ਦੇਖੋ ਕਿਹੜੇ IAS ਅਫਸਰ ਨੂੰ ਬੀਜੇਪੀ ਨੇ ਆਈ ਏ ਐਸ ਨੂੰ ਬਣਾਇਆ ਉਮੀਦਵਾਰ ਸਿੱਧੂ-ਮਜੀਠੀਆ ਖਿਲਾਫ ?
ਅੰਮ੍ਰਿਤਸਰ, 27 ਜਨਵਰੀ 2022 - ਪੰਜਾਬ ਵਿਧਾਨ ਸਭ ਚੋਣਾਂ ਲਈ ਬੀਜੇਪੀ ਵੱਲੋਂ ਆਪਣੇ ਆਖਰੀ 3 ਉਮੀਦਵਾਰਾਂ ਦੇ ਨਾਂਅ ਵੀ ਐਲਾਨ ਦਿੱਤੇ ਗਏ ਹਨ। ਇਸ 'ਚ ਬੀਜੇਪੀ ਵੱਲੋਂ ਅੰਮ੍ਰਿਤਸਰ ਪੂਰਬੀ ਤੋਂ ਸਿੱਧੂ-ਮਜੀਠੀਆ ਖਿਲਾਫ ਡਾ. ਜਗਮੋਹਨ ਸਿੰਘ ਰਾਜੂ ਆਈ ਏ ਐਸ ਨੂੰ ਆਪਣਾ ਉਮੀਦਵਾਰ ਬਣਾਇਆ ਗਿਆ ਹੈ। ਤਾਮਿਲਨਾਡੂ ਸਰਕਾਰ ਦੇ ਚੀਫ ਰੈਜ਼ੀਡੈਂਟ ਕਮਿਸ਼ਨਰ ਵਜੋਂ ਤਾਇਨਾਤ ਰਾਜੂ ਨੇ 25 ਜਨਵਰੀ ਨੂੰ ਆਈਏਐਸ ਤੋਂ ਸਵੈ-ਇੱਛਤ ਸੇਵਾਮੁਕਤੀ ਦੀ ਮੰਗ ਕੀਤੀ ਸੀ । ਇਹ ਨਹੀਂ ਪਤਾ ਕਿ ਉਸਦੀ ਇਹ ਅਰਜ਼ੀ ਅਜੇ ਅਮਂਜੂਰ ਹੋਈ ਹੈ ਜਾਂ ਨਹੀਂ .
ਇਸ ਤੋਂ ਪਹਿਲਾਂ ਅੱਜ ਦੁਪਹਿਰ ਵੇਲੇ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ ਗਈ ਸੀ। ਇਸ ਸੂਚੀ ‘ਚ 27 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਸੀ।
ਇਸ ਤੋਂ ਪਹਿਲਾਂ ਬੀਜੇਪੀ ਵੱਲੋਂ 35 ਉਮੀਦਵਾਰਾਂ ਦੇ ਨਾਵਾਂ ਦੀ ਲਿਸਟ ਜਾਰੀ ਕੀਤੀ ਗਈ ਸੀ। ਜਦੋਂ ਕਿ ਇਸ ਵਾਰ ਬੀਜੇਪੀ ਪੰਜਾਬ ‘ਚ 65 ਸੀਟਾਂ ‘ਤੇ ਚੋਣ ਲੜ ਰਹੀ ਹੈ ਅਤੇ ਬਾਕੀ ਸੀਟਾਂ ‘ਤੇ ਉਸ ਦੀਆਂ ਭਾਈਵਾਲ ਪਾਰਟੀਆਂ ਪੰਜਾਬ ਲੋਕ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਚੋਣਾਂ ਲੜ ਰਹੀਆਂ ਹਨ। ਹੁਣ ਤੱਕ ਬੀਜੇਪੀ ਵੱਲੋਂ ਆਪਣੇ ਸਾਰੇ 65 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਜਾ ਚੁੱਕਿਆ ਹੈ।
IAS officer among three more candidate announced by BJP for Punjab Assembly Polls