← ਪਿਛੇ ਪਰਤੋ
ਜਗਦੀਸ਼ ਥਿੰਦ ਜਲਾਲਾਬਾਦ ਪੱਛਮੀ 26 ਜਨਵਰੀ , ਜਲਾਲਾਬਾਦ ਪੱਛਮੀ ਤੋਂ ਕਾਂਗਰਸੀ ਵਿਧਾਇਕ ਰਮਿੰਦਰ ਆਵਲਾ ਦਾ ਅਗਲਾ ਸਿਆਸੀ ਕਦਮ ਕਿਸ ਪਾਸੇ ਵੱਲ ਜਾਵੇਗਾ ਇਸ ਸਬੰਧੀ ਚਰਚਾਵਾਂ ਜ਼ੋਰ ਤੇ ਹਨ । ਸਿਆਸੀ ਗਲਿਆਰਿਆਂ ਵਿੱਚ ਇਹ ਚੁੰਝ ਚਰਚਾ ਜ਼ੋਰਾਂ ਤੇ ਹੈ ਕਿ ਰਮਿੰਦਰ ਆਵਲਾ ਜਲਾਲਾਬਾਦ ਵਿਧਾਨ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਹੋ ਸਕਦੇ ਹਨ । ਦੱਸਣਯੋਗ ਹੈ ਕਿ ਗੁਰੂ ਹਰਸਹਾਏ ਹਲਕੇ ਤੋਂ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਹਲਕਾ ਅਤੇ ਪਾਰਟੀ ਛੱਡ ਜਾਣ ਬਾਅਦ ਰਮਿੰਦਰ ਸਿੰਘ ਆਵਲਾ ਵੱਲੋਂ ਗੁਰੂਹਰਸਹਾਏ ਹਲਕੇ ਤੋਂ ਕਾਂਗਰਸ ਟਿਕਟ ਲਈ ਪੂਰੀ ਜ਼ੋਰ ਅਜ਼ਮਾਈ ਕੀਤੀ ਸੀ । ਪਾਰਟੀ ਵੱਲੋਂ ਗੁਰੂ ਹਰਸਹਾਏ ਤੋਂ ਟਿਕਟ ਨਾ ਦੇਣ ਦੀ ਸੂਰਤ ਵਿੱਚ ਜਲਾਲਾਬਾਦ ਹਲਕੇ ਤੋਂ ਅਕਾਲੀ ਦਲ ਵੱਲੋਂ ਆਵਲਾ ਨੂੰ ਉਮੀਦਵਾਰ ਬਣਾਏ ਜਾਣ ਦੀਆਂ ਚਰਚਾਵਾਂ ਪਿੱਛੇ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਲੰਬੀ ਵਿਧਾਨ ਸਭਾ ਹਲਕੇ ਤੋਂ ਚੋਣ ਲੜ ਰਹੇ ਹਨ ।
Total Responses : 188