ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਬਾਜਵਾ ਨੂੰ ਪਿੰਡ ਬਸੀ ਨਿਵਾਸੀਆਂ ਨੇ ਦਿੱਤਾ ਸਮਰਥਨ
ਬਾਬੂਸ਼ਾਹੀ ਨੈੱਟਵਰਕ
ਨੂਰਪੁਰ ਬੇਦੀ- ਸੰਯੁਕਤ ਸਮਾਜ ਮੋਰਚਾ ਦੇ ਰੂਪਨਗਰ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਦਵਿੰਦਰ ਸਿੰਘ ਬਾਜਵਾ ਨੇ ਚੋਣ ਮੁਹਿੰਮ ਤਹਿਤ ਪਿੰਡ ਬਸੀ ਦਾ ਦੌਰਾ ਕੀਤਾ। ਪਿੰਡ ਬਸੀ ਦੇ ਨਿਵਾਸੀਆਂ ਵਲੋਂ ਦਵਿੰਦਰ ਸਿੰਘ ਬਾਜਵਾ ਨੂੰ ਪੂਰਨ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ। ਪਿੰਡ ਬਸੀ ਨਿਵਾਸੀ ਨੰਬਰਦਾਰ ਗੁਰਚੇਤ ਸਿੰਘ, ਬੰਤ ਸਿੰਘ, ਗੁਰਚੈਨ ਸਿੰਘ ਬਸੀ, ਸੁੱਚਾ ਸਿੰਘ ਬਸੀ, ਪ੍ਰਤਾਪ ਸਿੰਘ ਸੂਬੇਦਾਰ, ਫੁੱਮਣ ਸਿੰਘ ਟਰਾਂਸਪੋਰਟਰ ਦਿੱਲੀ ਨੇ ਕਿਹਾ ਕਿ ਸੰਯੁਕਤ ਸਮਾਜ ਮੋਰਚਾ ਵਲੋਂ ਸਮਾਜਸੇਵੀ ਦਵਿੰਦਰ ਸਿੰਘ ਬਾਜਵਾ ਨੂੰ ਰੂਪਨਗਰ ਹਲਕੇ ਤੋਂ ਟਿਕਟ ਦਿੱਤੀ ਗਈ ਹੈ, ਜੋਕਿ ਸੰਯੁਕਤ ਸਮਾਜ ਮੋਰਚਾ ਦਾ ਸ਼ਲਾਘਾਯੋਗ ਫੈਸਲਾ ਹੈ।
ਉਨ੍ਹਾਂ ਕਿਹਾ ਕਿ ਦਵਿੰਦਰ ਸਿੰਘ ਬਾਜਵਾ ਇਲਾਕੇ ਦੇ ਜੰਮਪਲ ਹਨ ਅਤੇ ਲੋਕਾਂ ਦੇ ਦੁੱਖ ਸੁੱਖ ਵਿਚ ਹਰ ਸਮੇਂ ਸ਼ਾਮਲ ਹੁੰਦੇ ਹਨ। ਕਿਸਾਨੀ ਅੰਦੋਲਨ ਦੌਰਾਨ ਵੀ ਬਾਜਵਾ ਵਲੋਂ ਦਿੱਲੀ ਬਾਰਡਰ ਤੇ ਕਿਸਾਨਾਂ ਲਈ ਦਿਨ ਰਾਤ ਕੰਮ ਕੀਤਾ ਅਤੇ ਲੰਗਰ ਸੇਵਾ ਦੇ ਨਾਲ ਹੋਰ ਮੱਦਦ ਵੀ ਕੀਤੀ ਗਈ। ਇਸ ਮੌਕੇ ਉਮੀਦਵਾਰ ਦਵਿੰਦਰ ਸਿੰਘ ਬਾਜਵਾ ਨੇ ਪਿੰਡ ਬਸੀ ਵਾਸੀਆਂ ਵਲੋਂ ਚੋਣ ਮੁਹਿੰਮ ਦੌਰਾਨ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਗਿਆ ਅਤੇ ਕਿਹਾ ਕਿ ਉਹ ਰੂਪਨਗਰ ਇਲਾਕੇ ਦੇ ਵਿਕਾਸ ਲਈ ਦਿਨ ਰਾਤ ਕੰਮ ਕਰਨਗੇ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਯਤਨਸ਼ੀਲ ਰਹਿਣਗੇ। ਇਸ ਮੌਕੇ ਗੁਰਨੈਬ ਸਿੰਘ ਗਰੇਵਾਲ, ਜੋਧਾ ਸਿੰਘ ਸੈਣੀ, ਸੂਬੇਦਾਰ ਸਰਬਣ ਸਿੰਘ ਟਰਾਂਸਪੋਰਟਰ, ਨੰਬਰਦਾਰ ਸੁਰਜੀਤ ਸਿੰਘ, ਸ਼ਮਸ਼ੇਰ ਸਿੰਘ ਨੰਬਰਦਾਰ, ਗੱਜਣ ਸਿੰਘ ਗਰੇਵਾਲ, ਕਾਲਾ ਸਿੰਘ ਗਰੇਵਾਲ, ਸੁਰਜੀਤ ਸਿੰਘ ਗਰੇਵਾਲ, ਸੁੱਚਾ ਸਿੰਘ ਸੈਣੀ, ਮੋਹਣ ਸਿੰਘ ਸੈਣੀ, ਜੰਗਵੀਰ ਸਿੰਘ ਸ਼ਾਹਪੁਰ ਬੇਲਾ ਮੌਜੂਦ ਸਨ।