ਲੁਧਿਆਣਾ: ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇਗੀ : ਐਸਐਸਪੀ
ਦੀਪਕ ਜੈਨ
ਜਗਰਾਓਂ, 25 ਜਨਵਰੀ 2022 - ਐਸ.ਐਸ.ਪੀ. ਲੁਧਿਆਣਾ (ਦਿਹਾਤੀ ) ਪਾਟਿਲ ਕੇਤਨ ਬਾਲੀਰਾਮ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਪੁਲਿਸ ਜਿਲ੍ਹਾ ਲੁਧਿਆਣਾ(ਦਿਹਾਤੀ) ਵਿਖੇ ਵਿਧਾਨ ਸਭਾ ਚੋਣਾਂ-2022 ਨੂੰ ਸ਼ਾਂਤੀ ਪੂਰਵਕ ਅਤੇ ਸੁਚੱਜੇ ਢੰਗ ਨਾਲ ਨੇਪਰੇ ਚਾੜਨ ਲਈ ਮਾਨਯੋਗ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਵਿੱਚ ਚੋਣ ਪ੍ਰਕਿਰਿਆ ਦੌਰਾਨ ਜਿਲ੍ਹੇ ਅੰਦਰ ਪੂਰੀ ਚੌਕਸੀ ਰੱਖਣ ਲਈ ਹਲਕਾ ਨਿਗਰਾਨ ਅਫਸਰ ਅਤੇ ਮੁੱਖ ਅਫਸਰਾਨ ਥਾਣਾ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ। ਜਿਵੇਂ ਕਿ ਗਣਤੰਤਰਤਾ ਦਿਵਸ ਲਈ ਲੋੜੀਂਦੇ ਸਖਤ ਪੁਖਤਾ ਇੰਤਜਾਮ ਕੀਤੇ ਗਏ ਹਨ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।
ਐਸਐਸਪੀ ਪਾਟਿਲ ਨੇ ਦਸਿਆ ਕਿ ਵਿਧਾਨ ਸਭਾ ਚੋਣਾਂ ਸਾਲ-2022 ਨੂੰ ਸ਼ਾਂਤੀ ਪੂਰਵਕ ਅਤੇ ਸੁਚੱਜੇ ਢੰਗ ਨਾਲ ਨੇਪਰੇ ਚਾੜਨ ਲਈ ਮਾਨਯੋਗ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਵਿੱਚ ਸਮੂਹ ਹਲਕਾ ਨਿਗਰਾਨ ਅਫਸਰਾਨ ਅਤੇ ਮੁੱਖ ਅਫਸਰਾਨ ਥਾਣਾ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਆਪਣੇ ਆਪਣੇ ਏਰੀਏ ਵਿੱਚ ਸ਼ਰਾਰਤੀ ਅਨਸਰਾਂ ਨੂੰ ਕਾਬੂ ਕਰਨ ਅਤੇ ਲੋਕਲ ਐਂਡ ਸਪੈਸ਼ਲ ਲਾਅ ਅਧੀਨ ਵੱਧ ਤੋਂ ਵੱਧ ਰਿਕਵਰੀ ਕਰਕੇ ਸਮੱਗਲਰਾਂ ਨੂੰ ਗ੍ਰਿਫਤਾਰ ਕਰਨ ਲਈ ਸਪੈਸ਼ਲ ਨਾਕਾਬੰਦੀ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਚੋਣਾਂ ਦੇ ਮੱਦੇਨਜਰ ਜਿਲ੍ਹੇ ਅੰਦਰ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਸਮੂਹ ਹਲਕਾ ਨਿਗਰਾਨ ਅਫਸਰਾਨ ਅਤੇ ਮੁੱਖ ਅਫਸਰਾਨ ਥਾਣਾ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਕਿਸੇ ਵੀ ਥਾਣੇ ਦੇ ਏਰੀਏ ਵਿੱਚ ਕੋਈ ਅਣਸੁਖਾਂਵੀ ਘਟਨਾ ਨਹੀਂ ਵਾਪਰਨੀ ਚਾਹੀਦੀ ਤਾਂ ਜੋ ਆਮ ਪਬਲਿਕ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਬਿਨਾਂ ਕਿਸੇ ਡਰ/ਭੈਅ ਅਤੇ ਅਮਨ-ਸ਼ਾਂਤੀ ਨਾਲ ਕਰ ਸਕਣ।
