ਜਗਦੀਸ਼ ਥਿੰਦ
ਗੁਰੂ ਹਰਸਹਾਏ / ਫਿਰੋਜ਼ਪੁਰ 26 ਜਨਵਰੀ ,
ਕਾਂਗਰਸ ਦੂਜੀ ਲਿਸਟ ਜਾਰੀ ਹੁੰਦਿਆ ਹੀ ਬਹੁਤ ਸਾਰੀਆਂ ਸੀਟਾਂ ਤੇ ਨਵੇਂ ਅਤੇ ਬਾਹਰੀ ਉਮੀਦਵਾਰ ਖੜ੍ਹੇ ਕਰ ਦਿੱਤੇ ਜਾਣ ਕਾਰਨ ਕਾਂਗਰਸ ਵਿਚ ਬਲਾਸਟ ਹੋ ਗਿਆ ਹੈ।
ਵਿਧਾਨ ਸਭਾ ਹਲਕਾ ਗੁਰੂਹਰਸਹਾਏ ਤੋਂ ਕਾਂਗਰਸ ਪਾਰਟੀ ਵੱਲੋਂ ਐਲਾਨੇ ਉਮੀਦਵਾਰ ਦੇ ਵਿਰੋਧ ਵਿੱਚ ਸਥਾਨਕ ਕਾਂਗਰਸੀ ਆਗੂਆਂ ਅਤੇ ਵਰਕਰਾਂ ਗੁਰੂਦੁਆਰਾ ਪ੍ਰਗਟ ਸਾਹਿਬ ਵਿਖੇ ਕਾਂਗਰਸੀ ਵਰਕਰਾਂ , ਸਰਪੰਚਾਂ , ਪੰਚਾਂ , ਬਲਾਕ ਸਮੰਤੀ ਮੈਂਬਰ ਅਤੇ ਚੈਅਰਮੈਨਾ ਨੇ ਹੰਗਾਮੀ ਮੀਟਿੰਗ ਕੀਤੀ ।
ਕਾਂਗਰਸ ਪਾਰਟੀ ਵੱਲੋਂ ਗੁਰੂਹਰਸਹਾਏ ਵਿਚ ਬਾਹਰੀ ਉਮੀਦਵਾਰ ਭੇਜਣ 'ਤੇ ਭਾਰੀ ਵਿਰੋਧ ਦਰਜ ਕਰਵਾਇਆ ਗਿਆ ।
ਮੀਟਿੰਗ ਵਿੱਚ ਸਾਰੀਆਂ ਬਰਾਦਰੀਆਂ ਦੇ ਨੁਮਾਇੰਦਿਆ ਨੇ ਹਾਜ਼ਰੀ ਲਗਵਾਈ ਅਤੇ ਸਾਰਿਆਂ ਨੇ ਸਰਵਸੰਮਤੀ ਨਾਲ ਮਤਾ ਪਾਸ ਕਰਕੇ ਕਾਂਗਰਸ ਪਾਰਟੀ ਹਾਈ ਕਮਾਨ ਨੂੰ ਉਮੀਦਵਾਰ ਬਦਲਕੇ ਹਲਕਾ ਗੁਰੂਹਸਹਾਏ ਦੇ ਕਿਸੇ ਵੀ ਲੋਕਲ ਕਾਂਗਰਸ ਦੇ ਵਰਕਰ ਨੂੰ ਟਿਕਟ ਦੇਣ ਲਈ ਅਪੀਲ ਕੀਤੀ ਹੈ ।
ਇਸ ਮੌਕੇ ਕੀਤੀ ਗਈ ਨਾਅਰੇਬਾਜ਼ੀ ਵਿੱਚ ਵਿਜੇ ਕਾਲੜਾ ਗੋ ਬੈਕ ਦੇ ਨਾਹਰੇ ਲੱਗੇ ।
ਕੱਲ ਫਿਰ ਬਾਅਦ ਦੁਪਹਿਰ 2:00 ਵਜੇ ਦੁਬਾਰਾ ਮੀਟਿੰਗ ਬੁਲਾਈ ਗਈ ਹੈ। ਸਭ ਵਰਕਰ ਸਾਥੀਆਂ ਨੂੰ ਪਹੁੰਚਣ ਦੀ ਅਪੀਲ ਕੀਤੀ।
ਹਾਜ਼ਰ ਕਾਂਗਰਸੀ ਵਰਕਰਾਂ ਜ਼ੋਰਦਾਰ ਵਿਰੋਧ ਕਰਦੇ ਹੋਏ ਕਿਹਾ ਗਿਆ ਕਿ ਉਹ ਬਾਹਰੀ ਉਮੀਦਵਾਰ ਦਾ ਕਦੇ ਸਮਰਥਨ ਨਹੀਂ ਕਰਨਗੇ। ਓਹਨਾ ਕਿਹਾ ਕਿ ਉਮੀਦਵਾਰ ਨਾ ਬਦਲਿਆ ਤਾਂ ਓਹ ਵੱਡਾ ਫੈਸਲਾ ਲਏ ਸਕਦੇ ਹਨ। ਕਾਂਗਰਸ ਵਿੱਚ ਉਠੀ ਇਹ ਬਗਾਵਤ ਭਾਰੀ ਨੁਕਸਾਨ ਕਰ ਸਕਦੀ ਹੈ।