ਨਵੇਂ ਕੋਰੋਨਾ ਮਾਮਲਿਆਂ 'ਚ 12% ਦੀ ਕਮੀ, ਪਿਛਲੇ 24 ਘੰਟਿਆਂ ਵਿੱਚ 2.51 ਲੱਖ ਨਵੇਂ
ਕੇਸ
627 ਮੌਤਾਂ ਦਰਜ
ਹਰਮਿੰਦਰ ਸਿੰਘ ਭੱਟ, ਬਾਬੂਸ਼ਾਹੀ ਨੈੱਟਵਰਕ
ਮਲੇਰਕੋਟਲਾ, 28, ਜਨਵਰੀ, 2022: ਦੇਸ਼ ਵਿੱਚ ਘਾਤਕ ਕੋਰੋਨਾਵਾਇਰਸ ਮਹਾਂਮਾਰੀ ਦੇ ਕੇਸ ਕੱਲ੍ਹ ਦੇ ਮੁਕਾਬਲੇ ਅੱਜ ਘੱਟ ਗਏ
ਹਨ। ਦੇਸ਼ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਦੇ 2 ਲੱਖ 51 ਹਜ਼ਾਰ 209 ਨਵੇਂ
ਮਾਮਲੇ ਸਾਹਮਣੇ ਆਏ ਹਨ ਅਤੇ 627 ਲੋਕਾਂ ਦੀ ਮੌਤ ਹੋ ਗਈ ਹੈ। ਦੇਸ਼ ਵਿੱਚ ਰੋਜ਼ਾਨਾ
ਸਕਾਰਾਤਮਕਤਾ ਦਰ ਘਟ ਕੇ 15.88 ਫੀਸਦੀ 'ਤੇ ਆ ਗਈ ਹੈ।