ਪ੍ਰੈਸ ਕਾਨਫਰੰਸ ਮੌਕੇ ਐਸਐਸਪੀ ਕੇਤਨ ਪਾਟਿਲ ਨੇ ਦਸਿਆ ਕਿ ਜਿਲ੍ਹਾ ਲੁਧਿਆਣਾ(ਦਿਹਾਤੀ) ਦੇ ਏਰੀਏ ਵਿੱਚ ਕੁੱਲ 269 ਪਿੰਡ ਅਤੇ 39 ਸ਼ਹਿਰੀ ਵਾਰਡ ਪੈਂਦੇ ਹਨ ਅਤੇ 03 ਵਿਧਾਨ ਸਭਾ ਹਲਕੇ ਦਾਖਾ-68, ਰਾਏਕੋਟ-69 ਅਤੇ ਹਲਕਾ ਜਗਰਾਂਉਂ-70 ਪੈਂਦੇ ਹਨ। ਜਿਹਨਾਂ ਵਿੱਚ ਕੁੱਲ 618 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਜਿਹਨਾਂ ਤੇ ਕੁੱਲ 1490 ਪੁਲਿਸ/ਪੈਰਾਮਿਲਟਰੀ ਫੋਰਸ ਦੇ ਸੁਰੱਖਿਆ ਜਵਾਨ ਤਾਇਨਾਤ ਕੀਤੇ ਜਾਣਗੇ।ਸ਼ਹਿਰੀ ਏਰੀਏ ਦੇ 100 ਪੋਲਿੰਗ ਸਟੇਸ਼ਨ ਅਤੇ ਦਿਹਾਤੀ ਏਰੀਆ ਦੇ 518 ਪੋਲਿੰਗ ਸਟੇਸ਼ਨ ਹਨ।ਇਹਨਾਂ ਵਿੱਚ 139 ਸੰਵੇਦਨਸ਼ੀਲ (ਕਟੀਕਲ) ਅਤੇ 479 ਨਾਰਮਲ ਪੋਲਿੰਗ ਸਟੇਸ਼ਨ ਹਨ।ਮਾਨਯੋਗ ਚੋਣ ਕਮਿਸ਼ਨ ਦੀਆਂ ਹਦਾਇਤਾ ਦੀ ਪਾਲਣਾ ਵਿੱਚ ਸੰਵੇਦਨਸ਼ੀਲ (ਕਟੀਕਲ) ਪੋਲਿੰਗ ਸਟੇਸ਼ਨਾ ਤੇ ਪੈਰਾਮਿਲਟਰੀ ਫੋਰਸ ਤਾਇਨਾਤ ਕੀਤੀ ਜਾਵੇਗੀ। ਇਸਤੋਂ ਇਲਾਵਾ ਸਾਰੇ ਪੋਲਿੰਗ ਸਟੇਸ਼ਨਾਂ ਦੇ ਸੈਕਟਰ ਬਣਾਕੇ 53 ਪੁਲਿਸ ਪੈਟਰੋਲਿੰਗ ਪਾਰਟੀਆਂ ਗਸਤ ਕਰਨ ਲਈ ਤਾਇਨਾਤ ਕੀਤੀਆਂ ਜਾਣਗੀਆਂ।
ਵਿਧਾਨ ਸਭਾ ਚੋਣਾਂ ਸਾਲ-2022 ਦੌਰਾਨ ਨਜਾਇਜ ਸ਼ਰਾਬ/ਡਰੱਗਜ਼, ਨਜਾਇਜ ਅਸਲਾ, ਨਗਦੀ ਅਤੇ ਹੋਰ ਕੀਮਤੀ ਵਸਤੂਆਂ ਦੀ ਵਰਤੋਂ ਜੋ ਕਿ ਉਮੀਦਵਾਰਾਂ ਵੱਲੋਂ ਵੋਟਰਾਂ ਨੂੰ ਭਰਮਾਉਣ/ ਲਾਲਚ ਦੇਣ ਤੋਂ ਰੋਕਣ ਵਾਸਤੇ ਹਲਕਾ ਵਾਈਜ਼ ਫਲਾਇੰਗ ਸਕਾਡ ਦੀਆਂ 09/09 ਟੀਮਾਂ ਅਤੇ ਸਟੈਟਿਕ ਸਰਵੇਲੈਂਸ ਦੀਆਂ 03/03 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਵਿਧਾਨ ਸਭਾ ਚੋਣਾਂ ਸਾਲ-2022 ਨੂੰ ਸ਼ਾਂਤੀਪੂਰਵਕ ਅਤੇ ਸੁਚੱਜੇ ਢੰਗ ਨਾਲ ਨੇਪਰੇ ਚਾੜਨ ਲਈ ਮਾਨਯੋਗ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਵਿੱਚ ਜਿਲ੍ਹੇ ਦੇ ਅਸਲਾ ਧਾਰਕਾਂ ਦਾ ਲਾਈਸੰਸੀ ਅਸਲਾ 90 ਪ੍ਰਤੀਸ਼ਤ ਜਮਾਂ ਕੀਤਾ ਜਾ ਚੁੱਕਾ ਹੈ।ਬਾਕੀ ਰਹਿੰਦਾ ਜਮਾਂ ਹੋਣ ਯੋਗ ਅਸਲਾ ਜਲਦੀ ਜਮਾਂ ਕਰਵਾਇਆ ਜਾ ਰਿਹਾ ਹੈ।