ਸਵ. ਸੁਰਜੀਤ ਸਿੰਘ ਕੰਧਾਰੀ ਦੇ ਘਰ ਵਾਹਿਗੁਰੂ ਨੇ ਬਖਸ਼ੀ ਪੋਤੇ ਦੀ ਦਾਤ
ਫਰੀਦਕੋਟ , 26 ਜਨਵਰੀ 2022 - ਸਵ.ਸੁਰਜੀਤ ਸਿੰਘ ਕੰਧਾਰੀ ਦੇ ਘਰ ਵਾਹਿਗੁਰੂ ਜੀ ਦੀ ਅਪਾਰ ਬਖਸ਼ਿਸ਼ ਸਦਕਾ ਪੋਤੇ ਦੀ ਦਾਤ ਬਖਸ਼ੀ ਹੈ। ਇਸ ਮੌਕੇ ਤੇ ਸਵ ਸੁਰਜੀਤ ਸਿੰਘ ਕੰਧਾਰੀ ਦੇ ਬੇਟੇ ਪਰਵਿੰਦਰ ਸਿੰਘ ਕੰਧਾਰੀ ਨੇ ਖੁਸ਼ੀ ਸਾਂਝੀ ਕਰਦਿਆਂ ਕਿਹਾ ਜਿਨ੍ਹਾਂ ਨੇ ਮੈਨੂੰ ਇਸ ਖੁਸ਼ੀ ਮੌਕੇ ਵਧਾਈ ਦਿੱਤੀ ਮੈ ਉਨ੍ਹਾਂ ਸਾਰਿਆਂ ਦਾ ਧੰਨਵਾਦੀ ਹਾਂ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਆਪਣੇ ਬੇਟੇ ਦਾ ਨਾਮ ਪਰਮਜੋਤ ਸਿੰਘ ਕੰਧਾਰੀ ਰੱਖਿਆ ਹੈ।
ਇਸ ਮੌਕੇ ਪਰਮਜੋਤ ਸਿੰਘ ਕੰਧਾਰੀ ਦੀ ਦਾਦੀ ਸੁਰਜੀਤ ਕੌਰ ਕੰਧਾਰੀ ਨੇ ਵੀ ਵਧਾਈਆਂ ਦੇਣ ਵਾਲਿਆਂ ਦਾ ਧੰਨਵਾਦ ਕੀਤਾ ਤੇ ਕਿਹਾ ਤੁਹਾਡੀਆਂ ਸਭਨਾਂ ਦੀ ਅਰਦਾਸ ਸਦਕਾ ਪਰਮਜੋਤ ਸਿੰਘ ਕੰਧਾਰੀ ਠੀਕ ਹੋ ਕੇ ਘਰ ਆ ਗਿਆ ਤੇ ਉਨ੍ਹਾਂ ਨੇ ਵਾਹਿਗੁਰੂ ਅੱਗੇ ਪਰਮ ਦੀ ਲੰਮੀ ਉਮਰ ਦੀ ਅਰਦਾਸ ਕੀਤੀ। ਇਸ ਮੌਕੇ ਤੇ ਪਰਵਿੰਦਰ ਸਿੰਘ ਕੰਧਾਰੀ ਨੂੰ ਪਰਮਜੋਤ ਸਿੰਘ ਕੰਧਾਰੀ ਦੇ ਨਾਨਾ ਕੁਲਜੀਤ ਸਿੰਘ ਬੱਤਰਾ, ਨਾਨੀ ਮਨਜੀਤ ਕੌਰ ਬੱਤਰਾ, ਮਾਮਾ ਦਰਸ਼ਪ੍ਰੀਤ ਬੱਤਰਾ ਕਨੈਡਾ, ਰਾਹੁਲ ਸ਼ਰਮਾ, ਰਮਨ ਚਾਵਲਾ, ਵਰੁਣ ਸਿੰਗਲਾ, ਹਰਮੀਤ ਛਾਬੜਾ, ਜੋਨੀ ਸ਼ਰਮਾ, ਮਨਦੀਪ ਕੁਮਾਰ, ਮੰਗਤ ਰਾਏ ਬਾਂਸਲ, ਮਨਪ੍ਰੀਤ ਸਿੰਘ ਸੰਧੂ, ਮਨਪ੍ਰੀਤ ਸਿੰਘ ਗਿੱਲ , ਪਰਦੀਪ ਸਿੰਘ ਸਾਗਰ ਆਦਿ ਨੇ ਕੰਧਾਰੀ ਪਰਿਵਾਰ ਨੂੰ ਮੁਬਾਰਕਬਾਦ ਦਿੱਤੀ।