ਮੋਗੇ ਤੋਂ ਬੀਜੇਪੀ ਨੇ ਡਾ. ਹਰਜੋਤ ਕਮਲ ਨੂੰ ਦਿੱਤੀ ਟਿਕਟ
ਮੋਗਾ, 27 ਜਨਵਰੀ 2022 - ਭਾਰਤੀ ਜਨਤਾ ਪਾਰਟੀ ਵੱਲੋਂ ਮੋਗਾ ਤੋਂ ਕਾਂਗਰਸ ਛੱਡ ਬੀਜੇਪੀ 'ਚ ਆਏ ਮੌਜੂਦਾ ਐਮ ਐਲ ਏ ਡਾ. ਹਰਜੋਤ ਕਮਲ ਨੂੰ ਟਿਕਟ ਦਿੱਤੀ ਗਈ ਹੈ।
ਕਾਂਗਰਸ ਵੱਲੋਂ ਮੋਗੇ ਤੋਂ ਸੋਨੂ ਸੂਦ ਦੀ ਭੈਣ ਮਾਲਵਿਕਾ ਸੂਦ ਨੂੰ ਟਿਕਟ ਦਿੱਤੇ ਜਾਣ ਤੋਂ ਬਾਅਦ ਨਾਰਾਜ਼ ਹੋ ਕੇ ਕਾਂਗਰਸ ਛੱਡ ਬੀਜੇਪੀ 'ਚ ਸ਼ਾਮਿਲ ਹੋ ਗਏ ਸਨ।
ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਦੁਪਹਿਰ ਸਮੇਂ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੇ ਨਾਵਾਂ ਦੀ ਦੂਜੀ ਸੂਚੀ ਜਾਰੀ ਕੀਤੀ ਗਈ। ਇਸ ਸੂਚੀ 'ਚ 27 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ।