ਘਰਵਾਲੀ ਨੂੰ ਵਿਧਾਨਸਭਾ ਲਈ ਕਾਂਗਰਸ ਪਾਰਟੀ ਵੱਲੋਂ ਟਿਕਟ ਨਾ ਦੇਣ 'ਤੇ ਧਾਹਾਂ ਮਾਰ- ਮਾਰ ਕੇ ਰੋਇਆ ਵਿਧਾਇਕਾ ਦਾ ਪਤੀ ?
- ਸਤਕਾਰ ਕੌਰ ਗਹਿਰੀ ਨੇ ਕਿਹਾ ਕਿ ਉਹ ਕਾਂਗਰਸ 'ਚ ਹੀ ਬਣੇ ਰਹਿਣਗੇ
- ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਆਸ਼ੂ ਬਾਂਗਰ ਨੂੰ ਫਿਰੋਜ਼ਪੁਰ ਦਿਹਾਤੀ ਹਲਕੇ ਤੋ ਮਿਲੀ ਟਿਕਟ
ਗੌਰਵ ਮਾਣਿਕ
ਫਿਰੋਜ਼ਪੁਰ, 26 ਜਨਵਰੀ, 2022 : ਖੁੱਦ ਨੂੰ ਟਿਕਟ ਨਾ ਮਿਲਣ ਤੇ ਤੁਸੀਂ ਰੋਂਦੇ ਤਾਂ ਬੜੇ ਦੇਖੇ ਹੋਣੇ ਨੇ ਪਰ ਇਹ ਮਾਮਲਾ ਥੋੜ੍ਹਾ ਜਿਹਾ ਉਨ੍ਹਾਂ ਤੋਂ ਅਲੱਗ ਹੈ। ਇਸ ਵਾਰ ਧਾਹਾਂ ਮਾਰ- ਮਾਰ ਕੇ ਰੋਣ ਵਾਲਾ ਕੋਈ ਹੋਰ ਨਹੀਂ ਬਲਕਿ ਕਾਂਗਰਸ ਪਾਰਟੀ ਤੋਂ ਵਿਧਾਇਕਾ ਸਤਿਕਾਰ ਕੌਰ ਗਹਿਰੀ ਦਾ ਪਤੀ ਜਸਮੇਲ ਸਿੰਘ ਲਾਡੀ ਗਹਿਰੀ ਹੈ ਇਨ੍ਹਾਂ ਜਨਾਬ ਦੀ ਧਾਹਾਂ ਮਾਰ ਮਾਰ ਕੇ ਰੋਣ ਦਾ ਕਾਰਨ ਜੇ ਤੁਸੀਂ ਜਾਣੋਗੇ ਤਾਂ ਇੱਕ ਵਾਰ ਤੁਸੀਂ ਵੀ ਪਸ਼ੋਪੇਸ਼ ਵਿੱਚ ਪੈ ਜਾਵੋਂਗੇ ਕਿ ਇਹ ਕੀ ਹੋ ਰਿਹਾ ਹੈ, ਘਰਵਾਲੀਆਂ ਤਾਂ ਤੁਸੀਂ ਬਹੁਤ ਰੋਂਦਿਆਂ ਦੇਖੀਆਂ ਹੋਣੀਆਂ ਨੇ ਪਰੇ ਪਹਿਲਾਂ ਘਰਵਾਲਾ ਹੈ ਜੋ ਆਪਣੀ ਘਰਵਾਲੀ ਨੂੰ ਕੁਝ ਨਾ ਮਿਲਣ ਤੇ ਧਾਹਾਂ ਮਾਰ ਮਾਰ ਕੇ ਰੋ ਰਿਹਾ ਹੈ ਮਾਮਲਾ ਕਾਂਗਰਸ ਪਾਰਟੀ ਵੱਲੋਂ ਕੱਲ੍ਹ ਦੇਰ ਰਾਤ ਜਾਰੀ ਕੀਤੀ ਗਈ ਦੂਜੀ ਲਿਸਟ ਦਾ। ਜਿਸ ਵਿੱਚ ਹਲਕਾ ਫਿਰੋਜ਼ਪੁਰ ਦਿਹਾਤੀ ਤੋਂ ਮੌਜੂਦਾ ਵਿਧਾਇਕ ਸਤਿਕਾਰ ਕੌਰ ਗਹਿਰੀ ਦਾ ਟਿਕਟ ਕੱਟ ਦਿੱਤਾ ਗਿਆ ਬਸ ਫਿਰ ਕੀ ਸੀ ਅੱਜ ਸਵੇਰ ਤੋਂ ਹੀ ਸਮਰਥਕਾਂ ਦਾ ਕੋਠੀ ਵਿਚ ਆਉਣਾ ਜਾਣਾ ਸ਼ੁਰੂ ਹੋ ਗਿਆ ਭਾਵੇਂ ਖੁਦ ਸਤਿਕਾਰ ਕੌਰ ਗਹਿਰੀ ਆਪਣੇ ਘਰ ਮੌਜੂਦ ਨਹੀਂ ਸੀ ਪਰ ਉਨ੍ਹਾਂ ਦੇ ਪਤੀ ਵੱਲੋਂ ਆਪਣੇ ਸਮਰਥਕਾਂ ਨਾਲ ਵਿਚਾਰ ਵਟਾਂਦਰਾ ਜਾਰੀ ਸੀ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਲਾਡੀ ਗਹਿਰੀ ਦਾ ਦਰਦ ਛਲਕ ਪਿਆ ਅਤੇ ਮੀਡੀਆ ਤੇ ਸਮਰਥਕਾਂ ਦੇ ਸਾਹਮਣੇ ਹੀ ਉਹ ਧਾਹਾਂ ਮਾਰ ਮਾਰ ਕੇ ਰੋਣ ਲੱਗ ਪਏ ਅਤੇ ਕਿਹਾ ਕਿ ਉਨ੍ਹਾਂ ਨਾਲ ਪਾਰਟੀ ਵੱਲੋਂ ਬੇਇਨਸਾਫ਼ੀ ਕੀਤੀ ਜਾ ਰਹੀ ਹੈ ਲੰਬੇ ਸਮੇਂ ਤੋਂ ਉਹ ਪਾਰਟੀ ਲਈ ਕੰਮ ਕਰ ਰਹੇ ਨੇ ਅਤੇ ਹਲਕੇ ਤੋਂ ਉਨ੍ਹਾਂ ਦੀ ਪਤਨੀ ਮੌਜੂਦਾ ਵਿਧਾਇਕ ਵੀ ਹੈ ਜੋ ਕਿ ਉਨ੍ਹਾਂ ਦੀ ਦਾਅਵੇਦਾਰੀ ਸਭ ਤੋਂ ਮਜ਼ਬੂਤ ਹੈ ਪਰ ਇਸਦੇ ਬਾਵਜੂਦ ਵੀ ਪਾਰਟੀ ਵੱਲੋਂ ਬਾਹਰੀ ਉਮੀਦਵਾਰ ਨੂੰ ਟਿਕਟ ਦੇ ਕੇ ਹਲਕੇ ਚ ਭੇਜਿਆ ਗਿਆ ਹੈ, ਚੋਣਾਂ ਲਈ ਕਿਸੇ ਵੀ ਉਮੀਦਵਾਰ ਦੀ ਨਾਮਜ਼ਦਗੀ ਦਾ ਫੈਸਲਾ ਪਾਰਟੀ ਦੀ ਹਾਈਕਮਾਂਡ ਦਾ ਅਧਿਕਾਰ ਹੈ।
2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਫਿਰੋਜ਼ਪੁਰ ਦਿਹਾਤੀ ਤੋਂ ਵਿਧਾਇਕ ਸਤਕਾਰ ਕੌਰ ਗਹਿਰੀ ਨੇ ਕਾਂਗਰਸ ਸੀਟ ਤੋਂ 21,380 ਵੋਟਾਂ ਨਾਲ 71037 ਵੋਟਾਂ ਹਾਸਲ ਕਰਕੇ ਜਿੱਤ ਦਰਜ ਕੀਤੀ ਸੀ, ਜਦਕਿ ਉਪ ਜੇਤੂ ਉਮੀਦਵਾਰ ਜੋਗਿੰਦਰ ਸਿੰਘ ਜਿੰਦੂ ਅਕਾਲੀ ਦਲ ਦੇ ਉਮੀਦਵਾਰ ਨੂੰ 49657 ਵੋਟਾਂ ਮਿਲੀਆਂ ਸਨ।
ਹਾਲਾਂਕਿ ਸਤਕਾਰ ਕੌਰ ਗਹਿਰੀ ਨੇ ਕਿਹਾ ਕਿ ਉਹ ਕਾਂਗਰਸ 'ਚ ਹੀ ਬਣੇ ਰਹਿਣਗੇ।
ਇੱਥੇ ਜਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਆਸ਼ੂ ਬੰਗੜ ਨੇ 17 ਜਨਵਰੀ ਨੂੰ ਪਾਰਟੀ ਛੱਡ ਦਿੱਤੀ ਸੀ। ਆਮ ਆਦਮੀ ਪਾਰਟੀ ਵੱਲੋਂ ਫਿਰੋਜ਼ਪੁਰ ਦਿਹਾਤੀ ਦੀ ਟਿਕਟ ਆਸ਼ੂ ਬੰਗੜ ਨੂੰ ਦਿੱਤੀ ਗਈ ਸੀ , ਜੋ ਟਿਕਟ ਦੇ ਐਲਾਨ ਤੋਂ ਬਾਅਦ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ ਸਨ।ਹੁਣ ਉਹ ਕਾਂਗਰਸ ਪਾਰਟੀ ਦੇ ਫਿਰੋਜ਼ਪੁਰ ਦਿਹਾਤੀ ਹਲਕੇ ਤੋ ਉਮੀਦਵਾਰ ਹਨ