ਜ਼ਿਲ੍ਹਾ ਕਾਂਗਰਸ ਕਮੇਟੀ ਦਫ਼ਤਰ ਰੂਪਨਗਰ ਵਿਖੇ 73 ਵਾਂ ਗਣਤੰਤਰ ਦਿਵਸ ਮਨਾਇਆ
ਬਾਬੂਸ਼ਾਹੀ ਨੈੱਟਵਰਕ
ਰੂਪਨਗਰ, 26 ਜਨਵਰੀ 2022- ਅੱਜ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਦਫ਼ਤਰ ਵਿਖੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਅਸ਼ਵਨੀ ਸ਼ਰਮਾ ਜੀ ਦੀ ਅਗਵਾਈ ਹੇਠ ਜ਼ਿਲ੍ਹਾ ਕਾਂਗਰਸ ਵਾਲੀ 73 ਵਾ ਗਣਤੰਤਰ ਦਿਵਸ ਮਨਾਇਆ ਗਿਆ। ਇਸ ਮੌਕੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਜਿਲ੍ਹਾ ਪ੍ਰਧਾਨ ਵਾਲੀ ਨਿਭਾਈ ਗਈ ਇਸ ਮੌਕੇ ਅਸ਼ਵਨੀ ਸ਼ਰਮਾ ਨੇ ਆਪਣੇ ਭਾਸ਼ਣ ਦੌਰਾਨ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਕੁਰਬਾਨ ਹੋਏ ਦੇਸ਼ ਭਗਤਾ ਦੀ ਕੁਰਬਾਨੀ ਨੂੰ ਯਾਦ ਕੀਤਾ ਅਤੇ ਕਾਂਗਰਸ ਪਾਰਟੀ ਵੱਲੋ ਦੇਸ਼ ਦੀ ਅਜਾਦੀ ਅਤੇ ਅਜਾਦੀ ਤੋ ਬਾਦ ਦੇਸ਼ ਦੇ ਨਵ ਨਿਰਵਾਣ ਵਿਚ ਭਾਰੀ ਯੋਗਦਾਨ ਪਾਉਣ ਦੀ ਵੀ ਸ਼ਲਾਘਾ ਕੀਤੀ।
ਅੱਜ ਦੇ ਦਿਨ ਉਹਨਾਂ ਨੇ ਸੰਵਿਧਾਨ ਸੰਵਿਧਾਨ ਸਭਾ ਦੇ ਮੁਖੀ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਨੁਣਯਾਦ ਕਰਦਿਆਂ ਕਿਹਾ ਕਿ ਦੇਸ਼ ਨੂੰ ਮੌਲਿਕ ਅਧਿਕਾਰ ਅਤੇ ਸਮਾਨਤਾ ਵਰਗੇ ਮੌਲਿਕ ਅਧਿਕਾਰ ਦੇਣ ਨਾਲ ਦੇਸ਼ ਵਿਚ ਅਮੀਰ , ਗਰੀਬ ਅਤੇ ਜਾਤ ਪਤ ਦਾ ਪਾੜਾ ਖਤਮ ਕਰ ਕੇ ਅਹਿਮ ਯੋਗਦਾਨ ਪਾਇਆ। ਇਸ ਮੌਕੇ ਤੇ ਸੁਖਵਿੰਦਰ ਸਿੰਘ ਵਿਸਕੀ ਸਾਬਕਾ ਜਿਲ੍ਹਾ ਪ੍ਰਧਾਨ, ਅਸ਼ੋਕ ਵਾਹੀ ਜੀ ਐਮ ਸੀ, ਪੋਮੀ ਸੋਨੀ ਐਮ ਸੀ, ਗੁਰਵਿੰਦਰ ਪਾਲ ਸਿੰਘ ਬਿੱਲਾ ਚੇਅਰਮੈਨ, ਰਾਣਾ ਜੈਨ ਸਿੰਘ, ਸਰਪੰਚ ਰੋਹਿਤ ਸ਼ਰਮਾ, ਭੁਪਿੰਦਰ ਸਿੰਘ ਰੈਲੋਂ, ਜਗਦੀਸ ਕਾਂਝਲਾ ਦਫ਼ਤਰ ਇੰਚਰਚ, ਭਾਗ ਕੁਮਾਰ ਸੋਨੀ ਵਾਈਸ ਪ੍ਰਧਾਨ ਯੂਥ ਕਾਂਗਰਸ, ਸੂਰਜ ਧੀਮਾਨ, ਪ੍ਰੇਮ ਸਿੰਘ ਡੱਲਾ, ਯੋਗੇਸ਼ ਲੂੰਬਾ ਸਰਪੰਚ ਨੂਰਪੁਰ ਬੇਦੀ ਹਾਜ਼ਰ ਸਨ