੰ ਭੁਗਤਨ ਲਈ ਕਹੇ ਤਾਂ ਇਸ ਦਾ ਚੋਣਾਂ ਵਿੱਚ ਅਸਰ ਲਾਜਮੀ ਦੇਖਣ ਨੂੰ ਮਿਲਦਾ ਹੈ। ਅਮਰਦੀਪ ਸਿੰਘ ਗਿੱਲ ਦੇ ਇਹਨਾਂ ਵਿਚਾਰਾਂ ਨੂੰ ਜਾਗਦੀਆਂ ਜਮੀਰਾਂ ਵੱਲੋਂ ਕਾਫੀ ਸਲਾਹਿਆ ਜਾ ਰਿਹਾ ਹੈ ਤੇ ਨਾਲੇ ਸ਼ੋਸ਼ਲ ਮੀਡੀਆ ਉੱਤੇ ਸ਼ੇਅਰ ਕੀਤਾ ਜਾ ਰਿਹਾ ਹੈ ।